ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਬਣਾਉਣ ਦੇ ਮੰਤਵ ਨਾਲ ਚਲਾਏ ਜਾ ਰਹੇ "ਸੀ.ਐਮ. ਦੀ ਯੋਗਸ਼ਾਲਾ" ਪ੍ਰੋਗਰਾਮ ਅਧੀਨ ਸਰਹਿੰਦ ਦੇ ਵੱਖ-ਵੱਖ ਸਥਾਨਾਂ ਤੇ ਯੋਗ ਕਲਾਸਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਯੋਗ ਦੇ ਮਾਹਰ ਅਧਿਆਪਕ ਲੋਕਾਂ ਨੂੰ ਮੁਫਤ ਵਿੱਚ ਯੋਗ ਦੀ ਸਿਖਲਾਈ ਦੇਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਦਿੱਤੀ । ਉਨ੍ਹਾਂ ਦੱਸਿਆ ਕਿ ਯੋਗ ਦੀਆਂ ਕਲਾਸਾਂ ਲੈਣ ਲਈ 25 ਨਾਗਰਿਕਾਂ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ ਅਤੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਟੈਲੀਫੋਨ ਨੰ: : 76694-00500 ਤੇ ਮਿਸਡ ਕਾਲ ਦੇ ਕੇ ਇਸ ਦਾ ਲਾਭ ਲਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਅਧੀਨ ਸ਼ਾਮ 04 ਤੋਂ 05 ਵਜੇ ਸ਼ਿਵ ਸ਼ਕਤੀ ਚਿਲਡਰਨ ਪਾਰਕ ਸਰਹਿੰਦ, ਪਰਲ ਇਨਕਲੇਵ, ਪੰਚਾਇਤੀ ਗੁਰਦੁਵਾਰਾ ਸਾਹਿਬ ਹਿਮਾਂਯੂਪੁਰ, ਨਾਈਟ ਸ਼ੈਲਟਰ ਅਤੇ ਗੁਰੂ ਨਾਨਕ ਦਰਬਾਰ ਪਾਰਕ ਸਰਹਿੰਦ ਵਿਖੇ ਯੋਗ ਕਲਾਸਾਂ ਲੱਗਣਗੀਆਂ।
ਇਸੇ ਤਰਾਂ ਸ਼ਾਮ 05 ਤੋਂ 06 ਵਜੇ ਸਿੰਘ ਸਭਾ ਗੁਰਦੁਵਾਰਾ ਸਰਹਿੰਦ ਮੰਡੀ, ਰੇਲਵੇ ਕਲੋਨੀ ਹਿਮਾਂਯੂਪੁਰ ਅਤੇ ਮਾਡਰਨ ਵੈਲੀ ਫਤਹਿਗੜ੍ਹ ਸਾਹਿਬ ਵਿਖੇ ਯੋਗ ਕਲਾਸਾਂ ਲੱਗਣਗੀਆਂ। ਸਵਾ ਪੰਜ ਵਜੇ ਤੋਂ ਸਵਾ ਛੇ ਵਜੇ ਤੱਕ ਮੰਨਸ਼ੂਰਪੁਰੀ ਟਿੱਬਾ ਪਾਰਕ, ਸਵੇਰੇ 07 ਤੋਂ 08 ਵਜੇ ਅਤੇ ਸ਼ਾਮ 06 ਤੋਂ 07 ਵਜੇ ਸ੍ਰੀ ਐਡਵੇਟ ਸਰੂਪ ਨੰਗਲੀ ਆਸ਼ਰਮ ਸਰਹਿੰਦ, ਸ਼ਾਮ, ਵਿਸ਼ਵਕਰਮਾਂ ਟੈਂਪਲ ਸਰਹਿੰਦ, ਸਵੇਰੇ 06 ਤੋਂ 07 ਵਜੇ ਤੱਕ ਸ਼ਿਵ ਸ਼ਕਤੀ ਪਾਰਕ ਸਰਹਿੰਦ, ਸਿਵ ਮੰਦਿਰ ਹਿਮਾਂਯੂਪੁਰ ਵਿਖੇ ਸਵੇਰੇ 05.30 ਤੋਂ 06.30 ਤੱਕ, ਨਾਈਟ ਸ਼ੈਲਟਰ ਦੁਪਹਿਰ 02.30 ਤੋਂ 03.30 ਤੱਕ, ਸ਼ੇਖਪੁਰਾ ਪਾਰਕ ਸਵੇਰੇ 05 ਤੋਂ 06 ਅਤੇ 06 ਤੋਂ 07 ਦੋ ਸਿਫਟਾ ਵਿੱਚ, ਆਮ ਖਾਸ ਬਾਗ ਸਵੇਰੇ 06 ਤੋਂ 07, ਸ਼ਾਮ 04 ਤੋਂ 05 ਅਤੇ 05 ਤੋਂ 06 ਵਜੇ ਤਿੰਨ ਸਿਫਟਾਂ ਵਿੱਚ, ਮਾਤਾ ਗੁਜਰੀ ਕਾਲਜ ਗਰਾਉਂਡ ਸਵੇਰੇ 07 ਤੋਂ 08, ਐਸ.ਐਸ.ਸਿਟੀ ਸ਼ਾਮ 04 ਤੋਂ 05, ਮਾਡਰਨ ਵੈਲੀ ਕਲੋਨੀ ਸਵੇਰੇ 05.30 ਤੋਂ 06.30, 06.30 ਤੋਂ 07.30 ਅਤੇ ਸ਼ਾਮ 05 ਤੋਂ 06 ਵਜੇ ਤਿੰਨ ਸਿਫਟਾਂ ਵਿੱਚ, ਬਾਬਾ ਬੰਦਾ ਸਿੰਘ ਬਹਾਦਰ ਕਾਲਜ ਸ਼ਾਮ 04 ਤੋਂ 05 ਅਤੇ 06 ਤੋਂ 07 ਵਜੇ ਤੱਕ, ਵਿਸ਼ਵਕਰਮਾਂ ਟੈਂਪਲ ਸਵੇਰੇ ਅਤੇ ਸ਼ਾਮ 06 ਤੋਂ 07 ਵਜੇ ਤੱਕ, ਸਰਹਿੰਦ ਪਬਲਿਕ ਸਕੂਲ ਸ਼ਾਮ 04.45 ਤੋਂ 05.45 ਵਜੇ ਤੱਕ, ਪਾਰਕ ਨੇੜੇ ਜੰਡੂ ਵਰਕਸ਼ਾਮ ਸ਼ਾਮ 03.45 ਤੋਂ 045 ਤੱਕ, ਬ੍ਰਾਹਮਣਮਾਜਰਾ ਸਵੇਰੇ 11 ਤੋਂ 12, ਨੈਣਾ ਦੇਵੀ ਪਾਰਕ ਸਵੇਰੇ 06.30 ਤੋਂ 07.30 ਤੱਕ, ਬਾਅਦ ਦੁਪਿਹਰ 03.30 ਤੋਂ 04.30, 04.30 ਤੋਂ 05.30 ਤੱਕ, ਜੋਤੀ ਸਰੂਪ ਡੇਰਾ ਦੁਪਹਿਰ 01 ਤੋਂ 02 ਤੱਕ,, ਨੈਣਾ ਦੇਵੀ ਮੰਦਿਰ ਪਾਰਕ ਦੁਪਹਿਰ 03.30 ਤੋਂ 04.30 ਵਜੇ ਤੱਕ, ਬੱਚਤ ਭਵਨ ਫਤਹਿਗੜ੍ਹ ਸਾਹਿਬ 05.30ਤੋਂ 06.30 ਸਾਮ, ਪ੍ਰੋਫੈਸਰ ਕਲੋਨੀ ਸਵੇਰੇ 07.30 ਤੋਂ 08.30 ਤੱਕ, ਵਿਸ਼ਵ ਮਾਨਵ ਰੁਹਾਨੀ ਕੇਂਦਰ ਨਵਾਂ ਨਗਰ ਸਰਹਿੰਦ ਸਵੇਰੇ 09 ਤੋਂ 10 ਵਜੇ ਤੱਕ, ਚੋਈ ਪਾਰਕ ਸਰਹਿੰਦ ਸ਼ਾਮੀ 03 ਤੋਂ 04 ਵਜੇ ਤੱਕ, ਦਸ਼ਮੇਸ਼ ਨਗਰ ਸ਼ਾਮ 04.20 ਤੋਂ 05.20, ਗ੍ਰਾਮ ਪੰਚਾਇਤ ਪਿੰਡ ਮਹਾਦੀਆਂ ਸਵੇਰੇ 10.30 ਤੋਂ.11.30 ਵਜੇ ਤੱਕ ਯੋਗਾ ਕਲਾਸਾਂ ਲਗਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਨਾਗਰਿਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਟੋਲ ਫ੍ਰੀ ਨੰਬਰ 7669400500 ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ਤੇ ਲੌਗਿਇੰਨ ਕਰ ਸਕਦੇ ਹਨ। ਜੇਕਰ ਕਿਸੇ ਕਾਰਨ ਤੋਂ ਨਾਗਰਿਕ ਪੰਜੀਕਰਨ ਕਰਨ ਵਿੱਚ ਅਸਮਰਥ ਹੈ ਤਾਂ ਉਹ ਰਾਜ ਸਰਕਾਰ ਦੇ ਹੈਲਪ ਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ ਜਾਂ cmdiyogshala@punjb.gov.in ਤੇ ਈਮੇਲ ਭੇਜ ਸਕਦੇ ਹਨ।