ਚੰਡੀਗੜ੍ਹ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਨਿਸ਼ਚੈ ਹੈ ਕਿ ਉਹ ਰਾਜ ਵਿਚ ਦੋ ਨੰਬਰ (ਅਵੈਧ ਸ਼ਰਾਬ) ਦੀ ਸ਼ਰਾਬ ਨੂੰ ਰੋਕਣਗੇ, ਬੇਸ਼ੱਕ ਕੁੱਝ ਗਲਤ ਲੋਕਾਂ ਦੀ ਮੰਸ਼ਾ ਸਾਡੀ ਚੰਗੀ ਨੀਤੀਆਂ ਦੇ ਖਿਲਾਫ ਹੋਵੇ। ਬਿਹਤਰੀਨ ਆਬਕਾਰੀ ਨੀਤੀ ਦੀ ਬਦੌਲਤ ਹੀ ਪਿਛਲੇ ਚਾਰ ਸਾਲਾਂ ਵਿਚ ਆਬਕਾਰੀ ਮਾਲ 6100 ਕਰੋੜ ਰੁਪਏ ਤੋਂ ਵੱਧ ਕੇ 11000 ਕਰੋੜ ਰੁਪਏ ਤਕ ਪਹੁੰਚਿਆ ਹੈ। ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਆਬਕਾਰੀ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਵਿਧਾਨਸਭਾ ਵਿਚ ਸਦਨ ਦੇ ਇਕ ਮੈਂਬਰ ਵੱਲੋਂ ਆਬਕਾਰੀ ਵਿਭਾਗ ਵਿਚ ਪਲਾਸਟਿਕ ਦੀ ਬਜਾਏ ਕੱਚ ਦੀਆਂ ਬੋਤਲਾਂ ਵਿਚ ਸ਼ਰਾਬ ਵੇਚਣ ਨਾਲ ਸਬੰਧਿਤ ਦਿੱਤੇ ਗਏ ਨਿਰਦੇਸ਼ਾਂ 'ਤੇ ਚੁੱਕੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਆਬਕਾਰੀ ਵਿਭਾਗ ਨੇ ਸੂਬੇ ਵਿਚ ਸ਼ਰਾਬ ਨੂੰ ਪਲਾਸਟਿਕ ਦੀ ਬੋਤਲਾਂ ਦੀ ਬਜਾਏ ਕੱਚ ਦੀ ਬੋਤਲਾਂ ਵਿਚ ਵਿਕਰੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਇਸ ਦੇ ਤਹਿਤ 29 ਫਰਵਰੀ, 2024 ਦੇ ਬਾਅਦ ਸੂਬੇ ਵਿਚ ਪਲਾਸਟਿਕ ਦੀ ਬੋਤਲਾਂ ਵਿਚ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਦਸਿਆ ਕਿ ਵਿਭਾਗ ਦਾ ਇਹ ਕਦਮ ਸੂਬਾ ਸਰਕਾਰ ਦੀ ਆਬਕਾਰੀ ਨੀਤੀ ਦਾ ਪਾਰਟ ਸੀ ਤਾਂ ਜੋ ਸੂਬੇ ਵਿਚ ਅਵੈਧ ਤੌਰ 'ਤੇ ਵਿਕਰੀ ਹੋਣ ਵਾਲੀ ਸ਼ਰਾਬ 'ਤੇ ਰੋਕ ਲੱਗ ਸਕੇ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੱਚ ਦੀਆਂ ਬੋਤਲਾਂ ਵਿਚ ਪੈਕ ਕੀਤੀ ਜਾਣ ਵਾਲੀ ਸ਼ਰਾਬ ਦਾ ਟ੍ਰਾਂਸਪੋਰਟੇਸ਼ਨ ਅਤੇ ਟ੍ਰੈਕ ਐਂਡ ਟ੍ਰੇਸ ਕਰਨਾ ਆਸਾਨ ਹੋਵੇਗਾ। ਕਾਰਜ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਦੋ ਨੰਬਰ ਦੀ ਸ਼ਰਾਬ (ਅਵੈਧ ਸ਼ਰਾਬ) ਦੀ ਵਿਕਰੀ ਬੰਦ ਹੋਵੇਗੀ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅਵੈਧ ਸ਼ਰਾਬ 'ਤੇ ਰੋਕ ਲਗਾਉਣ ਲਈ ਜੇਕਰ ਭਵਿੱਖ ਵਿਚ ਵੀ ਇਸ ਤਰ੍ਹਾ ਦੇ ਸਕਾਰਾਤਮਕ ਕਦਮ ਚੁੱਕਣੇ ਪਏ ਤਾਂ ਉਹ ਜਰੂਰ ਚੁੱਕਣਗੇ। ਵਿਭਾਗ ਵੱਲੋਂ ਕੱਚ ਦੀਆਂ ਬੋਤਲਾਂ ਵਿਚ ਸ਼ਰਾਬ ਵੇਚਣ ਦੇ ਨਿਰਦੇਸ਼ਾਂ ਨੂੰ ਕਤਹੀ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪਿਛਲੇ ਕਰੀਬ ਚਾਰ ਸਾਲਾਂ ਵਿਚ ਸਦਨ ਵਿਚ ਕਈ ਵਾਰ ਕਹਿ ਚੁੱਕੇ ਹਨ ਕਿ ਚਾਹੇ ਸੂਬੇ ਵਿਚ ਸ਼ਰਾਬ ਦਾ ਟ੍ਰਾਂਸਪੋਰਟੇਸ਼ਨ ਕਰਨ ਵਾਲੇ ਵਾਹਨਾਂ ਦੇ ਲਈ ਟ੍ਰੈਕ ਐਂਡ ਟ੍ਰੇਸ ਲਾਗੂ ਕੀਤਾ ਹੈ ਜਾਂ ਫਲੋਮੀਟਰ ਲਗਾਉਣ ਦਾ ਜਾਂ ਫਿਰ ਡਿਸਟਲਰੀਜ ਵਿਚ ਸੀਸੀਟੀਵੀ ਕੈਮਰੇ ਲਗਾਉਣ ਦਾ ਕਦਮ ਚੁਕਿਆ ਗਿਆ ਹੋਵੇ, ਇੰਨ੍ਹਾਂ ਸਾਰਿਆਂ ਤੋਂ ਆਬਕਾਰੀ ਵਿਭਾਗ ਨੂੰ ਫਾਇਦਾ ਹੋਇਆ ਹੈ। ਇਸੀ ਦਾ ਨਤੀਜਾ ਹੈ ਕਿ ਮੌਜੂਦਾ ਵਿਚ ਆਬਕਾਰੀ ਮਾਲ ਵਿਚ 6100 ਕਰੋੜ ਰੁਪਏ ਤੋਂ ਵੱਧ ਕੇ 11000 ਕਰੋੜ ਰੁਪਏ ਤਕ ਰਿਕਾਰਡ ਵਾਧਾ ਹੋਇਆ ਹੈ, ਜੇਕਰ ਉਪਰੋਕਤ ਕਦਮ ਨਾ ਚੁੱਕਦੇ ਤਾਂ ਇਹ ਮਾਲ 6100 ਕਰੋੜ ਤੋਂ 4500 ਕਰੋੜ ਰੁਪਏ ਹੋ ਜਾਂਦਾ। ਉਨ੍ਹਾਂ ਨੇ ਆਬਕਾਰੀ ਵਿਭਾਗ ਵਿਚ ਪਲਾਸਟਿਕ ਦੀ ਬਜਾਏ ਕੱਚ ਦੀਆਂ ਬੋਤਲਾਂ ਵਿਚ ਸ਼ਰਾਬ ਵੇਚਣ ਨਾਲ ਸਬੰਧਿਤ ਨਿਰਦੇਸ਼ਾਂ 'ਤੇ ਅੜੇ ਰਹਿਣ ਦੀ ਗੱਲ ਕਹੀ ਅਤੇ ਕਿਹਾ ਕਿ ਸੂਬਾ ਹਿੱਤ ਵਿਚ ਉਹ ਭਵਿੱਖ ਵਿਚ ਵੀ ਅਜਿਹੇ ਸਕਾਰਾਤਮਕ ਕਦਮ ਚੁੱਕਦੇ ਰਹਾਂਗੇ।