ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਬੜੌਲੀ ਮਾਈਨਰ ਦੇ ਪੁਨਰਵਾਸ ਦਾ ਕੰਮ 70 ਫੀਸਦੀ ਪੂਰਾ ਹੋ ਚੁੱਕਾ ਹੈ। ਬਾਕੀ 30 ਫੀਸਦੀ ਕੰਮ ਵੀ ਜਲਦੀ ਪੂਰਾ ਹੋ ਜਾਵੇਗਾ।
ਖੇਤੀਬਾੜੀ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸੁਆਲ ਸਮੇਂ ਵਿਚ ਜਵਾਬ ਦੇ ਰਹੇ ਸਨ।
ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਬੜੌਲੀ ਮਾਈਨਰ ਸੰਡਵਾ ਡਿਸਟ੍ਰੀਬਿਊਟਰੀ ਦੀ ਬੁਰਜੀ ਗਿਣਤੀ 22000 ਖੱਬੇ ਤੋਂ ਨਿਕਲਦੀ ਹੈ। ਬੜੌਲਾ ਮਾਈਨਰ ਦੀ ਲੰਬਾਈ 21000 ਫੁੱਟ ਹੈ। ਨਹਿਰ ਦੇ ਹੈਡ ਰੀਚ ਦੇ ਜਲਮਾਰਗ, ਕਿਨਾਰੇ, ਡੌਵੇਲ ਅਤੇ ਸਰਵਿਸ ਰੋਡ 'ਤੇ ਪੇੜ ਉਗ ਆਏ ਹਨ ਅਤੇ ਪੁਨਰਵਾਸ ਕੰਮ ਲਈ ਨਿਰਮਾਣ ਸਮੱਗਰੀ ਅਤੇ ਮਸ਼ੀਨਰੀ ਆਦਿ ਨੁੰ ਟ੍ਰਾਂਸਫਰ ਕਰਨ ਲਈ ਸਰਵਿਸ ਰੋਡ 'ਤੇ ਕੋਈ ਕੰਮ ਕਰਨ ਦੀ ਥਾਂ ਨਹੀਂ ਹੈ। ਉਸ ਤੋਂ ਬਾਅਦ 0.89 ਹੈਕਟੇਅਰ ਵਨ ਭੂਮੀ ਦੇ ਡਾਇਵਰਜਨ ਦੇ ਮਾਮਲੇ ਨੂੰ ਵਾਤਾਵਰਣ, ਵਨ ਅਤੇ ਕਲਾਈਮੇਟ ਬਦਲਾਅ ਮੰਤਰਾਲੇ ਭਾਰਤ ਸਰਕਾਰ ਵੱਲੋਂ 31 ਅਕਤੂਬਰ, 2023 ਨੂੰ ਮੰਜੂਰੀ ਦੇ ਦਿੱਤੀ ਗਈ ਸੀ। ਪੜਾਅ-2 ਨੂੰ ਮੰਜੂਰੀ ਤਹਿਤ 18299832 ਰੁਪਏ ਦੇ ਭੁਗਤਾਨ ਦਾ ਮਾਮਲਾ ਪ੍ਰਕ੍ਰਿਆਧੀਨ ਹੈ। ਇਹ ਕੰਮ 31 ਮਈ, 2024 ਤਕ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ 30 ਸਤੰਬਰ, 2024 ਤਕ ਪੂਰਾ ਕਰ ਲਿਆ ਜਾਵੇਗਾ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਨਹਿਰ ਨਾਲ ਪਟੌਦੀ ਖੁਰਦ , ਬਾਦਲਵਾਲਾ ਅਤੇ ਬਿੜਾਲਾ ਪਿੰਡਾਂ ਵਿਚ ਪਾਣੀ ਨਹੀਂ ਜਾਂਦਾ ਹੈ। ਸਗੋ ਹੋਰ ਚੈਨਲਾਂ ਤੇ ਕਨਾਲ ਤੋਂ ਜਾਂਦਾ ਹੈ। ਇੰਨ੍ਹਾਂ ਹੀ ਨਹੀਂ, ਤੋਸ਼ਾਮ ਹਲਕੇ ਸਾਰੇ ਵਾਟਰ ਵਰਕਸ ਵਿਚ ਪਾਣੀ ਉਪਲਬਧ ਹੈ। ਸਾਡੀ ਸਰਕਾਰ ਆਉਣ ਦੇ ਬਾਅਦ ਤੋਸ਼ਾਮ ਹਲਕੇ ਵਿਚ ਪੀਣ ਦਾ ਪਾਣੀ ਅਤੇ ਸਿੰਚਾਈ ਦੇ ਲਈ ਵੱਧ ਪਾਣੀ ਦਿੱਤਾ ਹੈ। ਸ੍ਰੀ ਜੇ ਪੀ ਦਲਾਲ ਨੇ ਕਿਹਾ ਕਿ ਰਾਜਸਤਾਨ ਦੇ ਨਾਲ ਪਾਣੀ ਦੇ ਵਿਸ਼ਾ 'ਤੇ ਸਮਝੌਤਾ ਹੋਇਆ ਹੈ। ਉਸ ਸਮਝੌਤੇ ਅਨੁਸਾਰ ਇਕ ਪਾਇਪਲਾਇਨ ਭਿਵਾਨੀ, ਤੋਸ਼ਾਮ ਤੇ ਬਵਾਨੀ ਖੇੜਾ ਆਦਿ ਖੇਤਰਾਂ ਵਿਚ ਪਾਣੀ ਦੀ ਸਪਲਾਈ ਲਈ ਵੀ ਵਿਛਾਈ ਜਾਵੇਗੀ। ਇਸ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ। ਪਰ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ ਹੈ।