ਸੰਦੌੜ : ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮਾਲੇਰਕੋਟਲਾ ਤੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਦੇ ਦਿਸ਼ਾਂ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੀਵ ਬੈਂਸ ਤੇ ਮੁਢਲਾ ਸਿਹਤ ਕੇਂਦਰ ਫਤਹਿਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਦੀ ਅਗਵਾਈ ਹੇਠ ਸਿਹਤ ਬਲਾਕ ਪੰਜਗਰਾਈਆਂ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵੱਲੋ ਪਲਸ ਪੋਲੀਓ ਸੰਬੰਧੀ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਕੇ ਉੱਚ ਅਧਿਕਾਰੀਆਂ ਵੱਲੋ ਪ੍ਰਾਪਤ ਨਿਰਦੇਸ਼ ਦਿੱਤੇ ਗਏ ਇਸ ਮੌਕੇ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਅਤੇ ਰਾਜੇਸ਼ ਰਿਖੀ ਨੇ ਦੱਸਿਆ ਕੇ ਬਲਾਕ ਵੱਲੋ ਟੀਮਾਂ ਨੂੰ ਪਲਸ ਪੋਲੀਓ ਬਾਰੇ ਟ੍ਰੇਨਿੰਗ ਵੀ ਦਿੱਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਨੇ ਕਿਹਾ ਕਿ ਪਲਸ ਪੋਲੀਓ ਨੈਸ਼ਨਲ ਪ੍ਰੋਗਰਾਂਮ ਹੈ ਜੋ ਮਿਤੀ 3 ਮਾਰਚ ਤੋਂ 5 ਮਾਰਚ ਤੱਕ ਚੱਲੇਗਾ ਜਿਸ ਵਿੱਚ ਬਲਾਕ ਦੇ 9100 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆ ਜਾਣਗੀਆਂ, ਉਹਨਾਂ ਦੱਸਿਆ ਕਿ ਪਹਿਲੇ ਦਿਨ ਸਿਹਤ ਕਰਮਚਾਰੀ ਪਿੰਡਾਂ ਦੇ ਵਿੱਚ ਬੂਥਾਂ ਤੇ ਬੈਠ ਕਿ ਜੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਂਣਗੇ ਅਤੇ ਦੂਸਰੇ ਦੋ ਦਿਨ ਰਹਿੰਦੇ ਬੱਚਿਆਂ ਨੂੰ ਘਰ ਘਰ ਜਾ ਕਿ ਬੂੰਦਾਂ ਪਿਲਾਈਆਂ ਜਾਣਗੀਆਂ ਉਹਨਾਂ ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਲੋਕ ਆਪਣੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪਹਿਲੇ ਦਿਨ ਹੀ ਬੂੰਦਾਂ ਪਿਲਾਉਣ ਦੀ ਪੂਰੀ ਕੋਸ਼ਿਸ਼ ਕਰਨ ਇਸ ਮੌਕੇ ਬਲਾਕ ਦੇ ਸਮੂਹ ਸੁਪਰਵਾਈਜਰ ਵੀ ਹਾਜ਼ਰ ਸਨ