ਸੁਨਾਮ : ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਆਪਣੇ ਹੱਥੀਂ ਕੰਮ ਕਰਨ ਵਾਲੇ ਕੋਈ ਵੀ ਕਾਰੀਗਰ ਜਿਵੇ ਕਿ ਤਰਖਾਨ,ਲੁਹਾਰ,ਰਾਜਮਿਸਤਰੀ,ਮਿੱਟੀ ਦੇ ਬਰਤਨ ਬਨਾੳਣ ਵਾਲੇ,ਬਾਲ ਕੱਟਣ ਵਾਲੇ,ਜੁੱਤੀ ਬਨਾੳਣ ਵਾਲੇ ਆਦੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਇਹਨਾਂ ਸਬਦਾ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜਿਲ੍ਹਾ ਪ੍ਰਧਾਨ ਤੇ ਰਾਸ਼ਟਰੀ ਵਿਸ਼ਵਕਰਮਾ ਕਮੇਟੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਨਵ ਨਿਯੁਕਤ ਮੈਂਬਰ ਰਿਸ਼ੀ ਖੇਰਾ ਨੇ ਕੀਤਾ ਓਹਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਹਰ ਇਕ ਨਾਗਰਿਕ ਲਈ ਵੱਖ ਵੱਖ ਸਕੀਮਾਂ ਲੇਕੇ ਆ ਰਹੇ ਹਨ ਤਾਂ ਜੋ ਦੇਸ਼ ਦਾ ਹੱਥੀ ਕੰਮ ਕਰਨ ਵਾਲਾ ਵਰਗ ਵੀ ਆਪਣੇ ਆਪ ਨੂੰ ਸਹਿਜ ਮਹਿਸੂਸ ਕਰ ਸਕੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਲੱਗਭਗ 18 ਕੈਟੀਗਰੀਆ ਆਉਂਦੀਆ ਹਨ ਉਹ ਕਿਸੇ ਵੀ ਕਾਮਨ ਸਰਵਿਸ ਸੈਂਟਰ (ਸੀਐਸਸੀ) ਜਾ ਕੇ ਰਜਿਸਟਰ ਕਰਾ ਸਕਦੇ ਹਨ ਜੋਂ ਕਿ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਪੰਜ ਦਿਨਾਂ ਦੀ ਮੁਫ਼ਤ ਟ੍ਰੇਨਿੰਗ MSME ਡਿਪਾਰਟਮੇਂਟ ਸੰਗਰੁਰ ਵੱਲੋ ਦਿੱਤੀ ਜਾਵੇਗੀ ਅਤੇ ਹਰ ਰੋਜ਼ ਉਸਦਾ 500/-ਰੁਪਏ ਮਾਨ ਭੱਤਾ 15000/-ਰੁਪਏ ਟੂਲਕਿੱਟ ਲਈ ਦਿੱਤਾ ਜਾਵੇਗਾ ਅਤੇ ਸਰਕਾਰ ਵੱਲੋਂ 1 ਲੱਖ ਤੋਂ 3 ਲੱਖ ਤੱਕ ਦਾ ਕਰਜ਼ਾ ਵਗੈਰ ਕਿਸੇ ਗਰੰਟੀ ਦੇ ਦਿੱਤਾ ਜਾਵੇਗਾ।