ਸੀਐਮ ਦਾ ਐਲਾਨ : ਰਾਖੀਗੜ੍ਹੀ ਦੀ ਤਰਜ 'ਤੇ ਵਿਕਸਿਤ ਹੋਵੇਗਾ ਅਗਰੋਹਾ ਧਾਮ
ਅਗਰੋਹਾ ਧਾਮ ਦੀ ਖੁਦਾਈ ਤੇ ਵਿਕਸਿਤ ਕਰਨ ਨੂੰ ਲੈ ਕੇ ਏਏਸਆਈ ਅਤੇ ਪੁਰਾਤੱਤਵ ਵਿਭਾਗ ਦੇ ਵਿਚ ਹੋਇਆ ਐਮਓੂਯੂ
ਹਿਸਾਰ ਹਵਾਈ ਅੱਡੇ ਵਿਚ ਮਹਾਰਾਜਾ ਅਗਰਸੇਨ ਦੀ ਪ੍ਰਤਿਮਾ ਕੀਤੀ ਜਾਵੇਗੀ ਸਥਾਪਿਤ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਗਰੋਹਾ ਵਿਚ ਸਥਿਤ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ ਵਿਚ ਖੋਜ ਲਈ ਮਹਾਰਾਜਾ ਅਗਰਸੇਨ ਦੇ ਨਾਂਅ 'ਤੇ ਚੇਅਰ ਅਤੇ ਹਿਸਾਰ ਹਵਾਈ ਅੱਡੇ 'ਤੇ ਮਹਾਰਾਜਾ ਅਗਰਸੇਨ ਦੀ ਪ੍ਰਤਿਮਾ ਸਥਾਪਿਤ ਕਰਨ ਦਾ ਐਲਾਨ ਕੀਤਾ। ਇਹ ਐਲਾਨ ਉਨ੍ਹਾਂ ਨੇ ਦਿੰਲੀ ਸਥਿਤ ਹਰਿਆਣਾ ਭਵਨ ਵਿਚ ਹਿਸਾਰ ਦੇ ਅਗਰੋਹਾ ਵਿਚ ਸਥਿਤ ਪੁਰਾਤੱਤਵ ਸਥਾਨ ਨੂੰ ਵਿਕਸਿਤ ਕਰਨ ਨੂੰ ਲੈ ਕੇ ਭਾਂਰਤੀ ਪੁਰਾਤੱਤਵ ਸਰਵੇਖਣ (ਏਐਮਆਈ) ਅਤੇ ਹਰਿਆਣਾ ਪੁਰਾਤੱਤਵ ਅਤੇ ਅਜਾਇਬ-ਘਰ ਵਿਭਾਗ ਦੇ ਵਿਚ ਸਮਝੌਤਾ ਮੈਮੋ (ਐਮਓਯੂ) 'ਤੇ ਹਸਤਾਖਰ ਮੌਕੇ 'ਤੇ ਕੀਤੀ। ਇਸ ਸਮਝੌਤਾ ਮੈਮੋ 'ਤੇ ਏਏਸਆਈ ਵੱਲੋਂ ਮਹਾਨਿਦੇਸ਼ਕ ਯਦੂਬੀਰ ਸਿੰਘ ਰਾਵਤ ਅਤੇ ਹਰਿਆਣਾ ਸੈਰ-ਸਪਾਟਾ ਅਤੇ ਵਿਰਾਸਤ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਐਮਡੀ ਸਿੰਨ੍ਹਾ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ। ਇਸ ਮੌਕੇ 'ਤੇ ਹਰਿਆਣਾ ਵਿਧਾਸਭਾ ਸਪੀਕਰ ਅਤੇ ਅਗਰੋਹਾ ਵਿਕਾਸ ਪਰਿਯੋਜਨਾ ਦੇ ਚੇਅਰਮੇਨ ਸ੍ਰੀ ਗਿਆਨਚੰਦ ਗੁਪਤਾ ਅਤੇ ਸ਼ਹਿਰੀ ਸਥਾਨਕ ਲਿਗਮ ਮੰਤਰੀ ਅਤੇ ਅਗਰੋਹਾ ਵਿਕਾਸ ਪਰਿਯੋਜਨਾ ਦੇ ਕੋ ਚੇਅਰਮੈਨ ਡਾ. ਕਮਲ ਗੁਪਤਾ ਵੀ ਮੁੱਖ ਰੂਪ ਨਾਲ ਮੌਜੂਦ ਰਹੇ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਹਿਸਾਰ ਹਵਾਈ ਅੱਡੇ 'ਤੇ ਮਹਾਰਾਜਾ ਅਗਰਸੇਨ ਦੀ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ ਅਤੇ ਇਹ ਪ੍ਰਤਿਮਾ ਸਮਾਜ ਦੇ ਸਹਿਯੋਗ ਨਾਲ ਨਿਰਮਾਣਤ ਹੋਵੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਿਸੇ ਦੀ ਪੀਲ ਕੀਤੇ ਬਿਨ੍ਹਾ ਹੀ ਉਨ੍ਹਾਂ ਨੇ ਹਿਸਾਰ ਵਿਚ ਬਣਾਏ ਗਏ ਵਿਸ਼ਵ ਦੇ ਸੱਭ ਤੋਂ ਵੱਡੇ ਹਵਾਈ ਅੱਡੇ ਦਾ ਨਾਂਅਕਰਣ ਮਹਾਰਾਜਾ ਅਗਰਸੇਨ ਦੇ ਨਾਂਅ 'ਤੇ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਮਨੁੱਖ ਸਭਿਆਤਾਵਾਂ ਮੁੱਖ ਰੂਪ ਨਾਲ ਨਦੀਆਂ ਦੇ ਕਿਨਾਰੇ ਵਿਕਸਿਤ ਹੋਈ ਅਤੇ ਅਜਿਹੇ ਪ੍ਰਮਾਣ ਮਿਲੇ ਕੇ ਸਰਸਤੀ ਨਦੀ ਜੋ ਆਦਿਬਦਰੀ (ਯਮੁਨਾਨਗਰ) ਤੋਂ ਕਿਨਕਲਦੀ ਹੈ ਉਸ ਦਾ ਪ੍ਰਵਾਹ ਹਰਿਆਣਾ ਤੋਂ ਹੀ ਹੋ ਕੇ ਜਾਂਦੀ ਸੀ। ਪਹਾੜਾਂ ਵਿਚ ਉਤਖਨਨ ਹੋਣ ਦੀ ਵਜ੍ਹਾ ਨਾਲ ਨਦੀ ਦਾ ਪ੍ਰਵਾਹ ਦੂਜੀ ਨਦੀਆਂ ਵਿਚ ਚਲਾ ਗਿਆ ਹੋਵੇਗਾ, ਪਰ ਸੈਟੇਲਾਇਟ ਤੋਂ ਅਜਿਹੇ ਪ੍ਰਮਾਣ ਪਮਲੇ ਹਨ ਕਿ ਸਰਸਵਤੀ ਨਦੀ ਹਰਿਆਣਾ ਦੇ ਆਦਿਬਦਰੀ ਤੋਂ ਸ਼ੁਰੂ ਹੋ ਕੇ ਰਾਜਸਤਾਨ , ਗੁਜਰਾਤ ਹੁੰਦੇ ਹੋਏ ਸਮੁੰਦਰ ਵਿਚ ਜਾਂਦੀ ਹੈ। ਇਸੀ ਨਦੀ ਦੇ ਕਿਨਾਰੇ ਕਈ ਸ਼ਹਿਰ ਵਸੇ ਹੋਏ ਸਨ, ਜਿਨ੍ਹਾਂ ਵਿੱਚੋਂ ਇਕ ਅਗਰੋਹਾ ਸ਼ਹਿਰ ਵੀ ਸੀ। ਉੱਥੇ ਸ਼ਹਿਰੀ ਅੱਜ ਦੁੱਬ ਗਿਆ ਹੈ ਅਤੇ ਇਹ ਸ਼ਹਿਰ ਵਪਾਰ ਦਾ ਕੇਂਦਰ ਹੁੰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਫਤਿਹਾਬਾਦ ਦਾ ਕੁਨਾਲ , ਭਿਰਢਾਨਾ ਬਨਾਵਾਲੀ ਅਤੇ ਹਿਸਾਰ ਦੇ ਰਾਖੀਗੜੀ ਵੀ ਸਰਸਵਤੀ ਦੇ ਕਿਨਾਰੇ ਵਸੇ ਸਥਾਨ ਰਹੇ ਹਨ। ਅਗਰੋਹਾ ਪੁਰਾਤੱਤਵ ਦੀ ਦ੍ਰਿਸ਼ਟੀ ਨਾਲ ਸਾਡੇ ਲਈ ਮਹਤੱਵਪੂਰਨ ਸਕਾਨ ਹੈ, ਜੋ ਦਰਸ਼ਾਉਂਦਾ ਹੈ ਕਿ ਸਾਡਾ ਸਭਿਆਚਾਰ ਖੁਸ਼ਹਾਲ ਰਿਹਾ ਹੈ, ਅਤੇ ਸਮਾਜ ਨੂੰ ਉੱਚਾ ਚੁੱਕਣ ਦਾ ਕੰਮ ਉਦੋਂ ਵੀ ਹੋਇਆ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਮੰਨਿਆਂ ਜਾਂਦਾ ਹੈ ਕਿ ਪੁਰਾਤੱਤਵ ਮਹਤੱਵ ਦੇ ਸਥਾਨ ਸੱਭ ਤੋਂ ਵੱਧ ਭਾਰਤ ਵਿਚ ਹੈ ਅਤੇ ਦੇਸ਼ ਵਿਚ ਹਰਿਆਣਾ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਇਕ ਹਜਾਰ ਤੋਂ ਵੱਧ ਪੁਰਾਤੱਤਵ ਨਾਲ ਸਬੰਧਿਤ ਸਥਾਨ ਹੈ।
ਮੁੱਖ ਮੰਤਰੀ ਨੇ ਅਗਰੋਹਾ ਤੋਂ ਆਪਣੇ ਜੁੜਾਅ ਦਾ ਵਰਨਣ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੰਗਠਨ ਦੇ ਕਾਰਜ ਦੇ ਲਈ ਅਗਰੋਹਾ ਵਿਚ ਲਗਭਗ ਡੇਢ ਮਹੀਨੇ ਤਕ ਪ੍ਰਵਾਸ ਕੀਤਾ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਟੀਲੇ ਦੇਖੇ, ਫਿਰ ਉੱਥੇ ਦੇ ਲੋਕਾਂ ਤੋਂ ਪਤਾ ਚਲਿਆ ਕਿ ਉੱਥੇ ਪੁਰਾਣਾ ਅਗਰੋਹਾ ਦਬਿਆ ਹੋਇਆ ਹੈ। ਜੋ ਕਿ ਮਹਾਰਾਜਾ ਅਗਰਸੇਨ ਦੀ ਰਾਜਧਾਨੀ ਹੈ। ਵਿਸ਼ਵ ਪ੍ਰਸਿੱਦ ਰਾਖੀਗੜ੍ਹੀ ਇਸ ਯਥਾਨ ਤੋਂ ਸਿਰਫ ਇਕ ਘੰਟੇ ਦੀ ਦੂਰੀ 'ਤੇ ਸਥਿਤ ਹੈ। ਅਗਰੋਹਾ ਖੁਦ ਇਕ ਕਿਲਾ ਹੋਣ ਦਾ ਮਹਤੱਵ ਰੱਖਦਾ ਹੈ ਅਤੇ ਇਸ ਦੇ ਕੋਲ ਪ੍ਰਿਥਵੀਰਾਜ ਅਤੇ ਫਿਰੋਜਸ਼ਾਹ ਦੇ ਸਮੇਂ ਦੀ ਇਤਿਹਾਸਕ ਸਥਾਨ ਵੀ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਅਗਰੋਹਾ ਦੀ ਖੁਦਾਈ ਅਤੇ ਵਿਕਾਸ ਦੇ ਬਾਅਦ ਅਸੀਂ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਦੱਸ ਪਾਵਾਂਗੇ ਕਿ ਸਾਡਾ ਸਭਿਆਚਾਰ ਬਹੁਤ ਵੱਧ ਖੁਸ਼ਹਾਲ ਰਿਹਾ ਹੈ। ਉਨ੍ਹਾਂ ਨੇ ਸਬਧਿਤ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਹਿਲੇ ਪੜਾਅ ਵਿਚ ਜੀਪੀਆਰ ਸਰਵੇ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਨੇ ਅਗਰਗਾਲ ਸਮਾਜ ਅਤੇ ਏਐਸਆਈ ਦੇ ਅਧਿਕਾਰੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਅਗਰੋਹਾ ਧਾਮ ਨੂੰ ਵਿਕਸਿਤ ਕਰਨ ਵਿਚ ਪੂਰਾ ਸਹਿਯੋਗ ਕਰਗੇੀ। ਮੁੱਖ ਮੰਤਰੀ ਨੇ ਕਿਹਾ ਕਿ ਖੁਦਾਈ ਬਾਅਦ ਇੱਥੇ ਇਕ ਵਿਸ਼ਾਲ ਅਜਾਇਬਘਰ ਬਣਾਇਆ ਜਾਵੇਗਾ ਜੋ ਕਿ ਸੈਰ-ਸਪਾਟਾ ਦੇ ਮੱਦੇਨਜਰ ਇਤਿਹਾਸਕ ਸਥਾਨ ਹੋਵੇਗਾ। ਇਸ ਦੇ ਵਿਕਾਸ ਲਹੀ ਆਉਣ ਗਾਲੇ ਪੜਾਅ ਜਿਨ੍ਹਾਂ ਵਿਚ ਸੇਨਾਨੀ ਸਵਾਗਤ ਕੇਂਦਰ, ਸਾਇਟ ਵਿਖਿਆਨ ਕੇਂਦਰ ਤੇ ਅਜਾਇਬ ਘਰ (ਮਹਾਭਾਰਤ ਪੈਨੋਰਮਾ), ਤਾਰਾਮੰਡਲ-ਜੋਤੀਅ ਸਮੇਂ ਰੇਖਾ 'ਤੇ ਅਧਾਰਿਤ ਲਾਇਟ ਐਂਡ ਸਾਊਂਡ ਹਮਾਭਾਰਤ ਤੇ ਮਹਾਨ ਰਾਜਾ ਅਗਰਸੇਨ 'ਤੇ ਅਧਾਰਿਤ ਹੋਵੇਗੀ, ਧਿਆਨ ਕੇਂਦਰ ਦੇ ਨਾਲ ਨਾਲੇਜ ਪਾਰਕ ਆਦਿ ਦਾ ਨਿਰਮਾਣ ਕੀਤਾ ਜਾਵੇਗਾ। ਇੰਨ੍ਹਾਂ ਸੱਭ ਯਤਨਾਂ ਨਾਲ ਸਮਾਜਿਕ ਸਭਿਆਚਾਰ ਅਤੇ ਇਤਿਹਾਸਕ ਮੁੱਲਾਂ 'ਤੇ ਜੋਰ ਦਿੱਤਾ ਜਾਵੇਗਾ।
ਸੀਐਮ ਨੇ ਮਹਾਰਾਜ ਅਗਰਸੇਨ ਨੁੰ ਦਸਿਆ ਭਾਮਾਸ਼ਾਹ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦਾਨਵੀਰ ਵਜੋ ਦੋ ਹੀ ਨਾਂਅ ਸਾਹਮਣੇ ਆਉਂਦੇ ਹਨ- ਦਾਨਵੀਰ ਕਰਣ ਅਤੇ ਮਹਾਰਾਜਾ ਅਗਰਸੇਨ। ਉਨ੍ਹਾਂ ਨੇ ਦਸਿਆ ਕਿ ਮਹਾਰਾਜਾ ਅਗਰਸੇਨ ਸਮਾਜ ਦੇ ਭਾਮਾਸ਼ਾਹ ਰਹੇ ਹਨ। ਇਹੀ ਗੁਣ ਅਗਰਵਾਲ ਤੇ ਵੈਸ਼ਯ ਸਮਾਜ ਵਿਚ ਅੱਜ ਵੀ ਹਨ। ਵੈਸ਼ਯ ਸਮਾਜ ਦੇ ਲੋਕ ਦਾਨ ਦੇਣ ਦੀ ਸੋਚ ਰੱਖਦੇ ਹਨ ਜੋ ਕਿ ਚੰਗੀ ਗੱਲ ਹੈ। ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਜਿਨ੍ਹਾਂ ਨੇ ਅਗਰੋਹਾ ਵਿਕਾਸ ਪਰਿਯੋਜਨਾ ਦਾ ਚੇਅਰਮੇਨ ਨਾਮਜਦ ਕੀਤਾ ਗਿਆ ਹੈ, ਨੇ ਅਗਰੋਹਾ ਧਾਮ ਨੂੰ ਪੁਰਾਤੱਤਵ ਦੇ ਮੱਦੇਨਜਰ ਵਿਕਸਿਤ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਜਤਾਉਂਦੇ ਹੋਏ ਕਿਹਾ ਕਿ ਸਮਾਜ ਦੀ ਇਹ ਸਾਲਾ ਤੋਂ ਇੱਛਾ ਸੀ ਕਿ ਹਜਾਰਾਂ ਸਾਲ ਪੁਰਾਣੇ ਇਸ ਅਗਰੋਹਾ ਯਥਾਨ ਅਤੇ ਮਹਾਰਾਜਾ ਅਗਰਸੇਨ ਵਰਗੇ ਮਹਾਪੁਰਸ਼ ਦੇ ਬਾਰੇ ਵਿਚ ਲੋਕ ਜਾਣਕਾਰੀ ਪ੍ਰਾਪਤ ਕਰ ਸਕਣ, ਇਸ ਦੇ ਲਈ ਕੁੱਝ ਹੋਣਾ ਚਾਹੀਦਾ ਹੈ। ਅੱਜ ਇਸ ਦਿਸ਼ ਦਿਸ਼ਾ ਵਿਚ ਮੁੱਖ ਮੰਤਰੀ ਦੀ ਅਗਵਾਈ ਹੇਠ ਐਮਓਯੂ ਕੀਤਾ ਗਿਆ ਹੈ।