ਚੰਡੀਗੜ੍ਹ : ਹਰਿਆਣਾ ਦੇ ਇਤਿਹਾਸਕ ਪੁਰਾਤੱਤਵ ਸਥਾਨ ਰਾਖੀਗੜ੍ਹ ਅਤੇ ਅਗਰੋਹਾ ਧਾਮ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਬੱਸ ਦੀ ਸਹੂਲਤ ਉਪਲਬਧ ਰਹੇਗੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਦੇ ਹਰਿਆਣਾ ਭਵਨ ਵਿਚ ਪ੍ਰਬੰਧਿਤ ਐਮਓਯੂ ਹਸਤਾਖਰ ਪ੍ਰੋਗ੍ਰਾਮ ਦੌਰਾਨ ਚੰਡੀਗੜ੍ਹ ਅਤੇ ਦਿੱਲੀ ਤੋਂ ਬੱਸਾਂ ਚਲਾਏ ਜਾਣ ਦੀ ਸ਼ੁਰੂਆਤ ਕੀਤੀ। ਕੋਈ ਵੀ ਵਿਅਕਤੀ ਯਕੀਨੀ ਫੀਸ ਅਦਾ ਕਰ ਵਿਸ਼ੇਸ਼ ਬੱਸ ਤੋਂ ਇੰਨ੍ਹਾਂ ਇਤਿਹਾਸਕ ਸਥਾਨਾਂ 'ਤੇ ਜਾ ਸਕਦਾ ਹੈ। ਬੱਸ ਚੰਡੀਗੜ੍ਹ ਦੇ ਸੈਕਟਰ-17 ਬੱਸ ਅੱਡੇ ਤੇ ਦਿੱਲੀ ਦੇ ਇੰਟਰ ਸਟੇਟ ਬੱਸ ਅੱਡੇ ਕਸ਼ਮੀਰੀ ਗੇਟ ਤੋਂ ਰਵਾਨਾ ਹੋਣਗੀਆਂ। ਇਹ ਬੱਸਾਂ ਪੂਰੇ ਦਿਨ ਦੇ ਟੂਰ ਦੇ ਤਹਿਤ ਪਹਿਲਾਂ ਰਾਖੀਗੜ੍ਹੀ ਤੋਂ ਪੁਰਾਤੱਤਵ ਨਾਲ ਸਬੰਧਿਤ ਅਜਾਇਬਘਰ ਸਥਾਨ 'ਤੇ ਪਹੁੰਚਣਗੀਆਂ ਅਤੇ ਇਸ ਦੇ ਬਾਅਦ ਅਗਰੋਹਾ ਧਾਮ ਜਾਣਗੀਆਂ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ 9896981775 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਇੱਥੇ ਇਹ ਦੱਸ ਦੇਣ ਕਿ ਭਾਰਤ ਦੀ ਸੱਭ ਤੋਂ ਪੁਰਾਣੀ ਸਭਿਅਤਾਵਾਂ ਵਿੱਚੋਂ ਇਕ ਸਿੰਧੂ ਘਾਟੀ ਦੀ ਸਭਿਆਤਾ ਦੇ ਪ੍ਰਮਾਣ ਰਾਖੀਗੜ੍ਹੀ ਦੀ ਖੁਦਾਈ ਦੇ ਦੌਰਾਨ ਮਿਲੇ ਹਨ। ਭਾਰਤੀ ਪੁਰਾਤੱਤਵ ਨਾਲ ਜੁੜਿਆ ਇਹ ਇਕ ਅਹਿਮ ਸਥਾਨ ਹੈ। ਅਗਰੋਹਾ ਧਾਮ ਵੀ ਇਕ ਇਤਿਹਾਸਕ ਸਥਾਨ ਹੈ ਅਤੇ ਉੱਥੇ ਵੀ ਇਕ ਸ਼ਾਨਦਾਰ ਅਜਾਇਬਘਰ ਵਿਕਸਿਤ ਕੀਤਾ ਜਾਵੇਗਾ, ਜੋ ਹਰਿਆਣਾ ਦੇ ਇਤਿਹਾਸਕ ਅਤੇ ਸਭਿਆਚਾਰਕ ਖਜਾਨੇ ਨੂੰ ਸੰਰਖਤ ਅਤੇ ਪੇਸ਼ ਕਰਨ ਦਾ ਕੇਂਦਰ ਹੋਵੇਗਾ। ਰਾਖੀਗੜ੍ਹੀ ਅਤੇ ਅਗਰੋਹਾ ਧਾਮ ਦਾ ਦੌਰਾ ਇਕ ਵਿਦਿਅਕ ਤਜਰਬਾ ਦੇ ਸਮਾਨ ਹੋਵੇਗਾ ਅਤੇ ਇਕ ਸਭਿਆਚਾਰ ਅਤੇ ਇਤਿਹਾਸਕ ਡੇਸਟੀਨੇਸ਼ਨ ਵਜੋ ਅਗਰੋਹਾ ਦੇ ਮਹਤੱਵ ਨੁੰ ਪ੍ਰੋਤਸਾਹਨ ਦਵੇਗਾ।