ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਅਤੇ ਐਚਪੀਡਬਲਿਯੂਪੀਸੀ ਦੀ ਮੀਟਿੰਗ ਵਿਚ ਦਿੱਤੀ ਗਈ ਮੰਜੂਰੀ
ਮੀਟਿੰਗ ਵਿਚ ਲਗਭਗ 2352 ਕਰੋੜ ਰੁਪਏ ਤੋਂ ਵੱਧ ਦੇ ਕੰਟ੍ਰੈਕਟ ਅਤੇ ਵਸਤੂਆਂ ਦੀ ਖਰੀਦ ਨੂੰ ਦਿੱਤੀ ਗਈ ਮੰਜੂਰੀ
ਵੱਖ ਵੱਖ ਬੋਲੀਦਾਤਾਵਾਂ ਤੋਂ ਨੇਗੋਸਇਏਸ਼ਨ ਦੇ ਬਾਅਦ ਲਗਭਗ 74 ਕਰੋੜ ਰੁਪਏ ਦੀ ਹੋਈ ਬਚੱਤ
ਚੰਡੀਗੜ੍ਹ : ਦਿੱਲੀ-ਆਗਰਾ ਕੌਮੀ ਰਾਜਮਾਰਗਐਨਐਚ-19 ਤੋਂ ਡੀਐਲਡੀ-ਫਰੀਦਾਬਾਦ-ਵਲੱਭਗੜ੍ਹ ਬਾਈਪਾਸ ਕੇਐਮਪੀ ਲਿੰਕ ਤਕ ਏਲੀਵੇਟਿਡ ਰੋਡ (ਸਰਵਿਸ ਰੋਡ ਦੇ ਨਾਲ) ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਹਾਈ ਪਾਵਰ ਵਰਕਸ ਪਰਚੇਜ ਕਮੇਟੀ (ਐਚਪੀਡਬਲਿਯੂਪੀਸੀ) ਦੀ ਮੀਟਿੰਗ ਵਿਚ ਇਸ ਪ੍ਰੋਜੈਕਟ ਦੇ ਲਈ ਲਗਭਗ 163 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਹਾਈ ਪਾਵਰ ਪਰਚੇਜ ਕਮੇਟੀ, ਵਿਭਾਗ ਦੀ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਕੁੱਲ 2352 ਕਰੋੜ ਰੁਪਏ ਤੋਂ ਵੱਧ ਦੇ ਕੰਨਟ੍ਰੈਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ। ਮੀਟਿੰਗ ਵਿਚ ਵੱਖ-ਵੱਖ ਬੋਲੀਦਾਤਾਵਾਂ ਤੋਂ ਨੈਗੋਸਇਏਸ਼ਨ ਦੇ ਬਾਅਦ ਦਰਾਂ ਤੈਅ ਕਰ ਕੇ ਲਗਭਗ 74 ਕਰੋੜ ਰੁਪਏ ਦੀ ਬਚੱਤ ਕੀਤੀ ਗਈ ਹੈ। ਮੀਟਿੰਗ ਵਿਚ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲ ਚੰਦ ਸ਼ਰਮਾ, ਉਰਜਾ ਮੰਤਰੀ ਸ੍ਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਅਤੇ ਕਿਰਤ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ। ਮੀਟਿੰਗ ਵਿਚ ਕੁੱਲ 80 ਏਜੰਡੇ ਰੱਖੇ ਗਏ ਅਤੇ 76 ਏਜੰਡਿਆਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਹਿਸਾਰ ਦੇ ਮੰਗਾਲੀ ਵਿਚ ਬਣੇਗਾ ਕੰਨਿਆ ਕਾਲਜ
ਮੀਟਿੰਗ ਵਿਚ ਜਿਲ੍ਹਾ ਹਿਸਾਰ ਦੇ ਮੰਗਾਲੀ ਵਿਚ ਸਰਕਾਰੀ ਕੰਨਿਆ ਕਾਲਜ ਦੇ ਨਿਰਮਾਣ ਤਹਿਤ ਏਜੰਡੇ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਕਾਲਜ 'ਤੇ ਲਗਭਗ 14 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਜਿਲ੍ਹਾ ਕਰਨਾਲ ਦੀ ਨੀਲੋਖੇੜੀ ਵਿਧਾਨਸਭਾ ਖੇਤਰ ਵਿਚ ਨੀਲੋਖੇੜੀ-ਖਾਰਸਾ-ਢਾੜ ਰੋਡ 'ਤੇ ਐਸਵਾਈਐਲ ਅਤੇ ਐਨਬੀਕੇ ਕਨਾਲ 'ਤੇ ਲਗਭਗ 26 ਕਰੋੜ ਰੁਪਏ ਦੀ ਲਾਗਤ ਨਾਲ 2 ਹਾਈ ਪੱਧਰੀ ਪੁੱਲਾਂ ਦੇ ਨਿਰਮਾਣ ਕੰਮ ਨੁੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਨਾਲ ਹੀ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਜਿਲ੍ਹਾ ਸਿਰਸਾ ਦੇ ਏਲਨਾਬਾਦ ਵਿਚ ਅਨਾਜ ਮੰਡੀ ਤੇ ਲੱਕੜ ਮੰਡੀ ਦੇ ਵਿਸਤਾਰ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ।
ਜੀਐਮਡੀਏ ਵਿਚ ਲਗਭਗ 190 ਕਰੋੜ ਰੁਪਏ ਦੇ ਵਿਕਾਸ ਕੰਮਾਂ ਨੁੰ ਮਿਲੀ ਮੰਜੂਰੀ
ਮੀਟਿੰਗ ਵਿਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਤਹਿਤ ਲਗਭਗ 190 ਕਰੋੜ ਰੁਪਏ ਦੇ ਵਿਕਾਸ ਕੰਮਾਂ ਨੁੰ ਮੰਜੂਰੀ ਦਿੱਤੀ ਗਈ। ਇਸ ਵਿਚ ਦਵਾਰਕਾ ਐਕਸਪ੍ਰੈਸ-ਵੇ ਦੇ ਦੋਵਾਂ ਪਾਸੇ ਸਾਢੇ 7 ਮੀਟਰ ਚੌੜੀ ਸਰਵਿਸ ਰੋਡ ਦਾ ਨਿਰਮਾਣ, ਬਰਸਾਤ ਦੇ ਪਾਣੀ ਦੀ ਨਿਕਾਸੀ, ਧਨਵਾਪੁਰ ਐਸਟੀਪੀ ਦੇ ਲਈ 3311 ਕੇਵੀ ਸਬ-ਸਟੇਸ਼ਨ, ਚੰਡੂ ਬੁਡੇੜਾ ਅਤੇ ਬਸਈ ਦੇ ਵਾਟਰ ਟ੍ਰੀਟਮੈਂਟ ਪਲਾਂਟ ਵਿਚ ਸਬੰਧਿਤ ਕੰਮ ਸ਼ਾਮਿਲ ਹਨ। ਇਸ ਤੋਂ ਇਲਾਵਾ, ਮੀਟਿੰਗ ਵਿਚ ਜਿਲ੍ਹਾ ਪੰਚਕੂਲਾ ਦੇ ਸੈਕਟਰ-20 ਵਿਚ ਸਥਾਪਿਤ 18.24 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਮੁੜਨਿਰਮਾਣ ਤੇ ਅਪਗ੍ਰੇਡ ਕੰਮ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਜਿਲ੍ਹਾ ਪਲਵਲ ਦੇ ਪਿੰਡ ਸੁਲਤਾਨਪੁਰ ਦੇ ਨੇੜੇ ਲਗਭਗ 20 ਕਰੋੜ ਰੁਪਏ ਦੀ ਲਾਗਤ ਨਾਲ ਯਮੁਨਾ ਨਦੀ 'ਤੇ ਵੱਧ ਰੈਨੀਵੈਲ ਦੇ ਨਿਰਮਾਣ ਨੁੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਜਿਲ੍ਹਾ ਝੱਜਰ ਦੇ ਪਿੰਡ ਛਾਰਾ ਵਿਚ ਗੋਲਡਨ ਜੈਯੰਤੀ ਮਹਾਗ੍ਰਾਮ ਯੋਜਨਾ ਤਹਿਤ ਸੀਵਰੇਜ ਸਿਸਟਮ ਦੇ ਤਹਿਤ 1 ਐਸਟੀਪੀ ਦੇ ਨਿਰਮਾਣ ਸਮੇਤ ਹੋਰ ਕੰਮਾਂ ਨੁੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਜਿਲ੍ਹਾ ਰਿਵਾੜੀ ਦੇ 16 ਪਿੰਡਾਂ ਨੁੰ ਨਹਿਰ ਅਧਾਰਿਤ ਸਪਲਾਈ ਤਹਿਤ ਵੱਧ ਸਟੋਰੇਜ ਟੈਂਕ ਦਾ ਨਿਰਮਾਣ, ਚਰਖੀ ਦਾਦਰੀ ਵਿਚ ਮੌਜੂਦਾ ਵਾਟਰ ਵਰਕਸ ਦਾ ਅਪਗ੍ਰੇਡ, ਰਿਵਾੜੀ ਦੇ ਖਾਟੇਲਾ ਵਿਚ 14 ਪਿੰਡਾਂ ਅਤੇ ਇਕ ਢਾਣੀ ਨੁੰ ਜਲਸਪਲਾਈ ਤਹਿਤ ਵਧ ਸਟੋਰੇਜ ਟੈਂਕ ਦਾ ਨਿਰਮਾਣ ਕੰਮ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਹਿਸਾਰ ਤੇ ਕਰਨਾਲ ਵਿਚ ਨਵੇਂ ਰੇਸਟ ਹਾਊਸ, ਚਰਖੀ ਦਾਦਰੀ ਮਿਨੀ ਸਕੱਤਰੇਤ ਵਿਚ ਰਿਹਾਇਸ਼ੀ ਭਵਨਾਂ ਦਾ ਨਿਰਮਾਣ, ਜਿਲ੍ਹਾ ਪਰਿਸ਼ਦ ਰਿਵਾੜੀ ਦੇ ਭਵਨ ਦਾ ਨਿਰਮਾਣ, ਟੋਹਰਾਨਾ ਵਿਚ ਪੰਚਾਇਤ ਭਵਨ, ਬਲਾਕ ਆਫਿਸ ਭਵਨ ਤੇ ਸਟਾਫ ਕੁਆਟਰ ਦਾ ਨਿਰਮਾਣ ਕੰਮ ਨੂੰ ਵੀ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪ੍ਰਿੰਸੀਪਲ ਏਡਵਾਈਜਰ ਅਰਬਨ ਡਿਵੇਲਪਮੈਂਟ ਡੀ ਐਸ ਢੇਸੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ , ਮਾਲ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਪਸ਼ੂਪਾਲਨ ਅਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਕੇ ਦਾਸ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਡਾ. ਅਮਿਤ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।