ਪਟਿਆਲਾ : ਸਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਪਾਣੀ ਦੀਆਂ ਪਾਇਪਾਂ ਪਾਉਣ ਲਈ ਐਲ ਐਂਡ ਟੀ ਕੰਪਨੀ ਵੱਲੋਂ ਕਾਫੀ ਦੇਰ ਤੋਂ ਕੰਮ ਸੁਰੂ ਕੀਤਾ ਹੋਇਆ ਹੈ। ਇਹ ਪਾਇਪਾਂ ਪਾਉਣ ਲਈ ਸੜਕਾਂ ਅਤੇ ਗਲੀਆ ਪੁੱਟੀਆਂ ਗਈਆਂ ਸਨ, ਜਿਨਾਂ ਵਿਚੋਂ ਗਲੀਆਂ ਨੂੰ ਤਾਂ ਨਾਲ ਦੀ ਨਾਲ ਬਣਾ ਦਿੱਤਾ ਗਿਆ ਸੀ ਪਰ ਸੜਕਾਂ ਜੋ ਕੇ ਲੁੱਕ ਨਾਲ ਬਣਾਈਆਂ ਜਾਣੀਆਂ ਸਨ, ਉਨਾ ਦਾ ਕੰਮ ਸਰਦੀਆਂ ਹੋਣ ਕਾਰਨ ਨਹੀਂ ਹੋ ਸਕਿਆ ਸੀ। ਹੁਣ ਲੋਕਾਂ ਦੀਆਂ ਮੁਸਕਿਲਾਂ ਨੂੰ ਵੇਖਦਿਆਂ ਹੋਇਆ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਦੇਸ ਦਿੱਤੇ ਹਨ ਕੇ ਇਹ ਸੜਕਾਂ ਤੁਰੰਤ ਰਿਪੇਅਰ ਕਰਕੇ ਲੋਕਾਂ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇ। ਵਿਧਾਇਕ ਅਜੀਤਪਾਲ ਨੇ ਐਲ ਐਂਡ ਟੀ ਕੰਪਨੀ ਦੇ ਅਧਿਕਾਰੀਆਂ ਨੂੰ ਪਿਛਲੇ ਦਿਨੀਂ ਮੀਟਿੰਗ ਦੋਰਾਨ ਆਦੇਸ ਦਿੱਤੇ ਸਨ ਕੇ ਉਨਾਂ ਕੋਲ ਆਮ ਲੋਕਾ ਦੀਆਂ ਲਗਾਤਾਰ ਸਿਕਾਇਤਾਂ ਆ ਰਹੀਆਂ ਹਨ ਕੇ ਸੜਕਾਂ ਟੁੱਟੀਆਂ ਹੋਣ ਕਾਰਨ ਲੰਘਣਾ ਬਹੁਤ ਮੁਸਕਿਲ ਹੋਇਆ ਪਿਆ ਹੈ।
ਇਸ ਲਈ ਇਹ ਸੜਕਾਂ ਨੂੰ ਬਣਾਇਆ ਜਾਵੇ। ਵਿਧਾਇਕ ਅਜੀਤਪਾਲ ਕੋਹਲੀ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਕਿਹਾ ਕੇ ਇਹ ਸੜਕਾਂ ਦੀ ਰਿਪੇਅਰ ਤਰੁੰਤ ਕੀਤੀ ਜਾਵੇ, ਕਿਉਂ ਕੇ ਨਾਂ ਤਾਂ ਹੁਣ ਸਰਦੀ ਹੈ ਅਤੇ ਨਾ ਹੀ ਮੌਸਮ ਖਰਾਬ ਹੈ। ਇਸ ਲਈ ਹੁਣ ਕੋਈ ਕੁਤਾਹੀ ਬਰਦਾਸ਼ਤ ਨਹੀਂ ਹੋਏਗੀ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰਖਦੇ ਹੋਏ ਸੜਕਾਂ ਦਾ ਕੰਮ ਤੁਰੰਤ ਸੁਰੂ ਕਰਵਾਇਆ ਜਾਵੇ। ਵਿਧਾਇਕ ਦੇ ਆਦੇਸਾਂ ਤੋਂ ਬਾਅਦ ਸਥਾਨਕ ਲੀਲਾ ਭਵਨ ਤੋਂ ਇਹ ਕੰਮ ਸੁਰੂ ਹੋ ਗਿਆ ਹੈ। ਦਸਣਾ ਬਣਦਾ ਹੈ ਕੇ ਸਹਿਰ ਵਿਚ ਪਾਣੀ ਦੀਆਂ ਨਵੀਆਂ ਪਾਇਪਾਂ ਪੈ ਰਹੀਆਂ ਹਨ ਅਤੇ ਨਾਲ ਹੀ ਦਰਜਨ ਦੇ ਕਰੀਬ ਨਵੀਆਂ ਵੱਡੀਆਂ ਟੈਕੀਆਂ ਬਣ ਰਹੀਆਂ ਹਨ। ਨਹਿਰੀ ਪਾਣੀ ਪ੍ਰੋਜੈਕਟ ਨੂੰ ਜੋੜਨ ਲਈ ਇਹ ਕੰਮ ਦਾ ਠੇਕਾ ਐਲ ਐਂਡ ਟੀ ਕੰਪਨੀ ਨੂੰ ਦਿੱਤਾ ਗਿਆ ਹੈ।