Friday, November 22, 2024

Haryana

ਰਜਿਸਟ੍ਰੇਸ਼ਣ ਦੇ ਬਾਅਦ ਤੀਰਥ ਸਥਾਨਾਂ ਦੇ ਦਰਸ਼ਨ ਲਈ ਸ਼ਰਧਾਲੂਆਂ ਨੂੰ ਫਰੀ ਕਰਾਈ ਜਾਵੇਗੀ ਯਾਤਰਾ : ਮਨੋਹਰ ਲਾਲ

March 06, 2024 07:52 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਰਧਾਲੂਆਂ ਨੁੰ ਅਯੋਧਿਆ ਦਰਸ਼ਨ, ਸ੍ਰੀ ਹਰੀਮੰਦਰ ਸਾਹਿਬ ਗੁਰੂਦੁਆ, ਸ੍ਰੀ ਪਟਨਾ ਸਾਹਿਬ ਗੁਰੂਦੁਆਰਾ, ਕਾਸ਼ੀ-ਵਿਸ਼ਵਨਾਥ ਦੇ ਦਰਸ਼ਨ ਕਰਵਾਉਣ ਲਈ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ਦੇ ਤਹਿਤ ਇਕ ਪੋਰਟਲ ਦੀ ਸ਼ੁਰੂਆਤ ਕੀਤੀ ਹੀੈ। ਇਸ ਪੋਰਟਲ 'ਤੇ ਰਜਿਸਟਰਡ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਫਰੀ ਯਾਤਰਾ ਕਰਵਾਈ ਜਾੇਵਗੀ। ਪੋਰਟਲ 'ਤੇ ਹੁਣ ਤਕ ਕਰੀਬ 700 ਸ਼ਰਧਾਲੂ ਆਪਣਾ ਰਜਿਸਟ੍ਰੇਸ਼ਣ ਕਰਵਾ ਚੁੱਕੇ ਹਨ। ਮੁੱਖ ਮੰਤਰੀ ਬੁੱਧਵਾਰ ਨੂੰ ਕਰਨਾਲ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਭੂ ਸ੍ਰੀਰਾਮ ਲਲਾ ਦੇ ਦਰਸ਼ਨ ਲਈ ਕਰਨਾਲ ਤੋਂ ਅਯੋਧਿਆ ਜਾਣ ਵਾਲੀ ਤੀਰਥ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਬਾਅਦ ਮੀਡੀਆ ਨਾਂਲ ਗਲਬਾਤ ਕਰ ਰਹੇ ਸਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੋਰਟਲ 'ਤੇ ਰਜਿਸਟਰਡ ਯਾਤਰੀਆਂ ਨੂੰ ਅਯੋਧਿਆ ਦਰਸ਼ਨ, ਸ੍ਰੀ ਹਰੀਮੰਦਰ ਸਾਹਿਬ ਗੁਰੂਦੁਆਰਾ, ਸ੍ਰੀ ਪਟਨਾ ਸਾਹਿਬ ਗੁਰੂਦੁਆਰਾ, ਕਾਸ਼ੀ-ਵਿਸ਼ਵਨਾਥ ਮੰਦਿਰਾਂ ਦਾ ਦਰਸ਼ਨ ਕਰਵਾਇਆ ਜਾਣਾ ਸ਼ਾਮਿਲ ਹਨੇ। ਇਸ ਤੋਂ ਇਲਾਵਾ, ਹੋਰ ਤੀਰਥਸਥਾਨਾਂ ਦੇ ਲਈ ਵੀ ਹੌਲੀ-ਹੌਲੀ ਪੋਰਟਲ ਖੁੱਲੇਗਾ ਤਾਂ ਜੋ ਹੋਰ ਤੀਰਥਯਾਤਰੀ ਜੋ ਦੇਸ਼ ਵਿਚ ਹੋਰ ਤੀਰਥਸਥਾਨਾਂ 'ਤੇ ਜਾਣ ਦੇ ਇਛੁੱਕ ਹੈ, ਉਹ ਆਪਣਾ ਰਜਿਸਟ੍ਰੇਸ਼ਣ ਕਰ ਸਕਣ। ਹੁਣ ਰਜਿਸਟ੍ਰੇਸ਼ਣ ਲਈ 1 ਲੱਖ 80 ਹਜਾਰ ਰੁਪਏ ਸਾਲਾਨਾ ਤੋਂ ਘੱਟ ਆਮਦਨ ਵਾਲੇ ਅਤੇ 60 ਸਾਲ ਤੋਂ ਉੱਪਰ ਦੇ ਲੋਕਾਂ ਲਈ ਇਹ ਸਹੂਲਤ ਫਰੀ ਦਿੱਤੀ ਜਾ ਰਹੀ ਹੈ। ਪਰ ਕਈ ਲੋਕਾਂ ਦੀ ਅਪੀਲ ਹੈ ਕਿ ਕੁੱਝ ਕਿਰਾਇਆ ਰਕਮ ਅਤੇ ਫੀਸ ਆਦਿ ਲੈ ਕੇ ਹੋਰ ਲੋਕਾਂ ਨੂੰ ਵੀ ਇਸ ਯੋਜਨਾ ਵਿਚ ਕੁੱਝ ਨਾ ਕੁੱਝ ਸਹੂਲਤ ਦਿੱਤੀ ਜਾਵੇ, ਕਿਉਂਕਿ ਸਮੂਹਿਕ ਜਾਣ ਦਾ ਆਪਣਾ ਇਕ ਆਨੰਦ ਹੁੰਦਾ ਹੈ, ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਭੂ ਸ੍ਰੀਰਾਮ ਜੀ ਦੇ ਜਨਮ ਸਥਾਨ ਅਯੋਧਿਆ ਵਿਚ ਮੰਦਿਰ ਬਨਾਉਣ ਨੁੰ ਲੈ ਕੇ 500 ਸਾਲ ਪੁਰਾਣਾ ਸੰਘਰਸ਼ ਸੀ, ਪਰ 22 ਜਨਵਰੀ ਨੁੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ੍ਰੀ ਰਾਮ ਲਲਾ ਦੇ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਕਰ ਕੇ ਦੇਸ਼ ਦ। ਮਹਣ ਨੂੰ ਵਧਾਇਆ ਹੈ। ਲੋਕਾਂ ਦੀ ਇੱਛਾ ਸੀ ਕਿ ਉਹ ਅਯੋਧਿਆ ਜਾ ਕੇ ਰਾਮ ਮੰਦਿਰ ਦੇ ਦਰਸ਼ਨ ਕਰਨ, ਇਸ ਲਈ ਹਰਿਆਣਾ ਸਰਕਾਰ ਨੇ ਯੋਜਨਾਬੱਧ ਢੰਗ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਐਲਾਨ ਕੀਤਾ, ਜਿਸ ਦਾ ਸ੍ਰੀਗਣੇਸ਼ ਬੁੱਧਵਾਰ 6 ਮਾਰਚ ਨੂੰ ਕਰਨਾਲ ਦੀ ਪਵਿੱਤਰ ਧਰਤੀ ਤੋਂ ਕੀਤਾ ਅਿਗਾ ਹੈ। ਪਹਿਲੀ ਬੱਸ ਵਿਚ ਕਰੀਬ 52 ਤੀਰਥਯਾਤਰੀਆਂ ਨੂੰ ਅਯੋਧਿਆ ਦੇ ਲਈ ਰਵਾਨਾ ਕੀਤਾ ਗਿਆ। ਇੰਨ੍ਹਾਂ ਤੀਰਥ ਯਾਤਰੀਆਂ ਦਾ ਰਾਤ ਠਹਿਰਣ ਦੀ ਵਿਵਸਥਾ ਲਖਨਊ ਵਿਚ ਕੀਤੀ ਗਈ ਹੈ, ਜਿੱਥੇ ਉਨ੍ਹਾਂ ਦਾ ਖਾਣਾ-ਪੀਣਾ ਤੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਸ ਦੇ ਬਾਅਦ ਅਯੋਧਿਆ ਵਿਚ ਸ੍ਰੀਰਾਮ ਲਲਾ ਜੀ ਦੇ ਦਰਸ਼ਨ ਕਰਣਗੇ। ਵਾਪਸੀ ਵਿਚ ਫਿਰ ਤੋਂ ਲਖਨਊ ਵਿਚ ਰਾਤ ਠਹਿਰਣ ਬਾਅਦ ਤੀਰਥ ਯਾਤਰੀ 8 ਮਾਰਚ ਨੁੰ ਵਾਪਸ ਕਰਨਾਲ ਪਰਤਣਗੇ। ਇਸੀ ਤਰ੍ਹਾ ਵੱਖ-ਵੱਖ ਸਥਾਨਾਂ ਤੋਂ ਬੱਸ ਅਤੇ ਵੱਧ ਗਿਣਤੀ ਹੋਣ 'ਤੇ ਟ੍ਰੇਨ ਵੀ ਬੁੱਕ ਕਰਾਈ ਜਾ ਸਕਦੀ ਹੈ। ਇਸ ਮੌਕੇ 'ਤੇ ਸਾਂਸਦ ਸੰਜੈ ਭਾਟਿਆ, ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਇੰਦਰੀ ਦੇ ਵਿਧਾਇਕ ਰਾਮ ਕੁਮਾਰ ਕਸ਼ਪ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ , ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀ ਮੋਜੂਦ ਰਹੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ