ਪਟਿਆਲਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਵਿਖੇ ਪ੍ਰਿੰਸੀਪਲ ਸੀਮਾ ਰਾਣੀ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾ ਅਮਰੀਕਨ ਇੰਡੀਆ ਫਾਊਂਡੇਸ਼ਨ ਦੇ ਸਹਿਯੋਗ ਨਾਲ ਰੋਬੋਟਿਕਸ ਲੈਬ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਪੁੱਜੇ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਪੀ.ਏ ਗੁਰਦੇਵ ਸਿੰਘ ਟਿਵਾਣਾ, ਜਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿੱ.) ਸੰਜੀਵ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿੱ.) ਰਵਿੰਦਰ ਪਾਲ ਸਿੰਘ ਵੀ ਮੌਜੂਦ ਸਨ। ਇਸ ਦੌਰਾਨ ਅਮਰੀਕਨ ਇੰਡੀਅਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਇਸ ਰੋਬੋਟਿਕਸ ਲੈਬ ਦਾ ਉਦਘਾਟਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸੀਮਾ ਰਾਣੀ ਤੇ ਲੈਬ ਸੰਚਾਲਕ ਦਲਬੀਰ ਸਿੰਘ ਨੇ ਦੱਸਿਆ ਕਿ ਇਹ ਲੈਬ ਅਮਰੀਕਨ ਇੰਡੀਅਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਪਤ ਕੀਤੀ ਗਈ ਹੈ। ਹੁਣ ਤੱਕ ਲੈਬ ਦੇ ਨਿਰਮਾਣ ਲਈ ਜੋ ਵੀ ਖਰਚ ਹੋਇਆ ਹੈ ਉਸ ਸਾਰਾ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਹੈ।ਫਾਊਂਡੇਸ਼ਨ ਨੇ ਸਕੂਲ ਨੂੰ ਅੱਠ ਡੈਸਕਟਾਪ, ਇਕ ਪ੍ਰੋਜੈਕਟਰ, ਲੈਬ ਫਰਨੀਚਰ ਸਮੇਤ ਲੈਬ ਵਿਚ ਵਰਤਿਆ ਜਾਣ ਵਾਲਾ ਸਮਾਨ ਭੇਟ ਕੀਤਾ ਹੈ।
ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਗੁਰਦੇਵ ਸਿੰਘ ਟਿਵਾਣਾ ਨੇ ਕਿਹਾ ਕਿ ਫਾਊਂਡੇਸ਼ਨ ਵੱਲੋਂ ਸਕੂਲ ਵਿੱਚ ਰੋਬੋਟਿਕਸ ਲੈਬ ਸਥਾਪਤ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ।ਇਸ ਰੋਬੋਟਿਕਸ ਲੈਬ ਨਾਲ ਵਿਦਿਆਰਥੀ ਰੋਬੋਟਿਕਸ ਦੀ ਸਿਖਲਾਈ ਲੈ ਕੇ ਸਮੇਂ ਦੇ ਹਾਣੀ ਬਣ ਸਕਣਗੇ। ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਗਈ ਹੈ। ਪੰਜਾਬ ਸਰਕਾਰ ਸੂਬੇ ਭਰ ਦੇ ਸਮੂਹ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਨਾਲ ਲੈਸ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਸੂਬੇ ਵਿੱਚ ਸਕੂਲ ਆਫ ਐਮੀਨੈਂਸ ਸਥਾਪਤ ਕੀਤੇ ਗਏ ਹਨ ਜਿਸ ਵਿਚ ਵਿਦਿਆਰਥੀ ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ, ਜੇ.ਈ.ਈ, ਕਲੈਟ ਸਮੇਤ ਹੋਰਨਾਂ ਵੱਖ-ਵੱਖ ਪ੍ਰਕਾਰ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਸਕੂਲੀ ਸਿੱਖਿਆ ਦੇ ਨਾਲ ਨਾਲ ਕਰਨਗੇ।ਇਸ ਮੌਕੇ ਉਨ੍ਹਾਂ ਅਮਰੀਕਨ ਇੰਡੀਅਨ ਫਾਊਂਡੇਸ਼ਨ ਟਰੱਸਟ ਦੇ ਸੰਸਥਾਪਕ ਮਾਸ਼ਾ ਸਜਦੇ ਯੂ.ਐਸ.ਏ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਉਨਾਂ ਦੀ ਟੀਮ ਦੇ ਨਿਖਿਲ ਮਹਿਤਾ ਪ੍ਰੋਜੈਕਟ ਮੈਨੇਜਰ ਵਿਜੇਪਾਲ, ਪ੍ਰਦੀਪ ਸਿੰਘ, ਡਾ. ਪ੍ਰਿਯੰਕਾ ਕੌਸ਼ਿਕ, ਮਨਵਿੰਦਰ ਕੌਰ ਮੰਨੂ ਉਨ੍ਹਾਂ ਦੇ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ।ਇਸ ਮੌਕੇ ਕੰਪਿਊਟਰ ਅਧਿਆਪਕ ਦਲਬੀਰ ਸਿੰਘ, ਮਾਨਵਜੀਤ ਸਿੰਘ, ਦੀਪਕ ਧਵਨ ਤੋਂ ਇਲਾਵਾ ਨਿਖਿਲ ਮਹਿਤਾ ਪ੍ਰੋਜੈਕਟ ਮੈਨੇਜਰ ਵਿਜੇਪਾਲ, ਪ੍ਰਦੀਪ ਸਿੰਘ, ਡਾ. ਪ੍ਰਿਯੰਕਾ ਕੌਸ਼ਿਕ, ਮਨਵਿੰਦਰ ਕੌਰ ਮੰਨੂ ਮਨਜੀਤ ਸਿੰਘ ਜਵੈਲਰ, ਸਤਵਿੰਦਰ ਭੰਗੂ, ਜਸਕਰਨਵੀਰ ਸਿੰਘ ਤੇਜੇ, ਕਰਨਦੀਪ ਕੈਰੋਂ ਆਦਿ ਮੌਜੂਦ ਸਨ।