ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕਦੀ ਵੀ ਲੋਕਸਭਾ-2024 ਦੇ ਆਮ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਮੱਦੇਨਜਰ ਹਰਿਆਣਾ ਵਿਚ ਚੁਨਾਵੀ ਪ੍ਰਕ੍ਰਿਆ ਨਾਲ ਜੁੜੀ ਸਾਰੇ ਜਰੂਰੀ ਵਿਵਸਥਾਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਕਾਫੀ ਗਿਣਤੀ ਵਿਚ ਈਵੀਐਮ ਉਪਲਬਧ ਹਨ, ਬੈਲੇਟ ਪੇਪੇਰ ਦੀ ਪ੍ਰਿੰਟਿੰਗ ਆਦਿ ਦਾ ਕਾਰਜ ਦਾ ਆਦੇਸ਼ ਸਬੰਧਿਤ ਵਿਭਾਗ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਸ੍ਰੀ ਅਗਰਵਾਲ ਅੱਜ ਵਿਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਚੋਣ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਟੀਚਾ ਹੈ ਕਿ ਕੋਈ ਵੀ ਵੋਟਰ ਨਾ ਛੁਟੇ ਅਤੇ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨ। ਇਸ ਦੇ ਲਈ ਸੱਭ ਤੋਂ ਪਹਿਲਾਂ ਵੋਟਰ ਸੂਚੀ ਵਿਚ ਆਪਣੇ ਨਾਂਅ ਦਾ ਪਤਾ ਲਗਾਉਣਾ ਹੈ, ਜੇਕਰ ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਨਹੀਂ ਹੈ ਤਾਂ ਉਸ ਨੁੰ ਫਾਰਮ-6 ਆਨਲਾਇਨ ਜਾਂ ਮੈਨੂਅਲੀ ਭਰ ਕੇ ਸਬੰਧਿਤ ਵੀਐਲਓ ਨੂੰ ਜਮ੍ਹਾ ਕਰਵਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਵੋਟਰ ਸੂਚੀ ਵਿਚ ਗਲਤ ਨਾਂਅ ਹੈ ਜਾਂ ਮੌਤ, ਸ਼ਿਫਟ ਜਾਂ ਟ੍ਰਾਂਸਫਰ ਦੇ ਕਾਰਨ ਨਾਂਅ ਹਟਵਾਉਣ ਜਾਂ ਜੋੜਨਾ ਹੈ ਤਾਂ ਉਸ ਨੁੰ ਫਾਰਮ-7 ਤੇ ਫਾਰਮ-8 ਭਰ ਕੇ ਦੇਣਾ ਹੋਵੇਗਾ।
ਮੁੱਖ ਚੋਣ ਅਧਿਕਾਰੀ ਨੈ ਕਿਹਾ ਕਿ ਵੱਧ ਤੋਂ ਵੱਧ ਚੋਣ ਹੋਣ, ਇਸ ਲਈ ਚੋਣ ਕਮਿਸ਼ਨ ਨੇ ਵੋਟਰਾਂ ਨੁੰ ਜਾਗਰੁਕ ਕਰਲ ਲਈ ਕੌਮੀ ਮੁਹਿੰਮ ਚਲਾਈ ਹੈ, ਜਿਸ ਦੇ ਤਹਿਤ ਦਿਵਆਂਗ ਤੇ 85 ਸਾਲ ਤੋਂ ਵੱਧ ਦੀ ਉਮਰ ਵਰਗ ਦੇ ਵੋਟਰਾਂ ਲਈ ਪੋਲਿੰਗ ਸਟੇਸ਼ਨ ਵਿਚ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 85 ਸਾਲ ਤੋਂ ਵੱਧ ਦੀ ਉਮਰ ਵਰਗ ਦੇ ਵੋਟਰਾਂ ਤੋਂ ਵਿਕਲਪ ਲਿਆ ਜਾਵੇਗਾ ਕਿ ਉਹ ਵੋਟਿੰਗ ਸਟੇਸ਼ਨ 'ਤੇ ਜਾ ਕੇ ਵੋਟ ਕਰਨਾ ਚਾਹੁੰਦੇ ਹਨ ਜਾਂ ਘਰ ਤੋਂ ਪੋਸਟਲ ਬੈਲੇਟ ਪੇਪਰ ਰਾਹੀਂ। ਜਿਲ੍ਹਾ ਚੋਣ ਦਫਤਰ ਦੇ ਕਰਮਚਾਰੀ ਉਨ੍ਹਾਂ ਤੋਂ ਵਿਕਲਪ ਲੈਣਗੇ ਅਤੇ ਉਨ੍ਹਾਂ ਦੀ ਇੱਛਾ ਦੇ ਅਨੁਰੂਪ ਵਿਵਸਥਾ ਕਰਣਗੇ। ਇਸ ਦੇ ਲਈ ਅਜਿਹੇ ਵੋਟਰਾਂ ਨੂੰ ਫਾਰਮ-12 ਵਿਚ ਆਪਣੀ ਸਹਿਮਤੀ ਦੇਣੀ ਹੋਵੇਗੀ ਅਤੇ ਦਿਵਆਂਗ ਵੋਟਰਾਂ ਨੂੰ 40 ਫੀਸਦੀ ਦਿਵਆਂਗਤਾ ਦਾ ਪ੍ਰਮਾਣ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸਾਰੇ ਰਾਜ ਤੇ ਕੇਂਦਰਸ਼ਾਸਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਦਫਤਰ ਚੋਣ ਪੂਰਵ ਗਤੀਵਿਧੀਆਂ ਪੂਰੀਆਂ ਕਰਨ ਵਿਚ ਲੱਗੇ ਹੋਏ ਹਨ। ਅੱਜ ਚੋਣ ਕਮਿਸ਼ਨਰ ਨੇ ਵਰਚੂਅਲੀ ਰਾਹੀਂ ਸਾਰੇ ਮੁੱਖ ਚੋਣ ਅਧਿਕਾਰੀਆਂ ਤੋਂ ਦਿਵਆਂਗ ਤੇ 85 ਸਾਲ ਤੋਂ ਵੱਧ ਦੀ ਉਮਰ ਵਰਗ ਦੇ ਵੋਟਰਾਂ ਦੇ ਲਈ ਪੋਲਿੰਗ ਸਟੇਸ਼ਨਾਂ ਵਿਚ ਕੀਤੀ ਗਈ ਵਿਵਸਥਾਵਾਂ ਬਾਰੇ ਜਾਣਕਾਰੀ ਲਈ ਗਈ ਹੈ।
ਸੀ-ਵਿਜਿਲ ਚੋਣ ਕਮਿਸ਼ਨ ਦੀ ਤੀਜੀ ਅੱਖ
ਲੋਕਸਭਾ ਆਮ ਚੋਣ-2024 ਵਿਚ ਚੋਣ ਜਾਬਤਾ ਦਾ ਉਲੰਘਣ ਨਾ ਹੋਵੇ ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਸੀ-ਵਿਜਿਲ ਬਣਾਇਆ ਗਿਆ ਹੈ ਜੋ ਕਿ ਚੋਣ ਕਮਿਸ਼ਨ ਦੀ ਤੀਜੀ ਅੱਖ ਦਾ ਕੰਮ ਕਰਦਾ ਹੈ। ਇਸ ਐਪ 'ਤੇ ਕਿਸੇ ਤਰ੍ਹਾ ਦੀ ਧਾਂਧਲੀ ਦੀ ਰਿਪੋਰਟ ਅਪਡੇਟ ਕੀਤੀ ਜਾ ਸਕਦੀ ਹੈ ਅਤੇ ਰਿਪੋਰਟ ਕਰਨ ਵਾਲੇ ਦਾ ਨਾਂਅ ਤੇ ਪਹਿਚਾਣ ਉਜਾਗਰ ਨਹੀਂ ਹੁੰਦੀ। ਇਸ ਐਪ ਦਾ ਇਸਤੇਮਾਲ ਬੇਹੱਦ ਆਸਾਨ ਹੈ। ਯੂਜਰ ਨੂੰ ਇਸ ਐਪ ਦੇ ਨਾਲ ਸੌ ਮਿੰਟ ਦੇ ਅੰਦਰ ਸਟੇਟਸ ਰਿਪੋਰਟ ਦਿੱਤੇ ਜਾਣ ਦਾ ਵਾਦਾ ਕੀਤਾ ਜਾਂਦਾ ਹੈ। ਇਸ ਨੂੰ ਮੋਬਾਇਲ ਫੋਨ ਰਾਹੀਂ ਕੋਈ ਵੀ ਆਮ ਜਨਤਾ ਫੋਟੋ/ਓਡਿਓ/ਵੀਡੀਓ ਲੈ ਕੇ ਚੋਣ ਜਾਬਤਾ ਦੇ ਉਲੰਘਣ ਦੀ ਰਿਪੋਰਟ ਕਰ ਸਕਦਾ ਹੈ। ਇਹ ਐਪ ਕੋਈ ਵੀ ਆਪਣੇ ਪਲੇਸਟੋਰ ਤੋਂ ਡਾਉਨਲੋਡ ਕਰ ਸਕਦਾ ਹੈ।
ਦਿਵਆਂਗ ਵੋਟਰਾਂ ਲਈ ਉਪਲਬਧ ਹੋਵੇਗੀ ਸਮਰੱਥ ਐਪ
ਦਿਵਆਂਗ ਵੋਟਰ ਵੀ ਆਪਣੇ ਵੋਟ ਅਧਿਕਾਰ ਦਾ ਸਹੀ ਇਸਤੇਮਾਲ ਕਰ ਸਕਣ ਇਸ ਦੇ ਲਈ ਚੋਣ ਕਮਿਸ਼ਨ ਨੇ ਸਮਰੱਥ ਐਪ ਉਪਲਬਧ ਕਰਵਾਇਆ ਹੈ। ਇਸ ਐਪ ਦੇ ਜਰਇਏ ਦਿਵਆਂਗ ਵੋਟਰ ਚੋਣ ਲਈ ਵਹੀਲਚੇਅਰ , ਫਰੀ ਟ੍ਰਾਂਸਪੋਰਟ, ਪਿਕ ਐਂਡ ਡ੍ਰਾਪ ਦੀ ਸਹੂਲਤ ਆਦਿ ਦੀ ਮੰਗ ਕਰ ਸਕਦੇ ਹਨ। ਇਸ ਐਪ ਰਾਹੀਂ ਦਿਵਆਂਗ ਵੋਟਰ ਵਜੋ ਫਾਰਮ ਨੰਬਰ-6 ਭਰ ਕੇ ਰਜਿਸਟ੍ਰੇਸ਼ਣ , ਦਿਵਆਂਗਜਨ ਵਜੋ ਫਾਰਮ ਨੰਬਰ 8 ਭਰ ਕੇ ਚੋਣ ਕਰਨ ਦੀ ਅਪੀਲ , ਆਪਣੇ ਉਮੀਦਵਾਰ ਨੁੰ ਜਾਨਣਾ, ਆਪਣੇ ਵੋਟ ਕੇਂਦਰ ਨੂੰ ਜਾਨਣਾ ਵਰਗੀ ਸਹੁਲਤਾਂ ਦਾ ਲਾਭ ਚੁੱਕ ਸਕਦੇ ਹਨ। ਮੀਟਿੰਗ ਵਿਚ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਹੇਮਾ ਸ਼ਰਮਾ ਤੇ ਸ੍ਰੀ ਰਾਜਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।