ਮੁੱਖ ਮੰਤਰੀ ਮਨੋਹਰ ਲਾਲ ਨੇ ਚੈਂਬਰ ਨਿਰਮਾਣ ਕੰਮ ਦਾ ਰੱਖਿਆ ਨੀਂਹ ਪੱਥਰ ਅਤੇ 21 ਲੱਖ ਰੁਪਏ ਦੀ ਦਿੱਤੀ ਗ੍ਰਾਂਟ
ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਜਿਲ੍ਹਾ ਬਾਰ ਏਸੋਸਇਏਸ਼ਨ ਨੁੰਹ ਵਿਚ ਵਕੀਲਾਂ ਲਈ ਬਣਾਏ ਜਾਣ ਵਾਲੇ ਚੈਂਬਰ ਦੇ ਨਿਰਮਾਣ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਹੋਰ ਜਿਲ੍ਹਆਂ ਦੀ ਤਰ੍ਹਾ ਜਿਲ੍ਹਾ ਨੁੰਹ ਵਿਚ ਵੀ ਵਕੀਲਾਂ ਨੂੰ ਚੈਂਬਰ ਦੀ ਸਹੂਲਤ ਮਹੁਇਆ ਕਰਵਾਈ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਰਟ ਪਰਿਸਰ ਵਿਚ ਚੈਂਬਰ ਨਿਰਮਾਣ ਕੰਮ ਦੇ ਨੀਂਹ ਪੱਥਰ ਦੇ ਮੌਕੇ 'ਤੇ ਵਕੀਲਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੈਂਬਰ ਬਨਣ ਨਾਲ ਵਕੀਲਾਂ ਦੇ ਲਈ ਕੇਸ ਦੀ ਤਿਆਰੀ ਕਰਨ ਤਹਿਤ ਇਕ ਸਹੀ ਵਿਵਵੋਥਾ ਵਾਲਾ ਮਾਹੌਲ ਤਿਅਰ ਹੋਵੇਗਾ। ਚੈਂਬਰ ਦਾ ਨਿਰਮਾਣ ਕਰਵਾਉਣ ਇੱਥੇ ਦੇ ਵਕੀਲਾਂ ਦੀ ਪੁਰਾਣੀ ਮੰਗ ਸੀ। ਇੰਨ੍ਹਾਂ ਦੇ ਨਿਰਮਾਣ ਨਾਲ ਯਕੀਨੀ ਤੌਰ 'ਤੇ ਵਕੀਲਾਂ ਨੂੰ ਸਹੂਲਿਅਤ ਮਿਲੇਗੀ। ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਚੈਂਬਰ ਭਵਨ ਵਿਚ ਕਰੀਬ 115 ਕਮਰੇ ਰਣਾਏ ਜਾਣਗੇ, ਜਿੱਥੇ 230 ਵਕੀਲ ਬੈਠ ਕੇ ਆਪਣੇ ਕੇਸਾਂ ਦੀ ਤਿਆਰੀ ਕਰ ਸਕਣਗੇ। ਮੁੱਖ ਮੰਤਰੀ ਨੇ ਜਿਲ੍ਹਾ ਬਾਰ ਏਸੋਸਇਏਸ਼ਨ ਨੂੰ 21 ਲੱਖ ਰੁਪਏ ਅਤੇ ਸਬ-ਡਿਵੀਜਨ ਬਾਰ ਸੰਗਠਨਾਂ ਦੇ ਲਈ 5-5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਚੈਂਬਰ ਵਿਚ ਵਕੀਲਾਂ ਦੇ ਲਈ ਪੇਯਜਲ, ਬਿਜਲੀ, ਪਖਾਨੇ ਆਦਿ ਦੇ ਨਾਲ-ਨਾਲ ਗੁਪਤਤਾ ਤੇ ਸੁਰੱਖਿਆ ਦੀ ਵੀ ਸਹੂਲਤ ਰਹੇਗੀ। ਇਸ ਮੌਕੇ 'ਤੇ ਜਿਲ੍ਹਾ ਬਾਰ ਏਸੋਸਇਏਸ਼ਨ ਨੁੰਹ ਦੇ ਵਕੀਲਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਫੁੱਲਮਾਲਾਵਾਂ ਨਾਲ ਸਵਾਗਤ ਕਰਦੇ ਹੋਏ ਧੰਨਵਾਦ ਪ੍ਰਗਟਾਇਆ।