Wednesday, April 16, 2025

Haryana

ਹਰਿਆਣਾ ਅਤੇ ਇਜਰਾਇਲ ਨੇ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਦੇ ਲਈ ਪੇਸ਼ ਕੀਤਾ ਸਾਂਝਾ ਦ੍ਰਿਸ਼ਟੀਕੋਣ

April 10, 2025 02:47 PM
SehajTimes

ਚੰਡੀਗੜ੍ਹ : ਹਰਿਆਣਾ ਅਤੇ ਇਜਰਾਇਲ ਨੈ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਨੂੰ ਲੈ ਕੇ ਇੱਕ ਸਾਂਝਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਇਜਰਾਇਲ ਦੇ ਖੇਤੀਬਾੜੀ ਤੇ ਖੁਰਾਕ ਸੁਰੱਖਿਆ ਮੰਤਰੀ ਏਵੀ ਫਿਕਟਰ ਦੇ ਵਿੱਚ ਇੰਡੋਂ-ਇਜਰਾਇਲ ਸੈਂਟਰ ਆਫ ਐਕਸੀਲੈਂਸ, ਘਰੌਂਡਾ (ਕਰਨਾਲ) ਵਿੱਚ ਮਹਤੱਵਪੂਰਣ ਮੀਟਿੰਗ ਹੋਈ। ਇਹ ਮੀਟਿੰਗ ਦੋਵਾਂ ਦੇਸ਼ਾਂ ਦੇ ਵਿੱਚ ਨਵੀਂ ਦਿੱਲੀ ਵਿੱਚ ਹੋਏ ਖੇਤੀਬਾੜੀ ਸਹਿਯੋਗ ਸਮਝੌਤੇ ਅਤੇ ਕਾਰਜ ਯੋਜਨਾ 'ਤੇ ਹਸਤਾਖਰ ਦੇ ਇੱਕ ਦਿਨ ਬਾਅਦ ਪ੍ਰਬੰਧਿਤ ਕੀਤੀ ਗਈ।

ਮੀਟਿੰਗ ਦੌਰਾਨ ਇਜਰਾਇਲ ਦੇ ਮੰਤਰੀ ਡਿਕਟਰ ਨੇ ਹਰਿਆਣਾ ਵਿੱਚ ਜਲ੍ਹ ਪ੍ਰਦੂਸ਼ਣ ਦੀ ਸਮਸਿਆ ਨੂੰ ਦੇਖਦੇ ਹੋਏ ਜਲ੍ਹ ਰੀਸਾਈਕਲਿੰਗ ਦੀ ਜਰੂਰਤ 'ਤੇ ਜੋਰ ਦਿੰਦੇ ਹੋਏ ਕਿਹਾ, ਸਾਨੂੰ ਪ੍ਰਦੂਸ਼ਿਤ ਪਾਣੀ ਦੀ ਵਰਤੋ ਸਿੰਚਾਈ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਰਿਆਣਾ ਨੂੰ ਇਸ ਦਿਸ਼ਾ ਵਿੱਚ ਸੰਭਾਵਨਾਵਾਂ ਤਲਾਸ਼ਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੂੰ ਇਜਾਇਲ ਆਉਣ ਲਈ ਸੱਦਾ ਦਿੱਤਾ ਤਾਂ ਜੋ ਸਿੰਚਾਈ, ਬੀਜ ਉਤਪਾਦਨ ਅਤੇ ਕਲਾਈਮੇਟ ਕੰਟਰੋਲ ਖੇਤੀ ਵਿੱਚ ਅਪਣਾਈ ਜਾ ਰਹੀ ਉਨੱਤ ਤਕਨੀਕਾਂ ਨੂੰ ਨੇੜੇ ਤੋਂ ਦੇਖਿਆ ਜਾ ਸਕੇ।

ਸ੍ਰੀ ਰਾਣਾ ਨੇ ਹਰਿਆਣਾ ਵਿੱਚ ਚਾਰੇ ਪਾਣੀ ਨੂੰ ਸ਼ੁੱਧ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਅਤੇ ਕੁਦਰਤੀ ਖੇਤੀ ਨੁੰ ਲੈ ਕੇ ਚੱਲ ਰਹੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਸੂਬੇ ਨੇ ਇੱਕ ਲੱਖ ਏਕੜ ਖਾਰੇ ਪਾਣੀ ਵਾਲੇ ਖੇਤਰ ਨੂੰ ਖੇਤੀ ਯੋਗ ਬਨਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਦਿੱਤੀ ਦੇ ਨੇੜੇ ਫੁੱਲਾਂ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਸੰਭਾਵਨਾਵਾਂ 'ਤੇ ਵੀ ਚਾਨਣ ਪਾਇਆ।

ਖੇਤੀਬਾੜੀ ਮੰਤਰੀ ਨੇ ਹਰਿਆਣਾ ਦੀ ਭਗੋਲਿਕ ਵਿਵਿਧਤਾਵਾਂ ਦਾ ਵੀ ਵਰਨਣ ਕੀਤਾ ਅਤੇ ਦਸਿਆ ਕਿ ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਹਰਿਆਣਾ ਦਾ ਦੇਸ਼ ਦੀ ਫੌਜੀ ਸੇਵਾ ਅਤੇ ਕੌਮਾਂਤਰੀ ਖੇਡਾਂ ਵਿੱਚ ਮੈਡਲ ਜਿੱਤਣ ਵਿੱਚ ਮਹਤੱਵਪੂਰਣ ਯੋਗਦਾਨ ਰਿਹਾ ਹੈ।

ਇਜਰਾਇਲ ਦੇ ਮੰਤਰੀ ਡਿਕਟਰ ਨੈ ਹਰਿਆਣਾ ਵਿੱਚ ਵਿਕਸਿਤ ਗ੍ਰੀਨਹਾਊਸ ਅਤੇ ਉਨੱਤ ਖੇਤੀ ਪ੍ਰਣਾਲੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਾਈਡਰੋਪੋਨਿਕਸ ਵਰਗੀ ਤਕਨੀਕਾਂ ਦੀ ਗੱਲ ਕੀਤੀ, ਜਿਸ ਵਿੱਚ ਪੌਧੇ ਖੁਦ ਪੋਸ਼ਕ ਤੱਤਾਂ ਦੀ ਜਰੂਰਤ ਲਈ ਇਸ਼ਾਰਾ ਦਿੰਦੇ ਹਨ। ਉਨ੍ਹਾਂ ਨੇ ਇਜਰਾਇਲੀ ਨੀਂਬੂ ਵਰਗੀ ਉੱਚ ਗੁਣਵੱਤਾ ਵਾਲੀ ਖੱਟੇ ਫੱਲਾਂ ਦੀ ਕਿਸੇ ਨੂੰ ਕਿਸਮਾਂ ਨੂੰ ਹਰਿਆਣਾ ਦੀ ਕਲਾਈਮੇਟ ਦੇ ਅਨੁਕੂਲ ਬਣਾ ਕੇ ਸੰਯੁਕਤ ਰੂਪ ਨਾਲ ਵਿਕਸਿਤ ਕਰਨ ਦੀ ਇੱਛਾ ਵੀ ਜਤਾਈ।

ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕੁਦਰਤੀ ਖੇਤੀ ਵਿੱਚ ਰਾਜ ਦੀ ਪ੍ਰਗਤੀ ਦੇ ਨਾਲ-ਨਾਲ ਟ੍ਰੇਲਿਸਿੰਗ ਅਤੇ ਮਲਟੀ-ਸਟੋਰੀ ਮਸ਼ਰੂਮ ਫਾਰਮਿੰਗ ਵਰਗੀ ਤਕਨੀਕਾਂ ਦੀ ਸੰਭਾਵਨਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕਟਾਈ ਦੇ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀ ਜਰੂਰਤ 'ਤੇ ਜੋਰ ਦਿੰਦੇ ਹੋਏ ਕਿਹਾ, ਸਾਡੀ ਖੇਤੀਬਾੜੀ ਉਪਜ ਦਾ ਵੱਡਾ ਹਿੱਸਾ ਕਟਾਈ ਦੇ ਬਾਅਦ ਨਸ਼ਟ ਹੋ ਜਾਂਦਾ ਹੈ। ਅਸੀਂ ਪੋਸਟ-ਹਾਰਵੇਸਟ ਲਾਸੇਜ ਨੂੰ ਘੱਟ ਕਰਨ 'ਤੇ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਦੇਸ਼ਾਂ ਦੇ ਮੰਤਰੀਆਂ ਨੂੰ ਹਾਈਡਰੋਪੋਨਿਕਸ ਦੇ ਖੇਤਰ ਵਿੱਚ ਸੈਂਟਰ ਆਫ ਐਕਸੀਲੇਂਸ ਵਜੋ ਵਿਕਸਿਤ ਕਰਨ 'ਤੇ ਸਹਿਮਤੀ ਜਤਾਈ, ਜਿਸ ਨਾਲ ਭਾਰਤ-ਇਜਰਾਇਲ ਖੇਤੀਬਾੜੀ ਸਾਝੇਦਾਰੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ।

ਮੀਟਿੰਗ ਵਿੱਚ ਇਜਰਾਇਲੀ ਮੰਤਰੀ ਦੇ ਨਾਲ ਭਾਰਤ ਵਿੱਚ ਇਜਰਾਇਲ ਦੇ ਰਾਜਦੂਤ ਰੂਰੇਨ ਅਜਾਰ, ਯਾਕੋਬ ਪੋਲੇਗ, ਸਾਰਾ ਓਲਗਾ ਯਾਨੋਵਸਕੀ, ਉਰੀ ਰੁਬਿਨਸਟੀਨ, ਯੇਦਿਦਾ ਸ਼ੁਲਮਨ ਅਤੇ ਬ੍ਰਿਹਾਮਾ ਦੇਵ ਵੀ ਮੌਜੂਦ ਸਨ। ਭਾਰਤ ਸਰਕਾਰ ਵੱਲੋਂ ਅਧਿੱਾਰੀ ਰਾਜੇਸ਼ ਸਾਹਾ ਅਤੇ ਮਨੋਜ ਕੁਮਾਰ ਵੀ ਮੀਟਿੰਗ ਵਿਚਚ ਸ਼ਾਮਿਲ ਹੋਏ।

Have something to say? Post your comment

 

More in Haryana

ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਕਦਮ, ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤਾ 200 ਬੈਡ ਦੇ ਹਸਪਤਾਲ ਦੀ ਜਮੀਨ ਦਾ ਨਿਰੀਖਣ

ਕਿਸਾਨਾਂ ਦੀ ਉਪਜ ਦਾ ਜਲਦੀ ਤੋਂ ਜਲਦੀ ਹੋਵੇ ਉਠਾਨ ਅਤੇ ਭੁਗਤਾਨ : ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ

ਹਰਿਆਣਾ ਨੂੰ ਮਿਲਿਆ ਬੱਚਿਆਂ ਦੇ ਆਧਾਰ ਨਾਮਜਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਦਾ ਪੁਰਸਕਾਰ

ਸਰਕਾਰੀ ਸਕੂਲਾਂ ਵਿੱਚ ਪੜਣ ਵਾਲੇ ਵਿਦਿਆਰਥੀਆਂ ਨੂੰ 15 ਅਪ੍ਰੈਲ ਤੱਕ ਮਿਲਣਗੀਆਂ ਕਿਤਾਬਾਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਯਮੁਨਾਨਗਰ ਵਿੱਚ 800 ਮੇਗਾਵਾਟ ਦਾ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ : ਅਨਿਲ ਵਿਜ

ਹਰਿਆਣਾ ਰਾਜ ਕੋਲਡ ਸਟੋਰੇਜ ਏਸੋਸਇਏਸ਼ਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

15 ਜੂਨ ਤੱਕ ਸਾਰੀ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਪੂਰਾ : ਮੁੱਖ ਮੰਤਰੀ

ਜਲਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾ ਉਤਪਾਦਨ ਲਈ ਕਰਨ : ਖੇਤੀਬਾੜੀ ਮੰਤਰੀ

ਨੌਜੁਆਨ ਪੀੜੀ ਜਿੰਨ੍ਹਾ ਸੰਸਕਾਰਵਾਨ ਹੋਵੇਗੀ, ਉਨ੍ਹਾਂ ਹੀ ਦੇਸ਼ ਕਰੇਗਾ ਤਰੱਕੀ - ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਰੋਹਾ ਮੈਡੀਕਲ ਕਾਲਜ ਵਿੱਚ ਕੀਤਾ ਮਹਾਰਾਜਾ ਅਗਰਸੇਨ ਦੀ ਸ਼ਾਨਦਾਰ ਪ੍ਰਤਿਮਾ ਦਾ ਉਦਘਾਟਨ