ਬਜਟ ਭਾਸ਼ਨ ਵਿੱਚ ਸਿਖਿਆ ਨਾਲ ਸਬੰਧਿਤ ਵਿਸ਼ਿਆਂ ਨੂੰ ਚੋਣ ਕਰ ਤੇਜੀ ਨਾਲ ਸ਼ੁਰੂ ਕੀਤਾ ਜਾਵੇ ਕੰਮ
ਸੂਬੇ ਵਿੱਚ ਕੌਮੀ ਸਿਖਿਆ ਨੀਤੀ ਨੂੰ ਇਸ ਸਾਲ ਪੂਰੀ ਤਰ੍ਹਾ ਕੀਤਾ ਜਾਵੇ ਲਾਗੂ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਸਾਰੇ ਵਿਦਿਆਰਥੀਆਂ ਨੂੰ 15 ਅਪ੍ਰੈਲ ਤੱਕ ਕਿਤਾਬਾਂ ਮਿਲ ਜਾਣਗੀਆਂ। ਨਾਲ ਹੀ ਪ੍ਰਾਈਵੇਟ ਵਿਦਿਆਰਥੀਆਂ ਵਿੱਚ ਪੜਣ ਵਾਲੇ ਵਿਦਿਆਰਥੀ ਕਿਸੇ ਵੀ ਬੁੱਕ ਸ਼ਾਪ ਤੋਂ ਆਪਣੀ ਕਿਤਾਬ ਖਰੀਦ ਸਕਦੇ ਹਨ ਇਹ ਕਿਸੇ ਇੱਕ ਬੁੱਕ ਸ਼ਾਪ ਤੋਂ ਕਿਤਾਬ ਖਰੀਦਣ ਦੀ ਪਾਬੰਦੀ ਨਹੀਂ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਕੌਮੀ ਸਿਖਿਆ ਨੀਤੀ ਦੇ ਲਾਗੂ ਕਰਨ ਨੂੰ ਲੈ ਕੇ ਸਕੂਲ, ਤਕਨੀਕੀ ਅਤੇ ਉੱਚੇਰੀ ਸਿਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ 'ਤੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਿੱਤ ਸਾਲ 2025-26 ਦੇ ਬਜਟ ਭਾਸ਼ਨ ਵਿੱਚ ਜੋ ਵੀ ਵਿਸ਼ਾ ਆਏ ਹਨ ਉਨ੍ਹਾਂ ਸਾਰੇ ਵਿਸ਼ਿਆਂ ਨੂੰ ਚੋਣ ਕਰ ਤੇਜੀ ਨਾਲ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਨੈ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਿਖਿਆ ਦੇ ਪੱਧਰ ਵਿੱਚ ਹੋਰ ਵੱਧ ਸੁਧਾਰ ਕਰ ਸਿਖਿਆ ਦੇ ਪੱਧਰ ਨੂੰ ਉੱਪਰ ਚੁੱਕਣਾ ਹੈ।
ਸਿਖਿਆ ਬੋਰਡ ਦੀ ਵੈਬਸਾਇਟ 'ਤੇ ਪਿਛਲੇ 10 ਸਾਲ ਦੇ ਸੁਆਲ ਪੱਤਰ ਅਤੇ ਮਾਕ ਟੇਸਟ ਕੀਤੇ ਜਾਣਗੇ ਅਪਲੋਡ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਕੂਲ ਸਿਖਿਆ ਬੋਰਡ ਦੀ ਵੈਬਸਾਇਟ 'ਤੇ ਬੋਰਡ ਕਲਾਸਾਂ ਦੇ ਪਿਛਲੇ 10 ਸਾਲਾਂ ਦੇ ਸੁਆਲ ਪ੍ਰਸ਼ਨ ਪੱਤਰ ਅਤੇ ਮਾਕ ਟੇਸਟ ਅਪਲੋਡ ਕਰਨ ਤਾਂ ਜੋ ਇਸ ਨਾਲ ਵਿਦਿਆਰਥੀ ਅਧਿਐਨ ਕਰ ਕੇ ਲਾਭ ਚੁੱਕ ਸਕਣ। ਇਸ ਦੇ ਨਾਲ ਹੀ ਕੌਮੀ ਸਿਖਿਆ ਨੀਤੀ ਤਹਿਤ ਬੋਰਡ ਦੀ ਕਲਾਸਾਂ ਦੇ ਸੁਆਲ ਪੱਤਰਾਂ ਵਿੱਚ ਜਰੂਰੀ ਬਦਲਾਅ ਕਰਨ ਲਈ ਕਮੇਟੀ ਦਾ ਗਠਨ ਕੀਤਾ ਜਾਵੇ।
ਵਿਦਿਅਕ ਅਦਾਰਿਆਂ ਵਿੱਚ ਸਾਫ ਸਫਾਈ, ਹਰਿਆਲੀ, ਰੰਗ-ਰੋਗਨ, ਸਲੋਗਨ 'ਤੇ ਦਿੱਤਾ ਜਾ ਵਿਸ਼ੇਸ਼ ਧਿਆਨ
ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਸਕੂਲਾਂ ਵਿੱਚ ਖੇਡ ਤੇ ਸਫਾਈ ਵਿਸ਼ਿਆਂ 'ਤੇ ਵੱਖ ਤੋਂ ਕਲਾਸਾਂ ਸ਼ੁਰੂ ਕੀਤੀ ਜਾਣ ਅਤੇ ਸਕੂਲ ਪੱਧਰ 'ਤੇ ਸਫਾਈ ਦਾ ਕੰਮ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਵਿਦਿਅਕ ਅਦਾਰਿਆਂ ਵਿੱਚ ਸਾਫ-ਸਫਾਈ, ਹਰਿਆਲੀ, ਰੰਗ-ਰੋਗਨ, ਸਲੋਗਨ ਆਦਿ ਕੰਮਾਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਇੱਥੇ ਆਉਣ ਨਾਲ ਪੇ੍ਰਰਣਾ ਮਿਲੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਰਟੀਈ ਤਹਿਤ ਕਿਸੇ ਵੀ ਸਕੂਲ ਵਿੱਚ ਕੋਈ ਵੀ ਸੀਟ ਖਾਲੀ ਨਾ ਰਹੇ, ਨਾਲ ਹੀ ਉੱਚੇਰੀ ਸਿਖਿਆ ਦੇ ਕਿਸੇ ਵੀ ਸੰਸਥਾਨ ਵਿੱਚ ਕੋਈ ਵੀ ਸੀਟ ਖਾਲੀ ਨਈਂ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਪਹਿਲੇ ਤੇ ਦੂਜੀ ਸ਼੍ਰੇਣੀ ਦੇ ਅਧਿਕਾਰੀਆਂ ਨੂੰ ਹਰ ਮਹੀਨੇ ਇੱਕ ਦਿਨ ਕਿਸੇ ਨਾ ਕਿਸੇ ਸਰਕਾਰੀ ਸਕੂਲ ਵਿੱਚ ਜਾ ਕੇ ਸਮੇਂ ਲਗਾਉਣਾ ਜਰੂਰੀ ਕੀਤਾ ਹੈ ਅਤੇ ਇਸ ਦਾ ਇੱਕ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੌਮੀ ਸਿਖਿਆ ਨੀਤੀ ਨੂੰ ਸੂਬੇ ਵਿੱਚ ਇਸ ਸਾਲ ਪੂਰੀ ਤਰ੍ਹਾ ਲਾਗੂ ਕੀਤਾ ਜਾਵੇ। ਇਸ ਨੂੰ ਲੈ ਕੇ ਨੌਜੁਆਨਾਂ, ਵਿਦਿਆਰਥੀਆਂ ਨਾਲ ਚਰਚਾ ਕਰ ਇਸ ਬਾਰੇ ਵਿੱਚ ਜਾਗਰੁਕ ਕਰਨ ਦਾ ਕੰਮ ਕੀਤਾ ਜਾਵੇ। ਕੌਮੀ ਸਿਖਿਆ ਨੀਤੀ ਨੂੰ ਲੈ ਕੇ ਬੱਚਿਆਂ ਨੂੰ ਸਕੂਲ ਪੱਧਰ ਤੋਂ ਹੀ ਵੱਧ ਮਜਬੂਤ ਕਰਨ ਦਾ ਕੰਮ ਕੀਤਾ ਜਾਵੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਵਿਦਿਆਰਥੀ ਅਤੇ ਅਧਿਆਪਕ ਚੰਗਾ ਕੰਮ ਕਰਣਗੇ ਤਾਂ ਉਨ੍ਹਾਂ ਨੁੰ ਪ੍ਰੋਤਸਾਹਿਤ ਵੀ ਕੀਤਾ ਜਾਵੇ।
ਹਰਿਆਣਾ ਮੈਥ ਓਲੰਪਿਆਡ ਦੇ ਪ੍ਰਬੰਧ ਤੇ ਖੋਜ ਕੇਂਦਰਾਂ ਦੇ ਦੌਰੇ ਨੂੰ ਲੈ ਕੇ ਜਲਦੀ ਕੀਤੀ ਜਾਵੇਗੀ ਰੂਪਰੇਖਾ ਤਿਆਰ
ਉਨ੍ਹਾਂ ਨੇ ਦਸਿਆ ਕਿ ਸੂਬੇ ਦੇ ਵਿਦਿਆਰਥੀਆਂ ਵਿੱਚ ਮੈਥ ਸੋਚ ਨੁੰ ਪ੍ਰੋਤਸਾਹਨ ਦੇਣ ਲਈ 10ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਹਰਿਆਣਾ ਮੈਥ ਓਲੰਪਿਆਡ ਪ੍ਰਬੰਧਿਤ ਕਰਨ ਅਤੇ ਛੇਵੀਂ ਤੋਂ 12ਵੀਂ ਕਲਾਸ ਦੇ ਮੇਧਾਵੀ ਵਿਦਿਆਰਥੀਆਂ ਨੂੰ ਇਸਰੋ, ਡੀਆਰਡੀਓ ਅਤੇ ਭਾਭਾ ਪਰਮਾਣੂ ਖੋਜ ਕੇਂਦਰ ਵਰਗੇ ਤਕਨੀਕੀ ਅਦਾਰਿਆਂ ਦਾ ਦੌਰਾ ਕਰਵਾਉਣ ਲਈ ਜਲਦੀ ਹੀ ਇੱਕ ਰੂਪਰੇਖਾ ਤਿਆਰ ਕੀਤੀ ਜਾਵੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾ ਸਕੂਲਾਂ ਦੀ ਟ੍ਰੈਕਿੰਗ ਲਈ ਪੋਰਟਲ ਬਣਾਇਆ ਹੈ । ਇਸੀ ਤਰਜ 'ਤੇ ਉੱਚੇਰੀ ਸਿਖਿਆ ਅਦਾਰਿਆਂ ਦੀ ਟ੍ਰੈਕਿੰਗ ਲਈ ਪੋਰਟਲ ਬਣਾਇਆ ਜਾਵੇ।ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਜਿਨ੍ਹਾਂ ਕਾਲਜਾਂ ਨੇ ਕੌਮੀ ਮੁਲਾਂਕਨ ਅਤੇ ਮਾਨਤਾ ਪਰਿਸ਼ਦ ਲਈ ਬਿਨੈ ਕੀਤਾ ਸੀ ਅਤੇ ਉਨ੍ਹਾਂ ਦਾ ਬਿਨੈੇ ਰੱਦ ਹੋ ਗਿਆ, ਤਾਂ ਅਜਿਹੇ ਕਾਲਜਾਂ ਦੀ ਲਿਸਟ ਬਣਾਈ ਜਾਵੇ ਤਾਂ ੧ੋ ਉਨ੍ਹਾਂ ਦੀ ਰੱਦ ਹੋਣ ਸਬੰਧੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ।
ਮਾਡਲ ਸੰਸਕ੍ਰਿਤੀ ਕਾਲਜ ਵਜੋ ਵਿਕਸਿਤ ਕਰਨ ਲਈ ਹਰ ਜਿਲ੍ਹੇ ਵਿੱਚ ਕਾਲਜ ਨੂੰ ਕੀਤਾ ਗਿਆ ਚੋਣ
ਮੁੱਖ ਮੰਤਰੀ ਨੂੰ ਦਸਿਆ ਗਿਆ ਕਿ ਸੂਬੇ ਦੇ ਹਰ ਜਿਲ੍ਹੇ ਵਿੱਚ ਇੱਕ ਸਰਕਾਰੀ ਕਾਲਜ ਨੂੰ ਮਾਡਲ ਸੰਸਕ੍ਰਿਤੀ ਕਾਲਜ ਵਜੋ ਵਿਕਸਿਤ ਕਰਨ ਲਈ ਹਰ ਜਿਲ੍ਹੇ ਵਿੱਚ ਇੱਕ ਕਾਲਜ ਦਾ ਚੋਣ ਕਰ ਲਿਆ ਗਿਆ ਹੈ। ਇੰਨ੍ਹਾ ਆਦਰਸ਼ ਸੰਸਕ੍ਰਿਤੀ ਕਾਲਜਾਂ ਵਿੱਚ ਵਧੀਆ ਵਿਦਿਅਕ ਮਾਨਕ, ਸਮਰਪਿਤ ਵਿਦਿਅਕ ਸਹੂਲਤਾਂ ਅਤੇ ਵਿਦਿਆਰਥੀ ਭਲਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਬਣ ਰਹੇ ਨਵੇਂ ਕਾਲਜਾਂ ਦੇ ਭਵਨ ਨਿਰਮਾਣ ਵਿੱਚ ਤੇਜੀ ਲਿਆਈ ਜਾਵੇ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨਿਤ ਗਰਗ, ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜਯੇਂਦਰ ਕੁਮਾਰ, ਸਕੂਲ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਪੰਕਜ ਅਗਰਵਾਲ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਯਸ਼ਪਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਧਿਕਾਰੀ ਭਾਰਤ ਭੂਸ਼ਣ ਭਾਰਤੀ ਤੇ ਰਾਜ ਨਹਿਰੂ, ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਦੇ ਚੇਅਰਮੈਨ ਕੈਲਾਸ਼ ਚੰਦ ਸ਼ਰਮਾ, ਹਰਿਆਣਾ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਪਵਨ ਕੁਮਾਰ ਸਮੇਤ ਸਕੂਲ, ਤਕਨੀਕੀ ਤੇ ਉੱਚੇਰੀ ਸਿਖਿਆ ਵਿਭਾਗ ਦੇ ਅਧਿਕਾਰੀ ਮੌ੧ੂਦ ਰਹੇ।