ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਨੇ ਦਿੱਤਾ ਪੁਰਸਕਾਰ
ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਸੁਸਾਸ਼ਨ ਦੀ ਦਿਸ਼ਾ ਵਿੱਚ ਵਰਤੋ ਗੀਤੀ ਜਾ ਰਹੀ ਤਕਨਾਲੋਜੀ ਦੇ ਲਗਾਤਾਰ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਇਸੀ ਲੜ੍ਹੀ ਵਿੱਚ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਭਾਰਤੀ ਵਿਸ਼ੇਸ਼ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਵੱਲੋਂ ਪ੍ਰਬੰਧਿਤ ਆਧਾਰ ਸੰਵਾਦ ਪ੍ਰੋਗਰਾਮ ਵਿੱਚ ਸੂਬੇ ਨੂੰ ਬੱਚਿਆਂ ਦੀ ਆਧਾਰ ਨਾਮਜਦਗੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਸ਼੍ਰੇਣੀ ਦੇ ਤਹਿਤ ਹਰਿਆਣਾ ਨੂੰ ਪ੍ਰਤਿਸ਼ਠਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕੀਤਾ ਸੀ। ਹਰਿਆਣਾ ਵੱਲੋਂ ਸੂਬੇ ਦੀ ਨੁਮਾਇੰਦਗੀ ਆਈਟੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਰਾਹੁਲ ਨਰਵਾਲ ਅਤੇ ਕ੍ਰੀਡ ਦੇ ਤਕਨਾਲੋਜੀ ਮਾਹਰ ਸ੍ਰੀ ਕਮਲੇਸ਼ਵਰ ਕੇਸ਼ਰੀ ਨੈ ਕੀਤਾ। ਉਨ੍ਹਾਂ ਨੇ ਆਧਾਰ ਸੰਵਾਦ ਪ੍ਰੋਗਰਾਮ ਵਿੱਚ ਸੂਬਾ ਸਰਕਾਰ ਵੱਲੋਂ ਸਮੂਚੇ ਆਧਾਰ ਇਕੋ ਸਿਸਟਮ ਨੂੰ ਸੁਚਾਰੂ ਰੂਪ ਨਾਲ ਪ੍ਰਬੰਧਿਤ ਕਰਨ ਲਈ ਅਪਣਾਈ ਗਈ ਕਈ ਤਕਨੀਕ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਨੇ ਏਯੂਏ/ਕੇਯੂਏ ਦੇ ਇਨਹਾਊਸ ਡਿਵੇਲਪਮੈਂਟ ਆਧਾਰ ਡੇਟਾ ਵਾਲਟ ਅਤੇ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਸਹਿਯੋਗ ਨਾਲ ਵਿਅਸਕ ਆਧਾਰ ਨਾਮਜਦਗੀ ਲਈ ਮੁਹਿੰਮ ਚਲਾਈ। ਇਸ ਤੋਂ ਇਲਾਵਾ ਬੱਚਿਆਂ ਦੇ ਆਧਾਂਰ ਨਾਮਜਦਗੀ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਗਰਿਕਾਂ ਦੀ ਸਹੂਲਤ ਲਈ ਕਈ ਹੋਰ ਕਦਮ ਚੁੱਕ ਗਏ ਹਨ। ਹਰਿਆਣਾ ਨੂੰ ਮਿਲਿਆ ਇਹ ਪੁਰਸਕਾਰ ਆਧਾਰ ਇਕੋਸਿਸਟਮ ਵਿੱਚ ਨਵਾਚਾਰ, ਪਰਿਚਾਲਨ ਕੁਸ਼ਲਤਾ ਅਤੇ ਸੇਵਾ ਐਕਸੀਲੈਂਸ ਦੇ ਪ੍ਰਤੀ ਰਾਜ ਸਰਕਾਰ ਦੀ ਦ੍ਰਿੜ ਪ੍ਰਤੀਬੱਧਤਾ ਨੂੰ ਦਰਸ਼ਾਇਆ ਹੈ।
ਉੱਥੇ ਹੀ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾੋਲਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਆਧਾਰ ਡਿਜੀਟਲ ਇੰਡੀਆ ਪਹਿਲ ਦੀ ਆਧਾਰਸ਼ਿਲਾ ਵਜੋ ਉਭਰਿਆ ਹੈ, ਜੋ ਪਰਲਿਕ ਸੇਵਾ ਵੰਡ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਯਕੀਨੀ ਕਰਦੇ ਹੋਏ ਨਾਗਰਿਕਾਂ ਨੂੰ ਸ਼ਸ਼ਕਤ ਬਨਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵਾਚਾਰ ਅਤੇ ਸਹਿਯੋਗ ਰਾਹੀਂ ਯੂਆਈਡੀਏਆਈ ਦੇ ਲਗਾਤਾਰ ਯਤਨ ਸ਼ਲਾਘਾਯੋਗ ਹਨ। ਇਸ ਦੇ ਨਾਲ ਹੀ ਆਧਾਰ ਸੰਵਾਦ 2025 ਨੇ ਗਿਆਨ ਦੇ ਆਦਾਨ-ਪ੍ਰਦਾਨ ਲਈ ਇੱਕ ਇੰਟਰੇਕਟਿਵ ਪਲੇਟਫਾਰਮ ਪ੍ਰਦਾਨ ਕੀਤਾ, ਜਿਸ ਵਿੱਚ ਅੱਤਆਧੁਨਿਕ ਨਵਾਚਾਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਸੂਬਿਆਂ/ਕੇਂਦਰ ਸ਼ਾਸਿਤ ਸੂਬਿਆਂ ਦੀ ਵੱਖ-ਵੱਖ ਪਹਿਲਾਂ 'ਤੇ ਵੀ ਚਰਚਾ ਕੀਤੀ ਗਈ।