ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸਾਰੇ ਡਿਪਟੀ ਕਮਿਸ਼ਨ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕਸਭਾ-2024 ਦੇ ਆਮ ਚੋਣਾਂ ਨੂੰ ਦੇਖਦੇ ਹੋਏ ਆਪਣੇ-ਆਪਣੇ ਖੇਤਰਾਂ ਵਿਚ ਜਲਦੀ ਤੋਂ ਜਲਦੀ ਸੈਕਟਰਲ ਆਫਿਸਰ/ਸੁਪਰਵਾਈਜਰ ਅਹੁਦੇ ਨਾਮਜਦ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਚੋਣ ਅਧਿਕਾਰੀ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਜਾਰੀ ਕੀਤੇ ਗਏ ਭਾਰਤ ਦੇ ਚੋਣ ਕਮਿਸ਼ਨ ਦੇ ਇਲੈਕਸ਼ਨ ਪਲਾਨਰ ਦੇ ਅਨੁਰੂਪ ਆਪਣੇ-ਆਪਣੇ ਜਿਲ੍ਹਿਆਂ ਦਾ ਡਿਸਟ੍ਰਿਕਟ ਇਲੈਕਸ਼ਨ ਪਲਾਨਰ ਤਿਆਰ ਕਰਨ। ਸਾਰੇ ਜਿਲ੍ਹਾ ਚੋਣ ਅਧਿਕਾਰੀ ਇਹ ਯਕੀਨੀ ਕਰਨ ਕਿ ਜਿੰਨ੍ਹੇ ਵੀ ਫਾਰਮ-6, 7 ਅਤੇ 8 ਲੰਬਿਤ ਹਨ ਉਨ੍ਹਾਂ ਦਾ ਨਿਪਟਾਨ ਜਲਦੀ ਤੋਂ ਜਲਦੀ ਕਰਨ। ਸ੍ਰ੍ਰੀ ਅਗਰਵਾਲ ਨੈ ਕਿਹਾ ਕਿ ਪਿਛਲੇ ਲੋਕਸਭਾ ਚੋਣ ਵਿਚ ਹੋਏ ਕੁੱਲ ਚੋਣ ਫੀਸਦੀ ਨੂੰ ਵਧਾਉਣ ਦਾ ਟੀਚਾ ਲੈ ਕੇ ਸਾਨੂੰ ਅੱਗੇ ਵੱਧਣਾ ਹੋਵੇਗਾ। ਕਮਿਸ਼ਨਰ ਦਾ ਟੀਚਾ ਹੈ ਕਿ 18 ਸਾਲ ਦੀ ਉਮਰ ਪੂਰੀ ਹੋਣ ਦੇ ਬਾਅਦ ਕੋਈ ਵੀ ਯੋਗ ਵੋਟਰ ਵੋਟਰ ਸੂਚੀ ਵਿਚ ਆਪਣਾ ਨਾਂਅ ਸ਼ਾਮਿਲ ਕਰਵਾਏ ਬਿਨ੍ਹਾਂ ਨਾ ਰਹੇ ਅਤੇ ਨਾ ਹੀ ਚੋਣ ਕਰਨ ਦੇ ਲਈ ਛੁਟੇ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵੱਲੋਂ ਫਿਲਮ ਅਭਿਨੇਤਾ ਰਾਜ ਕੁਮਾਰ ਰਾਓ ਦਾ ਚੋਣ ਦਾ ਆਈਕਨ ਬਣਾਇਆ ਹੈ। ਜਿਲ੍ਹਾ ਪੱਧਰ 'ਤੇ ਵੀ ਚੋਣ ਅਧਿਕਾਰੀਆਂ ਨੜੁੰ ਇਨੋਵੇਸ਼ਨ, ਮਸਕਟ ਤੇ ਆਈਨਾਨ ਬਨਾਂਉਣ ਦੇ ਵੱਲ ਧਿਆਨ ਦੇਣਾ ਹੋਵੇਗਾ, ਪਰ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਵਿਅਕਤੀ ਗੈਰ-ਰਾਜਨੀਤਿਕ ਹੋਣ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਇਸ ਵਾਰ ਲੋਕਸਭਾ ਚੋਣ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਹੋਵੇ। ਇਸ ਟੀਚੇ ਨੂੰ ਲੈ ਕੇ ਸਾਰਿਆਂ ਨੂੰ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਚੋਣ ਅਧਿਕਾਰੀ ਆਪਣੇ -ਆਪਣੇ ਜਿਲ੍ਹਿਆਂ ਵਿਚ 1950 ਹੈਲਪਲਾਇਨ ਨੰਬਰ ਸੰਚਾਲਿਤ ਕਰਨ।