ਸੁਨਾਮ ਵਿਖੇ ਕਰਿਆਨਾ ਐਸੋਸੀਏਸ਼ਨ ਦੇ ਸਮਾਗਮ ਵਿੱਚ ਪਤਵੰਤੇ ਜਯੋਤੀ ਪ੍ਰਚੰਡ ਕਰਦੇ ਹੋਏ
ਸੁਨਾਮ : ਰੀਟੇਲ ਕਰਿਆਨਾ ਐਸੋਸ਼ੀਏਸ਼ਨ ਸੁਨਾਮ ਦਾ ਸਾਲਾਨਾ ਇਜਲਾਸ ਸਥਾਨਕ ਰਮੇਸ਼ਵਰ ਮੰਦਿਰ ਧਰਮਸ਼ਾਲਾ ਵਿਖੇ ਆਯੋਜਿਤ ਕੀਤਾ ਗਿਆ। ਕਰਿਆਨਾ ਵਪਾਰੀਆਂ ਦੇ ਸਮਾਗਮ ਵਿੱਚ ਵੱਡੀ ਗਿਣਤੀ ਦੁਕਾਨਦਾਰਾਂ ਨੇ ਭਾਗ ਲਿਆ। ਸਮਾਗਮ ਦਾ ਆਗਾਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਨੇ ਜਯੋਤੀ ਪ੍ਰਚੰਡ ਕਰਕੇ ਕੀਤਾ। ਇਸ ਮੌਕੇ ਪਹੁੰਚੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਪਾਰੀਆਂ ਵਿਰੋਧੀ ਨੀਤੀਆਂ ਬਣਾਉਣ ਤੋਂ ਬਾਜ਼ ਆਵੇ ਅਤੇ ਦੁਕਾਨਦਾਰਾਂ ਹਿਤੈਸ਼ੀ ਨੀਤੀਆਂ ਬਣਾਈਆਂ ਜਾਣ ਤਾਂ ਜੋ ਪ੍ਰੇਸ਼ਾਨ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਵਪਾਰੀਆਂ ਨੂੰ ਵੀ ਇੱਕ ਪਲੇਟਫਾਰਮ ਤੇ ਇਕਠੇ ਹੋਣ ਲਈ ਪ੍ਰੇਰਿਆ ਤਾਂ ਕਿ ਸਰਕਾਰਾਂ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾ ਸਕਣ। ਕਰਿਆਨਾ ਐਸੋਸੀਏਸ਼ਨ ਸੁਨਾਮ ਯੂਨਿਟ ਦੇ ਪ੍ਰਧਾਨ ਅਜੇ ਮਸਤਾਨੀ ਨੇ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਬਲਾਕ ਪ੍ਰਧਾਨ ਅਜੇ ਮਸਤਾਨੀ ਨੇ ਕਿਹਾ ਕਿ ਸਰਕਾਰ ਕੰਡੇ ਵੱਟਿਆਂ ਨੂੰ ਪਾਸ ਕਰਨ ਦੀ ਮਿਆਦ ਪੰਜ ਸਾਲ ਕੀਤੀ ਜਾਵੇ ਅਤੇ ਵਸਤਾਂ ਦੇ ਨਮੂਨੇ ਫੈਕਟਰੀ ਪੱਧਰ ਤੇ ਭਰੇ ਜਾਣ ਤਾਂ ਜੋ ਛੋਟੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਇਸ ਜਗਜੀਤ ਸਿੰਘ ਆਹੂਜਾ, ਰਾਜੀਵ ਸਿੰਗਲਾ, ਕ੍ਰਿਸ਼ਨ ਕੁਲਾਰਾਂ, ਰਾਜੇਸ਼ ਕੁਮਾਰ ਪਾਲੀ, ਅਤੇ ਜੋਨੀ ਕਾਂਸਲ ਆਦਿ ਹਾਜ਼ਰ ਸਨ।