ਸਮਾਣਾ : ਬੀਤੇ ਦਿਨ ਸ਼ਹਿਰ ਦੀਆਂ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਐਸ ਡੀ ਐਮ ਸਮਾਣਾ ਰੀਚਾ ਗੋਇਲ ਨਾਲ ਮੀਟਿੰਗ ਕਰਕੇ ਸ਼ਹਿਰ ਦੇ ਵਪਾਰੀਆਂ ਨੂੰ ਆ ਰਹੀਆਂ ਮੁਸਕਲਾਂ ਸੁਣੀਆਂ । ਟਰੇਡ ਯੂਨੀਅਨਾਂ ਦੇ ਆਗੂਆਂ ਨੇ ਸ਼ਹਿਰ ਦੀਆਂ ਸਮੱਸਿਆਂਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸ਼ਹਿਰ ਦੇ ਵਪਾਰੀਆਂ ਦੀ ਮੁੱਖ ਮੁਸ਼ਕਿਲ ਟਰੈਫਿਕ ਦੀ ਸਮੱਸਿਆਂ ਹੈ ਇਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇ ਸ਼ਹਿਰ ਦੀਆਂ ਸੜਕਾਂ ਤੇ ਫੂਡ ਦੀਆਂ ਰੇਹੜੀਆਂ ਦੇ ਖੜਨ ਨਾਲ ਟਰੈਫਿਕ ਵਿੱਚ ਵਿਘਨ ਪੈਂਦਾ ਹੈ ਟਰੈਫਿਕ ਯਾਮ ਹੋ ਜਾਂਦੀ ਹੈ ਕਈ ਵਾਰ ਲੋਕ ਆਪਣੇ ਵਾਹਨ ਦੁਕਾਨਾਂ ਅੱਗੇ ਖੜ੍ਹੇ ਕਰਕੇ ਬਜ਼ਾਰਾਂ ਵਿੱਚ ਖ਼ਰੀਦੋ ਫਰੋਕਤ ਕਰਨ ਲਈ ਚਲੇ ਜਾਂਦੇ ਹਨ ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ । ਐਸ ਡੀ ਐਮ ਸਮਾਣਾ ਰੀਚਾ ਗੋਇਲ ਨੇ ਕਿਹਾ ਕਿ ਸ਼ਹਿਰ ਵਿੱਚ ਸੜਕ ਦੇ ਦੋਵੇਂ ਪਾਸੇ ਪੀਲੀ ਪੱਟੀ ਲਗਾਈ ਜਾਵੇਗੀ ਪੀਲੀ ਪੱਟੀ ਦੇ ਬਾਹਰ ਕੋਈ ਵੀ ਵਾਹਨ ਖੜਾ ਹੋਵੇਗਾ ਜਾਂ ਜਿਹਨਾਂ ਦੁਕਾਨਦਾਰਾਂ ਦੇ ਸਮਾਨ ਪੀਲ਼ੀ ਪੱਟੀ ਦੇ ਬਾਹਰ ਹੋਵੇਗਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਲਈ ਟ੍ਰਰੈਫਿਕ ਪੁਲਿਸ ਅਤੇ ਨਗਰ ਕੌਂਸਲ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ10 ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ।