ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਆਉਣ ਵਾਲੇ ਲੋਕਸਭਾ ਦੇ ਆਮ ਚੋਣਾਂ ਵਿਚ ਹਰ ਯੋਗ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ ਇਸ ਦੇ ਲਈ ਭਾਂਰਤ ਦੇ ਚੋਣ ਕਮਿਸ਼ਨਰ ਨੇ ਵੋਟਰਾਂ ਨੁੰ ਜਾਗਰੁਕ ਕਰਨ ਲਈ ਭਾਰਤੀ ਪੋਸਟ ਵਿਭਾਗ ਤੇ ਇੰਡੀਅਨ ਬੈਂਕਸ ਏਸੋਸਇਏਸ਼ਨ ਦੇ ਨਾਲ ਸਮਝੌਤਾ ਮੈਮੋ ਕੀਤਾ ਹੈ। ਜਿਸ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸੰਦੇਸ਼ ਦੇਣਾ ਹੈ ਕਿ ਚੋਣ ਦਾ ਪਰਵ ਦੇਸ਼ ਦਾ ਗਰਵ ਹੈ। ਚੋਣ ਕਮਿਸ਼ਨ ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਚੋਣ ਅਧਿਕਾਰੀ ਲੋਕਤੰਤਰ ਦੇ ਇਸ ਪਰਵ ਵਿਚ ਸਿਰਫ ਸਰੋਤ ਹੀ ਨਹੀਂ, ਅਸਲੀ ਕੜੀ ਤਾਂ ਵੋਟਨ ਹੀ ਹਨ। ਉਸ ਦੇ ਵੋਟ ਅਧਿਕਾਰ ਵਰਤੋ ਦੇ ਬਿਨ੍ਹਾਂ ਇਹ ਪਰਵ ਅਧੂਰਾ ਹੈ। ਸ੍ਰੀ ਅਨੁਰਾਗ ਅਗਰਵਾਲ ਅੱਜ ਇੱਥੇ ਲੋਕਸਭਾ-2024 ਦੇ ਆਮ ਚੋਣਾਂ ਦੀ ਤਿਆਰੀਆਂ ਦੇ ਸਬੰਧ ਵਿਚ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕਰ ਰਹੇ ਸਨ। ਨਾਮਜਦਗੀ ਪ੍ਰਕ੍ਰਿਆ 'ਤੇ ਵਿਸਤਾਰ ਦਿਸ਼-ਨਿਰਦੇਸ਼ ਦਿੰਦੇ ਹੋਏ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ ਨਾਮਜਦਗੀ ਪੱਤਰ ਭਰਨ ਦੀ ਆਖੀਰੀ ਮਿੱਤੀ, ਸਥਾਨ, ਸਮਾਂ, ਨਾਮਜਦਗੀ ਪੱਤਰਾਂ ਦੀ ਜਾਂਚ, ਪੱਤਰ ਵਾਪਿਸ ਲੈਣ ਦੀ ਮਿੱਤੀ ਆਦਿ ਜਾਣਕਾਰੀ ਪਬਲਿਕ ਕਰਣਗੇ ਅਤੇ ਸਰਕਾਰੀ ਦਫਤਰਾਂ ਵਿਚ ਨੋਟਿਸ ਵੀ ਚਪਕਾਉਂਣਗੇ। ਨਾਲ ਹੀ ਇਹ ਜਾਣਕਾਰੀ ਦਿੱਤੀ ਜਾਵੇ ਕਿ ਆਰਓ ਦੇ ਸਥਾਨ 'ਤੇ ਕਿਹੜੇ ਏਆਰਓ ਨਾਮਜਦਗੀ ਪੱਤਰ ਮੰਜੂਰ ਕਰਣਗੇ। ਨਾਮਜਦਗੀ ਪ੍ਰਕ੍ਰਿਆ ਦੌਰਾਨ ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ , ਸਹਾਇਕ ਰਿਟਰਨਿੰਗ ਅਧਿਕਾਰੀ ਦੇ ਦਫਤਰ ਵਿਚ ਆਪਣੇ ਨਾਲ ਵੱਧ ਤੋਂ ਵੱਧ 4 ਲੋਕਾਂ ਨੂੰ ਜਾਣ ਦੀ ਮੰਜੂਰੀ ਹੋਵੇਗੀ। ਨਾਲ ਹੀ, ਆਰਓ ਅਤੇ ਏਆਰਓ ਦਫਤਰ ਦੇ 100 ਮੀਟਰ ਦੇ ਘੇਰੇ ਵਿਚ ਵੱਧ ਤੋਂ ਵੱਧ 3 ਵਾਹਨ ਲਿਆਉਣ ਦੀ ਮੰਜੂਰੀ ਹੋਵੇਗੀ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਲੋਕਸਭਾ ਆਮ ਚੋਣਾ ਲਈ ਸਿਕਓਰਿਟੀ ਡਿਪੋਜਿਟ 25 ਹਜਾਰ ਰੁਪਏ ਹੋਵੇਗੀ। ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਉਮੀਦਵਾਰਾਂ ਦੇ ਲਈ ਇਹ ਰਕਮ 12,500 ਰੁਪਏ ਹੋਵੇਗੀ। ਸਿਕਓਰਿਟੀ ਡਿਪੋਜਿਟ ਨਗਦ ਜਾਂ ਟ੍ਰੇਜਰੀ ਰਾਹੀਂ ਹੀ ਮੰਜੂਰ ਹੋਵੇਗੀ। ਚੈਕ ਜਾਂ ਡਿਮਾਂਡ ਡਰਾਫਟ ਰਾਹੀਂ ਇਸ ਰਕਮ ਨੁੰ ਮੰਜੂਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਾਮਜਦਗੀ ਭਰਨ ਦੀ ਪੂਰੀ ਪ੍ਰਕ੍ਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਸਾਰੇ ਦਸਤਾਵੇਜਾਂ ਨੁੰ ਸੁਰੱਖਿਅਤ ਢੰਗ ਨਾਲ ਰੱਖਿਆ ਜਾਵੇ। ਇਕ ਉਮੀਦਵਾਰ ਵੱਧ ਤੋਂ ਵੱਧ 4 ਨਾਮਜਦਗੀ ਪੱਤਰ ਭਰ ਸਕਦਾ ਹੈ ਅਤੇ 2 ਲੋਕਸਭਾ ਸੀਟਾਂ ਤੋਂ ਚੋਣ ਲੜ੍ਹ ਸਕਦਾ ਹੈ। ਨਾਮਜਦਗੀ ਪੱਤਰ ਉਮੀਦਵਾਰ ਵੱਲੋਂ ਜਾਂ ਉਨ੍ਹਾਂ ਦੇ ਪ੍ਰਸਤਾਵਕ ਵੱਲੋਂ ਭਰਿਆ ਜਾ ਸਕਦਾ ਹੈ। ਨਾਮਜਦਗੀ ਪੱਤਰ ਡਾਕ ਵੱਲੋਂ ਨਹੀਂ ਭੇਜਿਆ ਜਾ ਸਕਦਾ, ਸਗੋ ਆਰਓ/ਏਆਰਓ ਦੇ ਦਫਤਰ ਵਿਚ ਨਿਜੀ ਰੂਪ ਨਾਲ ਹੀ ਪੇਸ਼ ਕੀਤਾ ਜਾਵੇਗਾ। ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਉਮੀਦਵਾਰ ਨੂੰ ਆਪਣੇ ਅਪਰਾਧਿਕ ਰਿਕਾਰਡ, ਜੇਕਰ ਕੋਈ ਹੈ,ਤਾਂ, ਉਸ ਦੀ ਜਾਣਕਾਰੀ ਵੀ ਪਬਲਿਕ ਕਰਨੀ ਹੋਵੇਗੀ। ਉਮੀਦਵਾਰ ਨੂੰ ਫਾਰਮ 26 ਵਿਚ ਏਫੀਡੇਵਿਟ ਦੇ ਨਾਲ ਆਪਣੇ ਅਪਰਾਧਿਕ ਮਾਮਲੇ ਦੀ ਪੂਰੀ ਜਾਣਕਾਰੀ ਦੇਣੀ ਹੋਵੇਗੀ ਅਤੇ ਉਹ ਰਾਜਨੀਤਿਕ ਪਾਰਟੀ ਨੂੰ ਵੀ ਇਸ ਸਬੰਧ ਵਿਚ ਜਾਣੁੰ ਕਰਵਾਏਗਾ। ਰਾਜਨੀਤਿਕ ਪਾਰਟੀ ਵੱਲੋਂ ਅਜਿਹੇ ਅਪਰਾਧਿਕ ਮਾਮਲੇ ਦੀ ਜਾਣਕਾਰੀ ਆਪਣੀ ਪਾਰਟੀ ਦੀ ਅਧਿਕਾਰਕ ਵੈਬਸਾਇਟ 'ਤੇ ਪਾਉਣੀ ਹੋਵੇਗੀ। ਇੰਨ੍ਹਾਂ ਹੀ ਨਹੀਂ, ਨਾਮਜਦਗੀ ਭਰਨ ਦੇ ਬਾਅਦ ਉਮੀਦਵਾਰ ਅਤੇ ਰਾਜਨੀਤਿਕ ਪਾਰਟੀ ਨੁੰ ਅਖਬਾਰਾਂ ਅਤੇ ਟੀਵੀ ਚੈਨਲਾਂ ਵਿਚ ਵੀ ਘੱਟ ਤੋਂ ਘੱਟ 3 ਵਾਰ ਅਪਰਾਧਿਕ ਮਾਮਲੇ ਦੀ ਜਾਣਕਾਰੀ ਵੀ ਪਬਲਿਕ ਕਰਨੀ ਹੋਵੇਗੀ।