ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਰਿਆਣਾ ਨੂੰ ਵਿਕਾਸ ਦੇ ਪੱਥ ’ਤੇ ਅੱਗੇ ਲੈ ਜਾਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਸਪਨੇ ਨੂੰ ਆਪਣੇ ਮਜਬੂਤ ਸੰਕਲਪ ਦੇ ਨਾਲ ਪੁਰਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਵਿਕਾਸ ਦੀ ਸਾਕਾਰਤਮਕ ਸੋਚ ਦੇ ਨਾਲ ਹਰਿਆਣਾ ਨੂੰ ਆਧੁਨਿਕਤਾ ਦੇ ਰਸਤੇ ’ਤੇ ਅੱਗੇ ਵਧਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਦਵਾਰਕਾ ਐਕਸਪ੍ਰੈ-ਵੇ ਦੇ ਉਦਘਾਟਨ ਸਮੇਤ 1 ਲੱਖ ਕਰੋੜ ਰੁਪਏ ਦੀ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕਰਨ ਦੇ ਬਾਅਦ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਸ੍ਰੀ ਨਰੇਂਦਰ ਮੋਦੀ ਨੇ ਆਪਣੀ ਪੁਰਾਣੀ ਯਾਦਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਊਹ ਅਤੇ ਮਨੋਹਰ ਲਾਲ ਬਹੁਤ ਲੰਬੇ ਸਮੇਂ ਤੋਂ ਨਾਲ ਹਨ ਅਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਵੀ ਅਸੀਂ ਦੋਨੋਂ ਨਾਲ ਹਨ ਅਤੇ ਤੁਹਾਡਾ ਭਵਿੱਖ ਵੀ ਨਾਲ ਹੈ। ਉਨ੍ਹਾਂ ਨੇ ਯਾਦਗਾਰ ਕਿੱਸਾ ਸੁਣਾਇਆ ਕਿ ਜਦੋਂ ਹਰਿਆਣਾ ਵਿਚ ਉਹ ਆਉਂਦੇ ਸਨ ਤਾਂ ਸ੍ਰੀ ਮਨੋਹਰ ਲਾਲ ਦੇ ਕੋਲ ਮੋਟਰਸਾਈਕਲ ਸੀ ਅਤੇ ਊਹ ਉਨ੍ਹਾਂ ਦੇ ਪਿੱਛੇ ਬੈਠ ਕੇ ਰੋਹਤਕ ਤੋਂ ਗੁਰੂਗ੍ਰਾਮ ਆਉਂਦੇ ਸਨ ਤਾਂ ਇੱਥੇ ਆਉਣ ਲਈ ਉਸ ਸਮੇਂ ਛੋਟੇ-ਛੋਟੇ ਰਸਤੇ ਹੋਇਆ ਕਰਦੇ ਸਨ। ਅੱਜ ਪੂਰਾ ਗੁਰੂਗ੍ਰਾਮ ਖੇਤਰ ਐਕਸਪ੍ਰੈਸ-ਵੇ ਸਮੇਤ ਕਈ ਵੱਡੇ ਨੈਸ਼ਨਲ ਹਾਈਵੇ ਨਾਲ ਜੁੜ ਚੁੱਕਾ ਹੈ ਜੋ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਵਿਕਾਸ ਦੀ ਸੋਚ ਨੂੰ ਦਰਸ਼ਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੀ ਪ੍ਰਗਤੀ ਦੀ ਰਫਤਾਰ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਨਾ ਹੀ ਮੈਂ ਛੋਟਾ ਸੋਚਨਾ ਹਾਂ, ਨਾ ਹੀ ਮਾਮੂਲੀ ਸੰਕਲਪ ਲੈਂਦਾ ਹਾਂ, ਮੈਂਨੂੰ 2047 ਵਿਖ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦਾ ਆਪਣਾ ਸਪਨਾ ਪੂਰਾ ਕਰਨਾ ਹੈ ਅਤੇ ਵਿਕਾਸ ਦੀ ਇਸ ਰਫਤਾਰ ਵਿਚ ਦਿੱਲੀ ਤੇ ਐਨਸੀਆਰ ਖੇਤਰ ਦਾ ਵਿਕਾਸ ਮਹਤੱਵਪੂਰਨ ਭੂਮਿਕਾ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਿਸ ਦਵਾਰਕਾ ਐਕਸਪ੍ਰੈਸ-ਵੇ ਦਾ ਅਸੀਂ ਉਦਘਾਟਨ ਕਰ ਰਹੇ ਹਨ ਉਸ ਦੇ ਨਿਰਮਾਣ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐਕਸਪ੍ਰੈਸ-ਵੇ ਨਾਲ ਦਿੱਲੀ ਐਨਸੀਆਰ ਵਿਚ ਉਦਯੋਗਿਕ ਵਿਕਾਸ ਦੇ ਨਵੇਂ ਰਸਤੇ ਖੁਲਣਗੇ। ਪਹਿਲਾਂ ਗੁਰੂਗ੍ਰਾਮ ਖੇਤਰ ਦੇ ਨੇੜੇ ਟ੍ਰੈਫਿਕ ਦੀ ਵੱਡੀ ਸਮਸਿਆ ਸੀ ਅਤੇ ਅੱਜ ਇੱਥੇ ਵੱਡੀ-ਵੱਡੀ ਕੰਪਨੀਆਂ ਆਪਣੇ ਪ੍ਰੋਜੈਕਟ ਲਗਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਐਕਸਪ੍ਰੈਸ-ਵੇ ਆਈਜੀਆਈ ਏਅਰਪੋਰਟ ਨਾਲ ਕਨੈਕਟੀਵਿਟੀ ਨੁੰ ਬਿਹਤਰ ਕਰੇਗਾ। ਦਿੱਲੀ -ਮੁੰਬਈ ਐਕਸਪ੍ਰੈਸ-ਵੇ ਨਾਲ ਜੁੜ ਕੇ ਪੱਛਮ ਭਾਰਤ ਦੇ ਇੰਡਸਟਰੀ ਐਕਸਪੋਰਟ ਨੂੰ ਇਕ ਨਵੀਂ ਦਿਸ਼ਾ ਦਵੇਗਾ। ਉਨ੍ਹਾਂ ਨੇ ਇੰਨ੍ਹਾਂ ਸਾਰੀ ਵਿਕਾਸ ਕੰਮਾਂ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਤਤਪਰਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹਰਿਆਣਾ ਦੇ ਵਿਕਾਸ ਲਈ ਆਧੁਨਿਕਤਾ ਦੀ ਸੋਚ ਦੇ ਨਾਲ ਲਗਾਤਾਰ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਲੱਖਾਂ ਲੋਕ ਪੂਰੇ ਦੇਸ਼ ਵਿਚ ਇਕੱਠੇ ਇਸ ਪ੍ਰੋਗ੍ਰਾਮ ਨਾਲ ਜੁੜੇ ਹਨ, ਇਸ ਨਾਲ ਵੀ ਹਰਿਆਣਾ ਦੀ ਤਰੱਕੀ ਤੇ ਤਕਨੀਕ ਦੀ ਝਲਕ ਸਾਫ ਦਿਖਾਈ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਦਵਾਰਕਾ ਐਕਸਪ੍ਰੈਸ-ਵੇ ਨੂੰ ਲੋਕਾਂ ਦੀ ਜਿੰਦਗੀ ਵਿਚ ਗਿਅਰ ਸ਼ਿਫਟ ਕਰਨ ਵਾਲਾ ੰਮ ਦੱਸਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਛੋਟੀ ਯੋਜਨਾ ਬਣਾ ਕੇ 5 ਸਾਲ ਤਕ ਉਸ ਦੀ ਡੁਗਡੁਗੀ ਵਜਾਉਂਦੀ ਸੀ। ਉੱਥੇ ਹੀ ਭਾਜਪਾ ਸਰਕਾਰ ਦੇ ਕੋਲ ਨੀਂਹ ਪੱਥਰ ਤੇ ਉਦਘਾਟਨ ਕਰਨ ਦਾ ਸਮੇਂ ਘੱਟ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 2024 ਵਿਚ ਹੁਣ ਤਕ 10 ਲੱਖ ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਉਹ ਖੁਦ ਜਾਂ ਤਾਂ ਨੀਂਹ ਪੱਥਰ ਰੱਖ ਚੁੱਕੇ ਹਨ ਜਾਂ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਜ ਇਕ ਦਿਨ ਵਿਚ ਹੀ ਇਕ ਲੱਖ ਕਰੋੜ ਰੁਪਏ ਦੀ 100 ਤੋਂ ਵੱਧ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਸਿਆਵਾਂ ਨੂੰ ਸੰਭਾਵਨਾਵਾਂ ਵਿਚ ਬਦਲਣਾ ਹੀ ਮੋਦੀ ਦੀ ਗਾਰੰਟੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਪਿੰਡ-ਪਿੰਡ ਤਕ ਸੜਕਾਂ ਦਾ ਨਿਰਮਾਣ ਹੋਇਆ ਹੈ ਅਤੇ ਸਾਡੀ ਸਾਰੀ ਯੋਜਨਾਵਾਂ ਤੈਅ ਸਮੇਂ ਵਿਚ ਪੂਰੀਆਂ ਹੋ ਰਹੀਆਂ ਹਨ, ਇਹੀ ਨਵਾਂ ਭਾਰਤ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯੋਜਨਾਵਾਂ ਡੀਲੇ ਹੁੰਦੀਆਂ ਸਨ ਪਰ ਹੁਣ ਡਿਵੀਵਰੀ ਹੁੰਦੀ ਹੈ। ਅੱਜ ਦੇਸ਼ ਦੇ 21 ਸ਼ਹਿਰਾਂ ਵਿਚ ਮੈਟਰੋ ਦੀ ਸਹੂਲਤਾਂ ਹਨ। ਇੰਨ੍ਹਾਂ ਸਾਰੇ ਕੰਮਾਂ ਦੇ ਲਈ ਲੰਬੀ ਪਲਾਨਿੰਗ ਅਤੇ ਦਿਨ-ਰਾਤ ਦੀ ਮਿਹਨਤ ਲਗਦੀ ਹੈ। ਅਗਲੇ 5 ਸਾਲਾਂ ਵਿਚ ਵਿਕਾਸ ਦੀ ਗਤੀ ਹੋਰ ਵੱਧ ਤੇਜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਲ 2047 ਤਕ ਸਾਡਾ ਦੇਸ਼ ਵਿਕਸਿਤ ਹੋਣਾ ਚਾਹੀਦਾ ਹੈ, ਹਰਿਆਣਾ ਵਿਕਸਿਤ ਹੋਣਾ ਚਾਹੀਦਾ ਹੈ ਗੁਰੂਗ੍ਰਾਮ ਅਤੇ ਮਾਨੇਸਰ ਵਿਕਸਿਤ ਹੋਣਾ ਚਾਹੀਦਾ ਹੈ।
ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਲਿਖ ਰਿਹਾ ਹੈ ਵਿਕਾਸ ਦੀ ਨਵੀਂ ਗਾਥਾ : ਮੁੱਖ ਮੰਤਰੀ ਮਨੋਹਰ ਲਾਲ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਹਰਿਆਣਾ ਦੀ ਧਰਤੀ ’ਤੇ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਦੀ 2 ਕਰੋੜ 82 ਲੱਖ ਜਨਤਾ ਵੱਲੋਂ ਉਨ੍ਹਾਂ ਦੇ ਵੰਲੋਂ ਦਿੱਤੀ ਜਾ ਰਹੀ ਵਿਕਾਸ ਯੋਜਨਾਵਾਂ ਲਈ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਪ੍ਰਤੀ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਲਗਾਵ ਰਿਹਾ ਹੈ ਅਤੇ ਇੰਨ੍ਹਾਂ 10 ਸਾਲਾਂ ਵਿਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਿਹਤਰ ਇੰਫ੍ਰਾਸਟਕਚਰ ਦੇ ਨਾਲ ਕੇਂਦਰ ਤੇ ਸੂਬੇ ਵਿਚ ਜਿੱਥੇ ਵਿਕਾਸ ਦੀ ਨਵੀਂ ਯੋਜਨਾਵਾਂ ਨੂੰ ਮੂਰਤ ਰੂਪ ਮਿਲਿਆ ਹੈ, ਉੱਥੇ ਹੀ ਹੁਣ ਸਭਿਆਚਾਰਕ ਤੇ ਧਾਰਮਿਕ ਵਿਰਾਸਤ ਨੂੰ ਵੀ ਜੀਵੰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਦੇਸ਼ ਦੀ ਆਬਾਦੀ ਦਾ 2 ਫੀਸਦੀ ਹੋਣ ਦੇ ਬਾਵਜੂਦ ਹਰਿਅਣਾ ਦੇਸ਼ ਵਿਚ ਕੀਤੀ ਪ੍ਰਗਤੀ ਵਿਚ ਆਪਣਾ ਬਹੁਮੁੱਲਾ ਯੋਗਦਾਨ ਦੇ ਰਿਹਾ ਹੈ। ਦੇਸ਼ ਵਿਚ ਹਰਿਆਣਾ ਦੀ ਮੈਨੂਫੈਕਚਰਿੰਗ ਵਿਚ ਭਾਗੀਦਾਰੀ 10 ਫੀਸਦੀ ਤਕ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਅਹਿਮ ਯੋਜਨਾਵਾਂ ਦਾ ਕੇਂਦਰ ਬਿੰਦੂ ਰਿਹਾ ਹੈ ਅਤੇ ਵਨ ਰੈਂਕ-ਵਨ ਪੈਂਸ਼ਨ, ਬੇਟੀ ਬਚਾਓ-ਬੇਟੀ ਪੜਾਓ ਵਰਗੇ ਅਹਿਮ ਮੁਹਿੰਮ ਹਰਿਆਣਾ ਦੀ ਧਰਤੀ ਤੋਂ ਹੀ ਸ਼ੁਰੂ ਹੋਏ ਹਨ। ਅੱਜ ਹਰਿਆਣਾ ਦੇ ਚਾਰ ਵੱਡੇ ਵਿਕਾਸਤਾਮਕ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਦੇ ਲਈ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਲੋਕਸਭਾ ਚੋਣ ਵਿਚ ਹਰਿਆਣਾ ਸੂਬੇ ਦੀ 10 ਦੀ 10 ਸੀਟਾਂ ਭਾਜਪਾ ਦੀ ਝੋਲੀ ਵਿਚ ਪਾਉਂਦੇ ਹੋਏ ਵਿਕਾਸ ਵਿਚ ਲਗਾਤਾਰ ਭਾਗੀਦਾਰੀ ਬਨਣਗੇ।
ਦਵਾਰਕਾ ਐਕਸਪ੍ਰੈਸ-ਵੇ ਸਟੇਟ ਆਫ ਦਾ ਆਰਟ ਪ੍ਰੋਜੈਕਟ - ਕੇਂਦਰੀ ਮੰਤਰੀ ਨਿਤਿਨ ਗਡਕਰੀ
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਅੱਜ ਜਿਸ ਦਵਾਰਕਾ ਐਕਸਪ੍ਰੈਸ-ਵੇ ਦਾ ਉਦਘਾਟਨ ਕੀਤਾ ਗਿਆ ਹੈ, ਉਹ ਸਟੇਟ ਆਫ ਦ ਆਰਟ ਪ੍ਰੋਜੈਕਟ ਹੈ। ਉਨ੍ਹਾਂ ਨੇ ਵਿਕਾਸ ਪਰਿਯੋਜਨਾਵਾਂ ਵਿਚ ਸਹਿਯੋਗ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਸ ਪਰਿਯੋਜਨਾ ਨੂੰ ਪੂਰਾ ਕਰਨ ਵਿਚ ਵੱਡੀ ਭੂਮਿਕਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਮਹਤੱਵਪੂਰਨ ਹੈ ਅਤੇ ਸਾਨੂੰ ਭਾਰਤ ਨੂੰ ਪੰਜ ਟ੍ਰਿਲਿਅਨ ਡਾਲਰ ਇਕੋਨਾਮੀ ਬਨਾਉਦਾ ਹੈ। ਭਾਰਤ ਨੂੰ ਸੁਪਰ ਪਾਵਰ ਬਨਾਉਣ ਲਈ ਅੱਜ ਅਸੀਂ ਵਲਡ ਸਟੈਂਟਡਰਡ ਹਾਈਵੇ ਦਾ ਨਿਰਮਾਣ ਕਰ ਰਹੇ ਹਨ। ਅੱਜ ਭਾਰਤ ਦਾ ਇੰਫ੍ਰਾਸਟਕਚਰ ਅਮੇਰਿਕਾ ਤੋਂ ਵੀ ਚੰਗਾ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਜਾਮ ਦੀ ਸਮਸਿਆ ਤੋਂ ਨਿਜਾਤ ਦਿਵਾਉਣ ਲਈ ਦਿੱਲੀ-ਐਨਸੀਆਰ ਵਿਚ ਲਗਭਗ 65 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚੋਂ 35 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਨਾਲ ਹਰਿਆਣਾ ਨੁੰ ਬਹੁਤ ਵੱਡਾ ਫਾਇਦਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਵਿਚ ਅਸੀਂ ਅਰਬਨ ਐਕਸਟੇਂਸ਼ਨ ਰੋਡ-2 (ਯੂਈਆਰ-2) ਦਾ ਵੀ ਉਦਘਾਟਨ ਕਰਣਗੇ, ਇਸ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੋਂ ਦਿੱਲੀ ਆਈਜੀਆਈ ਏਅਰਪੋਰਟ ਆਉਣ ਵਾਲੇ ਲੋਕਾਂ ਨੂੰ ਦਿੱਲੀ ਦੇ ਅੰਦਰ ਘੰਟਿਆਂ ਜਾਮ ਤੋਂ ਨਹੀਂ ਝੂਜਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਤਕਨੀਕ ਦੀ ਵੀ ਵਰਤੋ ਹੋ ਰਹੀ ਹੈ। ਇਸ ਪ੍ਰੋਜੈਕਟ ਦੇ ਨਿਰਮਾਣ ਵਿਚ 30 ਹਜਾਰ ਟਨ ਕੂੜੇ ਦੀ ਵਰਤੋ ਹੋਈ ਹੈ ਅਤੇ ਪਰਿਯੋਜਨਾ ਦੇ ਵਿਚ ਆ ਰਹੇ 12 ਹਜਾਰ ਪੇੜਾਂ ਨੂੰ ਟ੍ਰਾਂਸਫਰ ਕਰ ਵਾਤਾਵਰਣ ਸਰੰਖਣ ਦੀ ਦਿਸ਼ਾ ਵਿਚ ਵੱਡਾ ਕੰਮ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਵਾਰਕਾ ਐਕਸਪ੍ਰੈਸ-ਵੇ ’ਤੇ ਕੀਤਾ ਰੋਡ ਸ਼ੌ, ਲੋਕਾਂ ਨੇ ਲਗਾਏ ਜੈਯਘੋਸ਼ ਦੇ ਨਾਰੇ
ਸੜਕ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਵਾਰਕਾ ਐਕਸਪ੍ਰੈਸ-ਵੇ ’ਤੇ ਰੋਡ ਸ਼ੌ ਵੀ ਕੀਤਾ। ਪ੍ਰਧਾਨ ਮੰਤਰੀ ਦਾ ਰੋਡ ਸ਼ੌ ਜਿਵੇਂ ਹੀ ਬਸਈ ਪਿੰਡ ਦੇ ਨੇੜੇ ਪਹੁੰਚਿਆ ਤਾਂ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ , ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਫੁੱਲਾਂ ਦੀ ਵਰਖਾ ਕਰ ਜੋਰਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਕਾਫਿਲਾ ਜਿਵੇਂ ਹੀ ਬਸਈ ਪਿੰਡ ਦੇ ਕੋਲ ਬਣੇ ਫਲਾਈਓਵਰ ਤੋਂ ਆਉਂਦੇ ਹੋਏ ਲੋਕਾਂ ਨੇ ਦੇਖਿਆ ਤਾਂ ਲੋਕਾਂ ਨੇ ਮੋਦੀ -ਮੋਦੀ ਦੇ ਨਾਰੇ ਲਗਾਉਦੇ ਸ਼ੁਰੂ ਕਰ ਦਿੱਤੇ। ਜਦੋਂ ਪ੍ਰਧਾਨ ਮੰਤਰੀ ਦਾ ਕਾਫਿਲਾ ਇਸ ਰੋਡ ਸ਼ੌ ਵਿਚ ਮੌਜੂਦ ਲੋਕਾਂ ਦੇ ਕੋਲ ਪਹੁੰਚਿਆ ਤਾਂ ਪ੍ਰਧਾਨ ਮੰਤਰੀ ਨੇ ਹੱਥ ਹਿਲਾ ਕੇ ਲੋਕਾਂ ਦਾ ਸਵਾਗਤ ਕੀਤਾ। ਲੋਕਾਂ ਦਾ ਉਤਸਾਹ ਦੇਖਦੇ ਹੀ ਬਣ ਰਿਹਾ ਸੀ।
ਬਸਈ ਪਿੰਡ ਦੇ ਕੋਲ ਪ੍ਰਧਾਨ ਮ੍ਰੰਤਰੀ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਆਉਣ ’ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਢੋਲ ਨਗਾੜੇ ਵਜਾ ਕੇ ਸਵਾਗਤ ਕੀਤਾ। ਇਸ ਰੋਡ ਸ਼ੌ ਵਿਚ ਸੈਕੜਿਆਂ ਦੀ ਗਿਣਤੀ ਵਿਚ ਲੋਕ ਪਹੁੰਚੇ ਸਨ ਅਤੇ ਲੋਕ ਭਾਰਤ ਮਾਤਾ ਦੀ ਜੈਯ, ਜੈਯ ਸ੍ਰੀਰਾਮ ਅਤੇ ਮੋਦੀ -ਮੋਦੀ, ਮਨੋਹਰ ਲਾਲ ਦੀ ਜੈਯ, ਨਿਤਿਨ ਗਡਕਰੀ ਦੀ ਜੈਯ ਦੇ ਨਾਰੇ ਲਗਾਏ।
ਇਸ ਮੌਕੇ ’ਤੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਕੇਂਦਰੀ ਸਾਂਖਿਅਕਤੀ ਅਤੇ ਲਾਗੂ ਕਰਲ ਰਾਜ ਮੰਤਰੀ ਅਤੇ ਗੁਰੂਗ੍ਰਾਮ ਲੋਕਸਭਾ ਖੇਤਰ ਤੋਂ ਸਾਂਸਦ ਰਾਓ ਇੰਦਰਜੀਤ ਸਿੰਘ, ਕੇਂਦਰੀ ਉਰਜਾ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁਰਜਰ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਲੋਕਸਭਾ ਸਾਂਸਦ ਤੇ ਭਾਜਪਾ ਸੂਬਾ ਪ੍ਰਧਾਨ ਸ੍ਰੀ ਨਾਇਬ ਸੈਨੀ, ਰੋਹਤਕ ਲੋਕਸਭਾ ਖੇਤਰ ਤੋਂ ਸਾਂਸਦ ਡਾ. ਅਰਵਿੰਦ ਸ਼ਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।