ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਦੇ ਪਰਵ ਲੋਕਸਭਾ ਚੋਣ-2024 ਨੁੰ ਮਨਾਉਣ ਲਈ ਚੋਣ ਕਮਿਸ਼ਨ ਨੇ ਦਿਵਆਂਗ ਅਤੇ 85 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਦੇ ਲਈ ਚੋਣ ਕੇਂਦਰਾਂ 'ਤੇ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਤਾਂ ਜੋ ਉਹ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣ। ਰਾਜ ਵਿਚ ਲਗਭਗ 1.48 ਲੱਖ ਦਿਵਆਂਗ ਵੋਟਰ ਹਨ।ਸ੍ਰੀ ਅਗਰਵਾਲ ਅੱਜ ਸੂਚਨਾ, ਜਲ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ, ਸਕੂਲ ਸਿਖਿਆ, ਉੱਚੇਰੀ ਸਿਖਿਆ, ਸਮਾਜ ਭਲਾਈ, ਸਿਹਤ, ਰੈਡਕ੍ਰਾਸ , ਲੋਕ ਨਿਰਮਾਣ ਆਦਿ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਪੋਲਿੰਗ ਸਟੇਸ਼ਨਾਂ 'ਤੇ ਕੀਤੇ ਜਾਣ ਵਾਲੇ ਪ੍ਰਬੰਧਾਂ 'ਤੇ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਸ਼੍ਰੇਣੀਆਂ ਦੇ ਵੋਟਰਾਂ ਦੀ ਸਰਲ ਪਹੁੰਚ ਯਕੀਨੀ ਕਰਨ ਲਈ ਪੋਲਿੰਗ ਸਟੇਸ਼ਨਾਂ 'ਤੇ ਰੈਂਪ, ਵਹੀਲ ਚੇਅਰ, ਲਿਆਉਣ ਤੇ ਲੈ ਜਾਣ ਦੀ ਵਿਵਸਥਾ, ਮੈਡੀਕਲ ਕਿੱਟ ਆਦਿ ਦੀ ਵਿਵਸਥਾ ਕਰਨ ਦੇ ਨਾਲ-ਨਾਲ ਐਨਸੀਸੀ ਅਤੇ ਐਨਐਸਐਸ ਦੇ ਸਵੈ ਸੇਵਕਾਂ ਨੂੰ ਉਨ੍ਹਾਂ ਦੀ ਸਹਾਇਤਾਂ ਲਈ ਤੈਨਾਤ ਕੀਤਾ ਜਾਵੇ। ਆਯੋਗ ਨੇ ਦਿਵਆਂਗ ਵੋਟਰਾਂ ਲਈ ਚੋਣਾਂ ਨਾਲ ਸਬੰਧਿਤ ਜਾਣਕਾਰੀ ਲਈ ਸਕਸ਼ਮ ਐਪ ਵੀ ਬਣਾਈ ਹੈ।
ਉਨ੍ਹਾਂ ਨੇ ਕਿਹਾ ਕਿ ਸਿਖਿਆ ਵਿਭਾਗ ਦੀ ਚੋਣਾਂ ਵਿਚ ਅਹਿਮ ਭੂਮਿਕਾ ਰਹਿੰਦੀ ਹੈ, ਕਿ ਜਿਆਦਾਤਰ ਪੋਲਿੰਗ ਸਟੇਸ਼ਨ ਸਕੂਲਾਂ ਵਿਚ ਹੀ ਬਣਾਏ ਜਾਂਦੇ ਹਨ। ਅਧਿਆਪਕ ਬੱਚਿਆਂ ਨੂੰ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਜਾਣਕਾਰੀ ਦੇਣ ਅਤੇ ਉਨ੍ਹਾਂ ਨੁੰ ਆਪਣੇ ਮਾਂਪਿਆਂ ਦੇ ਨਾਲ-ਨਾਲ ਹੋਰ ਲੋਕਾਂ ਨੁੰ ਚੋਣ ਲਈ ਜਾਗਰੁਕ ਕਰਨ ਨੂੰ ਕਹਿਣ। ਚੋਣ ਦੇ ਦਿਨ ਜਦੋਂ ਉਨ੍ਹਾਂ ਦੇ ਮਾਂਪੇ ਵੋਟ ਪਾਉਣ ਆਉਂਦੇ ਹਨ ਤਾਂ ਉਹ ਵੀ ਨਾਲ ਆਉਣ ਅਤੇ ਸੈਲਫੀ ਲੈ ਕੇ ਅਪਲੋਡ ਕਰਨ। ਚੋਣ ਕਮਿਸ਼ਨਰ ਦਾ ਉਦੇਸ਼ ਹੈ ਕਿ ਦੇਸ਼ ਦਾ ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰੇ ਅਤੇ ਪੰਜ ਸਾਲ ਵਿਚ ਆਉਣ ਵਾਲੇ ਚੋਣਾਂ ਵਿਚ ਜਰੂਰ ਭਾਗੀਦਾਰ ਬਣੇ। ਉਨ੍ਹਾਂ ਨੇ ਕਿਹਾ ਕਿ ਵੋਟਰ ਆਪਣੇ ਜ਼ਹਿਨ ਵਿਚ ਰੱਖਣ ਅਸੀਂ ਭਾਰਤ ਦੇ ਵੋਟਰ ਹਾਂ, ਭਾਰਤ ਦੇ ਲਈ ਵੋਟ ਕਰਨ, ਲੋਕਤੰਤਰ ਨਾਲ ਸਜਿਆ ਭਾਰਤ , ਚੋਣ ਕਰਨ ਜਾਵਾਂਗੇ, ਨਾ ਪੱਖਪਾਤ, ਨਾ ਭੇਦਭਾਵ, ਅਸੀਂ ਭਾਰਤ ਦੇ ਨਿਰਮਾਤਾ ਹਨ, ਚੋਣ ਕਰਨ ਆਵਾਂਗੇ ਭਾਰਤ ਲਈ। ਇਸ ਮੌਕੇ 'ਤੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਦੀ ਮਹਾਨਿਦੇਸ਼ਕ ਆਸ਼ਿਮਾ ਬਰਾੜ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ, ਕਿਰਤ ਕਮਿਸ਼ਨਰ ਮਨੀ ਰਾਮ ਸ਼ਰਮਾ ਤੋਂ -ੲਲਾਵਾ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।