ਚੰਡੀਗੜ੍ਹ : ਹਰਿਆਣਾ ਦੀ ਸਿਹਤ ਮੰਤਰੀ ਸ੍ਰੀਮਤੀ ਆਰਤੀ ਸਿੰਘ ਰਾਓ ਨੇ ਜਿਲ੍ਹਾ ਰਿਵਾੜੀ ਵਿੱਚ ਪ੍ਰਸਤਾਵਿਤ 200 ਬੈਡ ਦੇ ਹਸਪਤਾਲ ਦੇ ਨਿਰਮਾਣ ਲਈ ਚੋਣ ਕੀਤੀ ਜਾ ਰਹੀ ਜਮੀਨ ਦਾ ਮੌਕੇ 'ਤੇ ਜਾ ਕੇ ਨਿਰੀਖਣ ਕੀਤਾ। ਉਨ੍ਹਾਂ ਨੇ ਪਿੰਡ ਸਹਿਬਾਜਪੁਰ ਖਾਲਸਾ ਅਤੇ ਬੋਰਿਆਵਾਸ ਵਿੱਚ ਪ੍ਰਸਤਾਵਿਤ ਸਥਾਨਾਂ ਦਾ ਦੌਰਾ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਦੇ ਵਿਸਤਾਰ ਚਰਚਾ ਕੀਤੀ ਅਤੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਲਈ।
ਇਸ ਮੌਕੇ 'ਤੇ ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨਾਗਰਿਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ। ਪੂਰੇ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ, ਤਾਂ ਜੋ ਨਾਗਰਿਕਾਂ ਨੂੰ ਸਰਲ, ਸਸਤੀ ਅਤੇ ਗੁਣਵੱਤਾਪੂਰਣ ਮੈਡੀਕਲ ਸੇਵਾਵਾਂ ਇੱਕ ਹੀ ਛੱਤ ਦੇ ਹੇਠਾਂ ਪ੍ਰਾਪਤ ਹੋ ਸਕਣ।
ਉਨ੍ਹਾਂ ਨੇ ਦਸਿਆ ਕਿ 200 ਬੈਡ ਦੇ ਇਸ ਹਸਪਤਾਲ ਲਈ ਅਜਿਹੀ ਥਾਂ ਦਾ ਚੋਣ ਕੀਤਾ ਜਾ ਰਿਹਾ ਹੈ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ। ਜਿਵੇਂ ਹੀ ਉਪਯੁਕਤ ਜਮੀਨ ਦਾ ਆਖੀਰੀ ਚੋਣ ਕਰ ਲਿਆ ਜਾਵੇਗਾ, ਉਸ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਹਸਪਤਾਲ ਦਾ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਨਾ ਸਿਰਫ ਜਿਲ੍ਹਾ ਰਿਵਾੜੀ ਸਗੋ ਹਸਪਤਾਲ ਦੇ ਖੇਤਰਾਂ ਦੇ ਨਾਗਰਿਕਾਂ ਲਈ ਵੀ ਬਹੁਤ ਲਾਭਕਾਰੀ ਸਾਬਤ ਹੋਵੇਗਾ ਅਤੇ ਇਹ ਖੇਤਰ ਵਿੱਚ ਸਿਹਤ ਸੇਵਾਵਾਂ ਦੇ ਵਿਸਤਾਰ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਉਪਲਬਧੀ ਹੋਵਗੀ।
ਨਿਰੀਖਣ ਦੌਰਾਨ ਵਿਰਾੜੀ ਦੇ ਮੁੱਖ ਮੈਡੀਕਲ ਅਧਿਕਾਰੀ ਡਾ ਨਰੇਂਦਰ ਦਹੀਆ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਰੇਂਦਰ ਸਾਰਵਾਨ ਵੀ ਮੌਜੂਦ ਰਹੇ।