Thursday, November 21, 2024

Haryana

ਕੁਰੂਕਸ਼ੇਤਰ ਯੂਨੀਵਰਸਿਟੀ ਨੇ ਨੋਜੁਆਨ ਵਿਗਿਆਨਕਾਂ ਲਈ ਰਾਜੀਬ ਗੋਇਲ ਪੁਰਸਕਾਰ ਦਾ ਐਲਾਨ ਕੀਤਾ

March 19, 2024 11:52 AM
SehajTimes

ਚੰਡੀਗੜ੍ਹ : ਕੁਰੂਕਸ਼ੇਤਰ ਯੂਨੀਵਰਸਿਟੀ ਦੀ ਗੋਇਲ ਅਵਾਰਡ ਕਮੇਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਐਲਾਨ ਕੀਤਾ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੇ ਗੋਇਲ ਅਵਾਰਡ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਇੰਨ੍ਹਾਂ ਪੁਰਸਕਾਰਾਂ ਦੀ ਸੋਮਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰ ਸਾਲ ਦੇਸ਼ ਦੇ ਵਧੀਆ ਵਿਗਿਆਨਕਾਂ ਨੂੰ ਸਨਮਾਨਿਤ ਕਰ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਯੋਗਦਾਨ ਵਿਚ ਮਹਤੱਵਪੂਰਨ ਭੁਮਿਕਾ ਨਿਭਾ ਰਿਹਾ ਹੈ। ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਕਿਹਾ ਕਿ ਇੰਨ੍ਹਾਂ ਵਿਗਿਆਨਕਾਂ ਨੇ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਹੋਏ ਵਧੀਆ ਯੋਗਦਾਨ ਦਿੱਤਾ ਹੈ। ਹਰੇਕ ਰਾਜੀਬ ਗੋਇਲ ਪੁਰਸਕਾਰ ਦੇ ਲਈ ਇਕ ਮੈਡਲ, ਪ੍ਰਸ਼ਸਤੀ ਪੱਤਰ ਅਤੇ 1 ਲੱਖ ਰੁਪਏ ਨਗਦ ਦਿੱਤਾ ਜਾਵੇਗਾ। ਗੋਇਲ ਪੁਰਸਕਾਰਾਂ ਦੇ ਲਈ ਚੁਣ ਗਏ ਚਾਰ ਸੀਨੀਅਰ ਵਿਗਿਆਨਕਾਂ ਦੇ ਨਾਆਂ ਦਾ ਐਲਾਨ ਯੂਨੀਵਰਸਿਟੀ ਨੇ ਪਿਛਲੇ ਹਫਤੇ ਹੀ ਕਰ ਦਿੱਤੀ ਸੀ।

ਦੇਸ਼ ਦੇ ਚਾਰ ਵਿਗਿਆਨਕਾਂ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਹੈ, ਨੂੰ ਕੁਰੂਕਸ਼ੇਤਰ ਯੂਨੀਵਰਸਿਟੀ (ਕੇਯੂ) ਵੱਲੋਂ ਨੋਜੁਆਨ ਵਿਗਿਆਨਕਾਂ ਲਈ ਰਾਜੀਬ ਗੋਇਲ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ। ਜਿਨ੍ਹਾਂ ਵਿਗਿਆਨਕਾਂ ਨੂੰ ਇਹ ਪੁਰਸਕਾਰ ਮਿਲੇਗਾ ਉਨ੍ਹਾਂ ਵਿਚ ਡਾ. ਸਪਤਰਿਸ਼ੀ ਬਸੂ, ਮੈਕੇਨੀਕਲ ਇੰਜੀਨੀਅਰਿੰਗ ਵਿਭਾਗ, ਬੈਂਗਲੁਰੂ (ਐਪਲਾਇਡ ਸਾਈਸੇਜ), ਡਾ. ਸੇਬੇਸਟਿਅਨ ਸੀ ਪੀਟਰ, ਜੇਐਨਸੀਏਐਸਆਰ, ਬੈਂਗਲੁਰੂ (ਰਸਾਇਨਿਕ ਵਿਗਿਆਨ), ਡਾ ਬੁਸ਼ਰਾ ਅਤੀਕ, ਨੈ ਵਿਕ ਵਿਗਿਆਨ ਐਂਡ ਬਾਇਓਇੰਜੀਨੀਅਰਿੰਗ ਵਿਭਾਗ, ਆਈਆਈਟੀ ਕਾਨਪੁਰ (ਜੀਵਨ ਵਿਗਿਆਨ) ਅਤੇ ਡਾ. ਸੰਜੀਬ ਕੁਮਾਰ ਅਗਰਵਾਲ, ਭੌਤਿਕ ਸੰਸਥਾਨ ਭੁਵਨੇਸ਼ਵਰ (ਭੌਤਿਕ ਵਿਗਿਆਨ) ਸ਼ਾਮਿਲ ਹਨ। ਗੋਇਲ ਪੁਰਸਕਾਰ ਪ੍ਰਬੰਧ ਕਮੇਟੀ ਦੇ ਸੰਯੋਜਕ ਪ੍ਰੋਫੈਸਰ ਸੰਜੀਵ ਅਰੋੜਾ ਨੇ ਕਿਹਾ ਕਿ ਗੋਇਲ ਪੁਰਸਕਾਰਾਂ ਦੀ ਸਥਾਪਨਾ ਸੁਰਗਵਾਸੀ ਰਾਮ ਐਸ ਗੋਇਲ, 1990 ਵਿਚ ਅਮੇਰਿਕਾ ਵਿਚ ਬਸੇ ਐਨਆਰਆਈ ਵੱਲੋਂ ਕੀਤੀ ਗਈ ਸੀ। ਪ੍ਰੋਫੈਸਰ ਸੰਜੀਵ ਅਰੋੜਾ ਨੇ ਦਸਿਆ ਕਿ ਪੁਰਸਕਾਰ ਸਮਾਰੋਹ ਜਲਦੀ ਹੀ ਕੇਯੂ ਵਿਚ ਪ੍ਰਬੰਧਿਤ ਕੀਤਾ ਜਾਵੇਗਾ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ