Wednesday, April 16, 2025

Malwa

ਸੁਖਵਿੰਦਰ ਸਿੰਘ ਮਣਕੂ ਨੇ ਰੈਡ ਕਰਾਸ ਸੁਸਾਇਟੀ ਲਈ 50 ਲੱਖ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ

March 20, 2024 11:34 AM
SehajTimes
ਪਟਿਆਲਾ : ਮਣਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ ਸਮਾਣਾ ਦੇ ਐਮ.ਡੀ. ਸੁਖਵਿੰਦਰ ਸਿੰਘ ਮਣਕੂ ਨੇ ਆਪਣੇ ਸੀ.ਐਸ.ਆਰ. ਫੰਡਾਂ ਵਿੱਚੋਂ 50 ਲੱਖ ਰੁਪਏ ਦਾ ਚੈਕ ਇੰਡੀਅਨ ਰੈਡ ਕਰਾਸ ਸੁਸਾਇਟੀ ਪਟਿਆਲਾ ਲਈ ਮੈਡੀਕਲ ਫੈਸਿਲਟੀਜ਼ ਦੀ ਅਪਗ੍ਰੇਡੇਸ਼ਨ ਤੇ ਮੈਡੀਕਲ ਸਾਜੋ-ਸਮਾਨ ਖਰੀਦਣ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਸੌਂਪਿਆ। ਡਿਪਟੀ ਕਮਿਸ਼ਨਰ ਨੇ ਸੁਖਵਿੰਦਰ ਸਿੰਘ ਮਣਕੂ ਵੱਲੋਂ ਮਣਕੂ ਐਗਰੋਟੈਕ ਪ੍ਰਾਈਵੇਟ ਲਿਮਟਿਡ ਦੇ ਸੀ.ਐਸ.ਆਰ. ਫੰਡਾਂ ਵਿੱਚੋਂ ਸਮਾਜ ਭਲਾਈ ਲਈ ਦਿੱਤੇ ਜਾ ਰਹੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਹੋਰ ਸੰਸਥਾਵਾਂ ਵੀ ਇਸੇ ਤਰ੍ਹਾਂ ਸਮਾਜ ਭਲਾਈ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ। ਸੁਖਵਿੰਦਰ ਸਿੰਘ ਮਣਕੂ ਨੇ ਦੱਸਿਆ ਕਿ ਮਣਕੂ ਐਗਰੋਟੈਕ ਸਮਾਣਾ ਨੇ ਕੋਵਿਡ ਸਮੇਂ 20 ਲੱਖ ਰੁਪਏ ਰੈਡ ਕਰਾਸ ਸੁਸਾਇਟੀ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੂੰ ਸੌਂਪੇ ਸਨ, ਇਸ ਤੋਂ ਬਾਅਦ ਸਿਵਲ ਹਸਪਤਾਲ ਸਮਾਣਾ ਲਈ ਡਾਇਲਾਸਿਸ ਯੂਨਿਟ, ਜੈਨਰੇਟਰ ਸੈਟ ਤੇ ਲਾਂਡਰੀ ਲਈ 54 ਲੱਖ ਰੁਪਏ ਦੇਣ ਸਮੇਤ ਹੋਰ ਵੀ ਕਈ ਕੰਮਾਂ ਲਈ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ, ਜ਼ਿਲ੍ਹਾ ਉਦਯੋਗ ਕੇਂਦਰ ਦੇ ਮੈਨੇਜਰ ਅੰਗਦ ਸਿੰਘ ਸੋਹੀ, ਸੀ.ਏ. ਰਾਜੇਸ਼ ਗੁਪਤਾ ਅਤੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ।

Have something to say? Post your comment