ਫ਼ਤਹਿਗੜ੍ਹ ਸਾਹਿਬ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਰਚੇ ਦੀ ਨਿਗਰਾਨੀ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਆਮਦਨ ਕਰ ਵਿਭਾਗ ਵੱਲੋਂ ਬੀ.ਪੀ.ਯੂ. ਦਫ਼ਤਰ, ਕਮਰਾ ਨੰਬਰ ਜੀ 02, ਗਰਾਊਂਡ ਫਲੋਰ, ਆਏਕਰ ਭਵਨ, ਸੈਕਟਰ 17- ਈ, ਚੰਡੀਗੜ੍ਹ, ਵਿਖੇ 24 ਘੰਟੇ ਤੇ 07 ਦਿਨ ਕਾਰਜਸ਼ੀਲ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਖ਼ਰਚ ਬਾਬਤ ਜਾਣਕਾਰੀ ਜਾਂ ਕਾਲੇ ਧਨ, ਹਵਾਲਾ, ਨਕਦੀ, ਸੋਨੇ ਚਾਂਦੀ ਆਦਿ ਸਬੰਧੀ ਸ਼ਿਕਾਇਤਾਂ ਲਈ ਟੋਲ ਫ੍ਰੀ ਨੰਬਰ 1800-180-2141 ਜਾਂ ਵਟਸਐਪ ਨੰਬਰ 7589166713 'ਤੇ ਸੰਪਰਕ ਕੀਤਾ ਜਾ ਸਕਦਾ ਹੈ।