ਚੰਡੀਗੜ੍ਹ : ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (ਸੀਸੀਐਚਏਯੂ), ਹਿਸਾਰ ਵੱਲੋਂ ਦੇਸ਼ ਦੇ ਉੱਤਰੀ ਖੇਤਰ ਵਿਚ ਲਗਾਤਾਰ ਗੁਲਾਬੀ ਸੁੰਡੀ ਦੇ ਵੱਧਦੇ ਪ੍ਰਕੋਪ ਦੇ ਹੱਲ ਲਈ ਅਸੀਂ ਸਮੂਹਿਕ ਰੂਪ ਨਾਲ ਇਕਜੁੱਟ ਹੋ ਕੇ ਠੋਸ ਕਦਮ ਚੁੱਕਣੇ ਹੋਣਗੇ ਤਾਂ ਜੋ ਕਿਸਾਨ ਨੁੰ ਵੱਧ ਨੁਕਸਾਨ ਤੋਂ ਬਚਾਇਆ ਜਾ ਸਕੇ। ਸੀਸੀਐਚਏਸੂ ਹਿਸਾਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਅੱਜ ਹਰਿਆਣਾ, ਪੰਜਾਬ , ਰਾਜਸਤਾਨ ਦੇ ਖੇਤੀਬਾੜੀ ਖੇਤਰ ਨਾਲ ਜੁੜੇ ਵਿਗਿਆਨਕ, ਅਧਿਕਾਰੀ ਤੇ ਨਿਜੀ ਬੀਜ ਕੰਪਨੀ ਦੇ ਪ੍ਰਤੀਨਿਧੀਆਂ ਲਈ ਯੂਨੀਵਰਸਿਟੀ ਵਿਚ ਪ੍ਰਬੰਧਿਤ ਇਕ ਦਿਨ ਦਾ ਸੇਮੀਨਾਰ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਸੈਮੀਨਾਰ ਵਿਚ ਕਪਾਅ ਉਗਾਉਣ ਵਾਲੇ 10 ਜਿਲ੍ਹਿਆਂ ਦੇ ਕਿਸਾਨ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।
ਵਾਇਸ ਚਾਂਸਲਰ ਨੇ ਕਿਹਾ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਦਾ ਪ੍ਰਕੋਪ ਵੱਧ ਰਿਹਾ ਸੀ, ਜਿਸ ਦੇ ਕੰਟਰੋਲ ਲਈ ਅੰਧਾਧੁਨ ਕੀਟਨਾਸ਼ਕਾਂ ਦੀ ਵਰਤੋ ਕੀਤੀ ਗਈ ਜੋ ਚਿੰਤਾ ਦਾ ਵਿਸ਼ਾ ਹੈ। ਇਸ ਕੀਟ ਦੇ ਕੰਟਰੋਲ ਲਈ ਜੈਵਿਕ ਕੀਟਨਾਸ਼ਕ ਅਤੇ ਹੋਰ ਕੀਟ ਪ੍ਰਬੰਧਨ ਦੇ ਉਪਾਆਂ ਨੁੰ ਖੋਜਣਾ ਹੋਵੇਗਾ ਅਤੇ ਹਿੱਤਧਾਰਕਾਂ ਦੇ ਨਾਲ ਮਿਲ ਕੇ ਸਮੂਹਿਕ ਯਤਨ ਕਰਨੇ ਹੋਣਗੇ। ਤਾਂਹੀ ਕਿਸਾਨ ਨੂੰ ਬਚਾਇਆ ਜਾ ਸਕਦਾ ਹੈ। ਕਿਸਾਨ ਨਰਮੇ ਦੀ ਛਾਂਟੀ ਨੁੰ ਨਾ ਰੱਖਣ। ਜੇਕਰ ਰੱਖੀ ਹੋਈ ਹੈ ਤਾਂ ਬਿਜਾਈ ਤੋਂ ਪਹਿਲਾਂ ਇੰਨ੍ਹਾਂ ਨੁੰ ਚੰਗੇ ਢੰਗ ਨਾਲ ਝਾੜਕੇ ਉਸ ਨੂੰ ਦੂਜੇ ਸਥਾਨ 'ਤੇ ਰੱਖ ਦੇਣ ਅਤੇ ਇੰਨ੍ਹਾਂ ਦੇ ਅੱਧਖਿਲੇ ਟਿੰਡਿਆਂ ਅਤੇ ਸੁੱਖੇ ਕੂੜੇ ਨੂੰ ਖਤਮ ਕਰ ਦੇਣ ਤਾਂ ਜੋ ਇੰਨ੍ਹਾਂ ਛਾਂਟੀ ਤੋਂ ਨਿਕਲਣ ਵਾਲੇ ਗੁਲਾਬੀ ਸੁੰਡੀਆਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਨਰਮਾ ਦੀ ਬਿਜਾਈ ਯੂਨੀਵਰਸਿਟੀ ਵੱਲੋਂ ਅਨੁਮੋਦਿਤ ਬੀਟੀ ਸੰਕਰ ਕਿਸਮ ਦੀ 15 ਮਈ ਤਕ ਪੂਰੀ ਕਰਨ ਅਤੇ ਕੀਟਨਾਸ਼ਕਾਂ ਅਤੇ ਫਫੰਦੀਨਾਸ਼ਕਾਂ ਨੂੰ ਮਿਲਾ ਕੇ ਛਿੜਕਾਅ ਨਾ ਕਰਨ। ਕਿਸਾਨ ਨਰਮੇ ਦੀ ਬਿਜਾਈ ਬਾਅਦ ਆਪਣੇ ਖੇਤ ਦੀ ਫੀਰੋਕੇਟ੍ਰਿਪ ਨਾਲ ਲਗਾਤਾਰ ਨਿਗਰਾਨੀ ਰੱਖਣ ਅਤੇ ਗੁਲਾਬੀ ਸੁੰਡੀ ਦਾ ਪ੍ਰਕੋਪ ਨਜਰ ਆਉਣ 'ਤੇ ਨੇੜੇ ਖੇਤੀਬਾੜੀ ਮਾਹਰ ਨਾਲ ਦੱਸੇ ਅਨੁਸਾਰ ਕੰਟਰੋਲ ਦੇ ਉਪਾਅ ਕਰਨ।