ਕਹਿੰਦੇ ਹਨ ਕਿ ਇੱਕ ਚੰਗਾ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਪ੍ਰਤੀ ਤਨ ਮਨ ਧਨ ਦੇ ਨਾਲ ਲਗਾਤਾਰ ਨਿਰੰਤਰ ਸਮਰਪਿਤ ਰਹਿੰਦਾ ਹੈ ਅਤੇ ਉਹ ਆਪਣੇ ਕਿਸੇ ਖਾਸ ਗੁਣ ਨੂੰ ਆਪਣੇ ਵਿਦਿਆਰਥੀਆਂ ਵਿੱਚ ਵੀ ਵਿਕਸਿਤ ਕਰਨ ਦੀ ਪੂਰੀ - ਪੂਰੀ ਕੋਸ਼ਿਸ਼ ਵੀ ਕਰਦਾ ਹੈ। ਇਸ ਦੇ ਨਾਲ ਹੀ ਆਪਣੇ ਵਿਦਿਆਰਥੀਆਂ ਦੀ ਛੋਟੀ ਤੋਂ ਛੋਟੀ ਪ੍ਰਾਪਤੀ ਨੂੰ ਵੀ ਵਡਿਆਉਦਾ ਹੈ ਅਤੇ ਇਹਨਾਂ ਪ੍ਰਾਪਤੀਆਂ ਦੇ ਲਈ ਆਪਣੇ ਵਿਦਿਆਰਥੀਆਂ ਨੂੰ ਸਮੇਂ - ਸਮੇਂ 'ਤੇ ਉਤਸ਼ਾਹਿਤ ਕਰਨ ਦੇ ਨਾਲ - ਨਾਲ ਉਹਨਾਂ ਨੂੰ ਸਨਮਾਨਿਤ ਵੀ ਕਰਦਾ ਹੈ। ਅਜਿਹੇ ਹੀ ਅਧਿਆਪਕ ਹਨ ; ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ( ਜ਼ਿਲ੍ਹਾ ਰੂਪਨਗਰ ) ਦੇ ਸਟੇਟ ਐਵਾਰਡੀ, ਪ੍ਰਸਿੱਧ ਲੇਖਕ, ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ, ਰੰਗਮੰਚ ਦੇ ਕਲਾਕਾਰ, ਧਾਰਮਿਕ ਪ੍ਰਵਿਰਤੀ ਦੇ ਮਾਲਕ, ਪੁਸਤਕ ਪ੍ਰੇਮੀ, ਵਾਤਾਵਰਨ ਤੇ ਪੰਛੀ ਪ੍ਰੇਮੀ, ਕਈ ਸੰਸਥਾਂਵਾਂ ਦੇ ਨਾਲ ਜੁੜੇ ਹੋਏ ਸਮਾਜ ਸੇਵੀ ਮਾਸਟਰ ਸੰਜੀਵ ਧਰਮਾਣੀ। ਮਾਸਟਰ ਸੰਜੀਵ ਧਰਮਾਣੀ ਅਤੇ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਅੱਜ ਕਿਸੇ ਤੋਂ ਜਾਣ - ਪਹਿਚਾਣ ਦੇ ਮੁਥਾਜ ਨਹੀਂ। ਜਿਵੇਂ ਕਿ ਪਿਛਲੇ ਲਗਭਗ 15 -16 ਸਾਲ ਤੋਂ ਮਾਸਟਰ ਸੰਜੀਵ ਧਰਮਾਣੀ ਖੁਦ ਆਪਣੀਆਂ ਲੇਖ ਰਚਨਾਵਾਂ, ਕਵਿਤਾਵਾਂ, ਸ਼ੇਅਰ ਸ਼ਾਇਰੀ, ਸਮਾਜਿਕ ਮੁੱਦਿਆਂ 'ਤੇ ਵੱਖ - ਵੱਖ ਵਿਸ਼ਿਆਂ ਬਾਰੇ ਨਿਰੰਤਰ ਲਿਖਦੇ ਆ ਰਹੇ ਹਨ ਅਤੇ ਉਹ ਵੱਖ-ਵੱਖ ਵਿਸ਼ਿਆਂ 'ਤੇ ਕਈ ਪੁਸਤਕਾਂ ਵੀ ਲਿਖ ਚੁੱਕੇ ਹਨ, ਬਿਲਕੁਲ ਉਸੇ ਤਰ੍ਹਾਂ ਉਹ ਆਪਣੀ ਜ਼ਿੰਦਗੀ ਦਾ ਕੀਮਤੀ ਦਾ ਸਮਾਂ ਅਤੇ ਆਪਣਾ ਤਨ ਮਨ ਧਨ ਲਗਾ ਕੇ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਲਿਖਣ ਲਈ ਪ੍ਰੇਰਿਤ ਵੀ ਕਰਦੇ ਹਨ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਆਪ ਆਪਣੇ ਪਾਸੋਂ ਖਰਚਾ ਕਰਕੇ ਅਖਬਾਰਾਂ ਤੇ ਪੁਸਤਕਾਂ ਵਿੱਚ ਛਪਵਾਉਂਦੇ ਵੀ ਹਨ। ਮਾਸਟਰ ਸੰਜੀਵ ਧਰਮਾਣੀ ਨੇ ਖੁਦ ਆਪਣੇ ਪਾਸਿਓਂ ਖਰਚਾ ਕਰਕੇ ਆਪਣੇ ਵਿਦਿਆਰਥੀਆਂ ਦੀਆਂ ਦੋ ਬਾਲ ( ਨਿੱਕੇ ਤਾਰੇ ਅਤੇ ਚਿੜੀ ਤੇ ਕਬੂਤਰ ) ਪੁਸਤਕਾਂ ਵੀ ਛਪਵਾਈਆਂ ਹਨ ਜੋ ਕਿ ਆਪਣੇ - ਆਪ ਵਿੱਚ ਬਹੁਤ ਵੱਡੀ ਗੱਲ ਹੈ। ਇਨ੍ਹਾਂ ਦੀਆਂ ਪੁਸਤਕਾਂ ਸਕੂਲ ਸਿੱਖਿਆ ਮੰਤਰੀ ( ਕੈਬਨਿਟ ਮੰਤਰੀ ) ਪੰਜਾਬ ਸਰਕਾਰ ਸ੍ਰ. ਹਰਜੋਤ ਸਿੰਘ ਬੈੰਸ ਜੀ ਵੱਲੋਂ ਲੋਕ - ਅਰਪਣ ਕੀਤੀਆਂ ਗਈਆਂ ਸਨ। ਅੱਜ ਜੇਕਰ ਮੀਡਿਆ ਅਤੇ ਸੋਸ਼ਲ ਮੀਡੀਆ 'ਤੇ ਦੇਖਿਆ ਜਾਵੇ ਤਾਂ ਜਿੱਥੇ ਮਾਸਟਰ ਸੰਜੀਵ ਧਰਮਾਣੀ ਦੀਆਂ ਰਚਨਾਵਾਂ ਤਾਂ ਛਪਦੀਆਂ ਹੀ ਹਨ, ਉਸਦੇ ਨਾਲ ਹੀ ਉਹਨਾਂ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀਆਂ ਦੀਆਂ ਬਾਲ - ਰਚਨਾਵਾਂ, ਬਾਲ - ਪੇਂਟਿੰਗਜ਼, ਬਾਲ ਕਵਿਤਾਵਾਂ, ਬਾਲ ਕਹਾਣੀਆਂ, ਬਾਲ ਲੇਖ ਆਦਿ ਦੇਸ਼ਾਂ - ਵਿਦੇਸ਼ਾਂ ਦੀਆਂ ਅਖਬਾਰਾਂ ਤੇ ਰਸਾਲਿਆਂ ਵਿੱਚ ਨਿਰੰਤਰ ਛਪ ਰਹੇ ਹਨ। ਇਹ ਮਾਤ - ਭਾਸ਼ਾ ਦੀ ਬਹੁਤ ਵੱਡੀ ਸੇਵਾ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਇੱਕ ਬਹੁਤ ਵਿਸ਼ੇਸ਼ ਪ੍ਰਾਪਤੀ ਅਤੇ ਪ੍ਰਸ਼ੰਸਾ - ਯੋਗ ਗੱਲ, ਵਿਸ਼ੇਸ਼ਤਾ, ਪ੍ਰਾਪਤੀ ਅਤੇ ਉਪਰਾਲਾ ਹੈ, ਜੋ ਕਿ ਆਮ ਅਕਸਰ ਦੇਖਣ ਨੂੰ ਨਹੀਂ ਮਿਲਦਾ। ਇਹ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਖੁਦ ਸ਼ੁਰੂ ਤੋਂ ਹੀ ਬਹੁਤ ਕਠਿਨ ਸਥਿਤੀ ਵਿੱਚ ਪੜ੍ਹੇ ਹਨ ਤੇ ਬਹੁਤ ਸੰਘਰਸ਼ਸ਼ੀਲ, ਕਰਮਵਾਦੀ ਤੇ ਮਿਹਨਤੀ ਇਨਸਾਨ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਵਿਦਿਆਰਥੀਆਂ ਦਾ ਪੜ੍ਹਾਈ ਤੋਂ ਦੇ ਨਾਲ - ਨਾਲ ਹੋਰ ਵੀ ਵੱਖ-ਵੱਖ ਖੇਤਰਾਂ ਵਿੱਚ ਸਰਬਪੱਖੀ ਵਿਕਾਸ ਹੋਵੇ ਤੇ ਉਹਨਾਂ ਦੇ ਵਿਦਿਆਰਥੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਅਤੇ ਜ਼ਿੰਦਗੀ ਦੀ ਹਰ ਖੁਸ਼ੀ ਮਾਨਣ। ਇਸ ਬਾਰੇ ਜਦੋਂ ਮਾਸਟਰ ਸੰਜੀਵ ਧਰਮਾਣੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਇਹ ਵਿਦਿਆਰਥੀ ਹੀ ਮੇਰੇ ਲਈ ਰੱਬ ਹਨ। ਸੱਚਮੁੱਚ ਮਾਸਟਰ ਸੰਜੀਵ ਧਰਮਾਣੀ ( ਸੰਜੀਵ ਕੁਮਾਰ ) ਜਿਹੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਤੇ ਲਗਨਸ਼ੀਲ ਅਧਿਆਪਕ 'ਤੇ ਸਭ ਨੂੰ ਦਿਲੋਂ ਬਹੁਤ ਮਾਣ ਹੁੰਦਾ ਹੈ। ਪਰਮਾਤਮਾ ਕਰੇ ! ਉਹ ਇਸੇ ਤਰ੍ਹਾਂ ਆਪਣੇ ਸਮਾਜ ਅਤੇ ਵਿਦਿਆਰਥੀਆਂ ਦੀ ਤਨ ਮਨ ਧਨ ਦੇ ਨਾਲ ਤੇ ਨਿਸ਼ਕਾਮ ਭਾਵ ਦੇ ਨਾਲ ਨਿਰੰਤਰ ਸੇਵਾ ਕਰਦੇ ਰਹਿਣ।