ਫ਼ਤਹਿਗੜ੍ਹ ਸਾਹਿਬ : ਵਧੀਕ ਜ਼ਿਲ੍ਹਾ ਮੈਜਿਸਟਰੇਟ, ਸ੍ਰੀਮਤੀ ਇਸ਼ਾ ਸਿੰਗਲ ਨੇ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਕੂਲ ਆਫ ਐਮੀਨੈਂਸ ਵਿੱਚ (ਨੋਂਵੀ ਅਤੇ ਗਿਆਰਵੀ ਜਮਾਤ) ਦਾਖਲੇ ਲਈ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਥਾਪਿਤ ਕੀਤੇ ਗਏ 12 ਪਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 300 ਮੀਟਰ ਦੇ ਏਰੀਏ ਵਿੱਚ (ਪਰੀਖਿਆ ਵਾਲੇ ਦਿਨ) ਮਿਤੀ 30-03-2024 ਨੂੰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਮਿਤੀ 30 ਮਾਰਚ 2024 (ਦਿਨ ਸ਼ਨੀਵਾਰ) ਨੂੰ ਜਿਲ੍ਹਾ ਫਤਹਿਗੜ੍ਹ ਸਾਹਿਬ ਅੰਦਰ ਸਕੂਲ ਆਫ ਐਮੀਨੈਂਸ ਵਿੱਚ (ਨੋਂਵੀ ਅਤੇ ਗਿਆਰਵੀ ਜਮਾਤ) ਦਾਖਲੇ ਲਈ ਪਰੀਖਿਆ-2024 ਸਬੰਧੀ ਇਮਤਿਹਾਨ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕੁੱਲ 12 ਸਕੂਲਾਂ, ਸਸਸਸ ਅਮਲੋਹ (ਕੰ), ਸਸਸਸ ਅਮਲੋਹ (ਮੁੰ), ਮਾਘੀ ਮੈਮੋਰੀਅਲ ਸੀਨੀ.ਸੈਕੰ.ਸਕੂਲ ਅਮਲੋਹ, ਸਸਸਸ ਬਸੀ ਪਠਾਣਾ (ਕੰ), ਸਸਸਸ ਬਸੀ ਪਠਾਣਾ (ਮੁੰ), ਬੀ.ਜੈਡ.ਐਫ.ਐਸ ਪਬਲਿਕ ਸੀਨੀ.ਸੈਕੰ.ਸਕੂਲ ਸਰਹਿੰਦ, ਸਸਸਸ ਮਾਤਾ ਗੁਜਰੀ ਫਗਸ, ਬੀ.ਜੈਡ.ਐਫ.ਐਸ ਖਾਲਸਾ ਸੀਨੀ.ਸੈਕੰ.ਸਕੂਲ ਸਰਹਿੰਦ, ਅਸੋਕਾ ਸੀਨੀ.ਸੈਕੰਡਰੀ ਸਕੂਲ ਸਰਹਿੰਦ ਮੰਡੀ, ਸਸਸਸ ਸਰਹਿੰਦ ਮੰਡੀ (ਕੰ), ਸਸਸਸ ਖਮਾਣੋਂ ਕਲਾਂ, ਸਹਸ ਸੰਘੋਲ (ਮੁੰ) ਵਿੱਚ ਪਰੀਖਿਆ ਕੇਂਦਰ ਬਣਾਏ ਗਏ ਹਨ। ਇਹ ਪਰੀਖਿਆ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 01.00 ਵਜੇ ਤੱਕ ਕਰਵਾਈ ਜਾ ਰਹੀ ਹੈ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਪਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੇ ਮਾਪੇ, ਰਿਸ਼ਤੇਦਾਰ ਅਤੇ ਸ਼ਰਾਰਤੀ ਅਨਸਰ ਪਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ। ਜਿਸ ਨਾਲ ਜਿਥੇ ਪਰੀਖਿਆ ਕੇਂਦਰਾਂ ਦੇ ਮਾਹੌਲ ਤੇ ਅਸਰ ਪੈਂਦਾ ਹੈ, ਉੱਥੇ ਕਈ ਤਰਾਂ ਦੇ ਝਗੜੇ ਆਦਿ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ ਅਤੇ ਹੋਰ ਕਈ ਤਰ੍ਹਾਂ ਦੀਆ ਮੁਸ਼ਕਲਾਂ ਪੈਦਾ ਹੁੰਦੀਆਂ ਹਨ।ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਾਫ-ਸੁਥਰੇ ਅਤੇ ਸੁਚੱਜੇ ਢੰਗ ਨਾਲ ਪਰੀਖਿਆਵਾਂ ਕਰਾਉਣ ਲਈ ਪਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਤੇ ਪਾਬੰਦੀ ਲਗਾਈ ਜਾਵੇ