ਚੰਡੀਗੜ੍ਹ : ਹਰਿਆਣਾ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬੋਜ ਨੇ ਕਿਹਾ ਕਿ ਭਾਵੀ ਪੀੜੀਆਂ ਨੂੰ ਰਸਾਇਨ ਮੁਕਤ ਤੇ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਪਦਾਰਥ ਉਪਲਬਧ ਕਰਵਾਉਣਾ ਵਿਗਿਆਨਕਾਂ ਤੇ ਕਿਸਾਨਾਂ ਦੀ ਮੁੱਖ ਪ੍ਰਾਥਮਿਕਤਾ ਹੈ। ਇਸ ਦੇ ਲਈ ਉਨ੍ਹਾਂ ਨੇ ਕਿਹਾ ਕਿ ਕਿਸਾਨ ਸ਼ੁਰੂਆਤ ਵਿਚ ਘੱਟ ਥਾਂ 'ਤੇ ਕੁਦਰਤੀ ਖੇਤੀ ਨੂੰ ਅਪਨਾਉਣ ਅਤੇ ਹੌਲੀ-ਹੌਲੀ ਉਸ ਦਾ ਖੇਤਰਫੱਲ ਵਧਾਉਂਦੇ ਜਾਣ। ਉਨ੍ਹਾਂ ਨੇ ਵਿਗਿਆਨਕਾਂ ਨੂੰ ਅਪੀਲ ਕੀਤੀ ਉਹ ਆਧੁਨਿਕ ਯੁੱਗ ਵਿਚ ਆਉਣ ਵਾਲੀ ਸਮਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਦੋਂ ਵੀ ਖੋਜ ਕਰਨ ਤਾਂ ਵੱਖ-ਵੱਖ ਕੁਦਰਤੀ ਸਰੋਤਾਂ, ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਕਾਮਿਆਂ ਦੀ ਉਪਲਬਧਤਾ, ਬਰਸਾਤ, ਜਮੀਨ ਦਾ ਅਆਰਗੇਨਿਕ ਕਾਰਬਨ, ਖਰਪਤਵਾਰ, ਪੂਰੇ ਸਾਲ ਦਾ ਫਸਲ ਚੱਕਰ, ਕੀਟ ਅਤੇ ਬੀਮਾਰੀਆਂ ਦੇ ਪ੍ਰਬੰਧਨ ਸਬੰਧਿਤ ਗੱਲਾਂ 'ਤੇ ਮੰਥਨ ਜਰੂਰ ਕਰਨ।
ਪ੍ਰੋਫੈਸਰ ਕੰਰੋਜ ਅੱਜ ਯੂਨੀਵਰਸਿਟੀ ਵਿਚ ਵਿਗਿਆਨਕ-ਕਿਸਾਨ ਵਿਚਾਰ ਵਟਾਂਦਰਾਂ ਸੈਮੀਨਾਰ ਨੂੰ ਸੰਬੋਧਿਤ ਕਰ ਰਹੇ ਸਨ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬੀ ਆਰ ਕੰਬੋਜ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ। ਇਸ ਮੀਟਿੰਗ ਵਿਚ ਪ੍ਰਬੰਧਨ ਡਿਵੀਜਨ ਦੇ ਸਾਬਕਾ ਮੈਂਬਰ ਸੀਪੀ ਆਹੁਜਾ, ਸ਼ਰਦ ਬਤਰਾ ਤੇ ਸ਼ਿਵਾਂਗ ਬਤਰਾ ਵੀ ਮੌਜੂਦ ਰਹੇ। ਪ੍ਰੋਗ੍ਰਾਮ ਵਿਚ ਕੁਦਰਤੀ ਖੇਤੀ ਕਰ ਰਹੇ ਵੱਖ-ਵੱਖ ਜਿਲ੍ਹਿਆਂ ਦੇ ਪ੍ਰਗਤੀਸ਼ੀਲ ਕਿਸਾਨਾਂ ਨੇ ਹਿੱਸਾ ਲਿਆ।
ਵਾਇਸ ਚਾਂਸਲਰ ਪ੍ਰੋਫੈਸਰ ਬੀਆਰ ਕੰਬੋਜ ਨੇ ਆਧੁਨਿਕ ਯੁੱਗ ਵਿਚ ਕੁਦਰਤੀ ਖੇਤੀ ਦੇ ਵਿਸਤਾਰ ਤੋਂ ਲੈ ਕੇ ਉਸ ਦੀ ਮਹਤੱਵਤਾ 'ਤੇ ਚਾਨਣ ਪਾਇਆ। ਉਨ੍ਹਾਂ ਨੇ ਕਿਹਾ ਕਿ ਵਿਗਿਆਨਕ ਕਿਸਾਨ ਵਿਚਾਰ ਵਟਾਂਦਰਾਂ ਸੈਮੀਨਾਰ ਦਾ ਮੁੱਖ ਉਦੇਸ਼ ਕੁਦਰਤੀ ਖੇਤੀ ਕਰ ਹੇ ਕਿਸਾਨਾਂ ਦੀਆਂ ਸਮਸਿਆਵਾਂ ਨੂੰ ਜਾਣ ਕੇ ਉਨ੍ਹਾਂ ਦਾ ਹੱਲ ਕਰਨਾ ਤੇ ਖੋਜ ਕੰਮਾਂ ਨੂੰ ਉਨ੍ਹਾਂ ਦੇ ਅਨੁਰੂਪ ਬਨਾਉਣਾ ਹੈ। ਵਾਇਸ ਚਾਂਸਲਰ ਨੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਉਤਪਾਦਾਂ ਨੂੰ ਬਿਹਤਰ ਮੁੱਲ ਦਿਵਾਉਣ ਲਈ ਖਪਤਕਾਰਾਂ ਨਾਲ ਤਾਲਮੇਲ ਅਤੇ ਸਿੱਧੇ ਤੌਰ 'ਤੇ ਜੁੜ ਕੇ ਆਪਸ ਵਿਚ ਭਰੋਸਾ ਪੈਦਾ ਕਰਨਾ ਜਰੂਰੀ ਹੈ। ਉਨ੍ਹਾਂ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਰੂਪ ਨਾਲ ਕੋਰਸ ਬਨਾਉਣਾ, ਵੱਧ ਤੋਂ ਵੱਧ ਸਿਖਲਾਈਆਂ ਦਾ ਪ੍ਰਬੰਧ ਤੇ ਕਿਸਾਨਾਂ ਕੰਮਿਉਨਿਟੀ ਵੱਲੋਂ ਤਿਆਰ ਕੀਤੇ ਗਏ ਖੇਤੀਬਾੜੀ ਮਾਡਲ ਦੀ ਪ੍ਰਦਰਸ਼ਨੀ ਵੀ ਲਗਾਉਣ 'ਤੇ ਜੋਰ ਦਿੱਤਾ। ਕੁਦਰਤੀ ਖੇਤੀ ਕਰ ਰਹੇ ਕਿਸਾਨ ਵਾਟਸਐਪ ਗਰੁੱਪ ਬਣਾਏ ਜਿਸ ਵਿਚ ਉਹ ਆਪਣੀ ਸਮਸਿਆਵਾਂ ਤੇ ਸਰੋਤ ਸ਼ੇਅਰ ਕਰਨ ਤਾਂ ਜੋ ਉਨ੍ਹਾਂ ਦਾ ਤੁਰੰਤ ਇਕ ਦੂਜੇ ਨੂੰ ਲਾਭ ਪਹੁੰਚ ਸਕੇ, ਨਾਲ ਹੀ ਆਪਸ ਵਿਚ ਤਕਨੀਕਾਂ ਦਾ ਵੀ ਅਦਾਨ-ਪ੍ਰਦਾਨ ਹੋਵੇ।