ਪਟਿਆਲਾ : ਬੰਦਾ ਸਿੰਘ ਬਹਾਦਰ ਨਿਵਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਮਿਤੀ 03 ਅਪ੍ਰੈਲ, 2024 ਨੂੰ ਪੇਟਿੰਗ, ਪੋਸਟਰ ਅਤੇ ਸਲੋਗਨ ਮੇਕਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਡਾ. ਹਰਵਿੰਦਰ ਕੌਰ ਡੀਨ ਵਿਦਿਆਰਥੀ ਭਲਾਈ, ਡਾ. ਧਰਮਪਾਲ ਮੋਰ ਐਡੀਸ਼ਨਲ ਡੀਨ ਵਿਦਿਆਰਥੀ ਭਲਾਈ, ਡਾ. ਇੰਦਰਜੀਤ ਸਿੰਘ ਚਹਿਲ ਪ੍ਰੋਵੋਸਟ (ਲੜਕੇ), ਡਾ. ਨੈਨਾ ਸ਼ਰਮਾ ਪ੍ਰੋਵੋਸਟ (ਲੜਕੀਆਂ) ਨੇ ਸਿਰਕਤ ਕੀਤੀ ।ਡਾ. ਸੁਖਵਿੰਦਰ ਸਿੰਘ ਸਰਾਂ ਵਾਰਡਨ, ਬੰਦਾ ਸਿੰਘ ਬਹਾਦਰ ਨਿਵਾਸ ਬਲਾਕ ਸੀ ਅਤੇ ਇੰਨਟਰਨੈਸ਼ਨਲ ਵਿੰਗ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਹਿਮਾਨਾਂ ਨੂੰ ਜੀ ਆਇਆ ਕਿਹਾ। ਸ਼੍ਰੀ ਰਵੀ ਕੁਮਾਰ, ਫ਼ਾਈਨ ਆਰਟਸ ਵਿਭਾਗ ਨੇ ਵਿਸ਼ੇਸ ਤੌਰ ਤੇ ਪਹੁੰਚ ਕੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ।
ਪੋਰਟਰੇਟ ਤੇ ਕੰਪੋਜਿਸ਼ਨ ਪੇਟਿੰਗ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਜਗਸੀਰ ਸਿੰਘ ਬੀ. ਟੈਕ. ਸਿਵਲ ਇੰਜੀਨੀਅਰਿੰਗ ਵਿਭਾਗ, ਦੂਜੇ ਸਥਾਨ ਜਸਕਰਨ ਸਿੰਘ ਬੀ. ਟੈਕ. ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਅਤੇ ਤੀਜੇ ਸਥਾਨ ਗੁਰਦਿੱਤ ਸਿੰਘ, ਬੀ. ਟੈਕ. ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਰਹੇ।ਪੋਸਟਰ ਮੇਕਿੰਗ ਵਿੱਚ ਨਿਤਿਸ਼ ਕੁਮਾਰ ਬੀ. ਟੈਕ. ਬੀ. ਟੈਕ. ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਨੇ ਪਹਿਲਾ ਸਥਾਨ, ਮਨਮੀਤ ਸਿੰਘ ਬੀ. ਟੈਕ. ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਨੇ ਦੂਜਾ ਸਥਾਨ ਅਤੇ ਅੰਬਿਕਾ ਗੋਸ਼ ਬੀ. ਟੈਕ. ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਸਲੋਗਨ ਲਿਖਣ ਦੇ ਮੁਕਾਬਲੇ ਵਿੱਚ ਅਕਸ਼ਤ ਸਿੰਗਲਾ ਭੌਤਿਕ ਵਿਗਿਆਨ ਵਿਭਾਗ ਪਹਿਲੇ ਸਥਾਨ ਤੇ, ਜਸਪ੍ਰੀਤ ਸਿੰਘ ਐਮ. ਟੈਕ. ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਦੂਜੇ ਸਥਾਨ ਤੇ ਅਮਨਦੀਪ ਸਿੰਘ ਬੀ. ਟੈਕ. ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗ ਤੀਜੇ ਸਥਾਨ ਤੇ ਰਹੇ । ਆਏ ਹੋਏ ਵਿਸ਼ੇਸ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਤੀਯੋਗੀਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ।ਡਾ. ਹਰਵਿੰਦਰ ਕੌਰ ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਹਨਾਂ ਮੁਕਾਬਲਿਆਂ ਦੀ ਅਹਿਮੀਅਤ ਬਾਰੇ ਚਾਨਣਾ ਪਇਆ।ਡਾ. ਇੰਦਰਜੀਤ ਸਿੰਘ ਚਾਹਲ, ਪ੍ਰੋਵੋਸਟ, ਡਾ. ਨੈਨਾ ਸ਼ਰਮਾ, ਪ੍ਰੋਵੋਸਟ (ਲੜਕੀਆਂ) ਨੇ ਪ੍ਰਤੀਯੋਗੀਆਂ ਦੀ ਹੌਸਲਾ ਅਫ਼ਜਾਈ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਇੰਜ. ਬਿਕਰਮਜੀਤ ਸਿੰਘ, ਵਾਰਡਨ, ਬੰਦਾ ਸਿੰਘ ਬਹਾਦਰ ਨਿਵਾਸ ਬਲਾਕ ਏ ਤੇ ਬੀ ਨੇ ਮੁੱਖ ਮਹਿਮਾਨਾਂ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਦੀ ਸਫ਼ਲਤਾ ਪੂਰਵਕ ਕਾਮਯਾਬੀ ਲਈ ਮੈੱਸ ਕਮੇਟੀ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।