ਚੰਡੀਗੜ੍ਹ : ਹਰਿਆਣਾ ਵਿਚ ਲੋਕਸਭਾ ਆਮ ਚੋਣਾਂ ਦੇ ਮੱਦੇਨਜਰ ਅਵੈਧ ਸ਼ਰਾਬ ਤੇ ਨਸ਼ੀਲੇ ਪਦਾਰਥਾਂ 'ਤੇ ਵੱਖ-ਵੱਖ ਏਜੰਸੀਆਂ ਵੱਲੋਂ ਪੈਨੀ ਨਜਰ ਰੱਖੀ ਜਾ ਰਹੀ ਹੈ। ਹੁਣ ਤਕ ਰਾਜ ਵਿਚ ਸਾਢੇ 10 ਕਰੋੜ ਰੁਪਏ ਤੋਂ ਵੱਧ ਦੀ ਅਵੈਧ ਸ਼ਰਾਬ ਤੇ ਨਸ਼ੀਲੇ ਪਦਾਰਥ ਅਤੇ 3.62 ਕਰੋੜ ਰੁਪਏ ਨਗਦ ਰਕਮ ਜਬਤ ਕੀਤੀ ਗਈ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਅਦ ਰਾਜ ਵਿਚ ਪੁਲਿਸ, ਇੰਕਮ ਟੈਕਸ ਵਿਭਾਗ, ਆਬਕਾਰੀ ਅਤੇ ਕਰਾਧਾਨ ਵਿਭਾਗ ਅਤੇ ਮਾਲ ਆਸੂਚਨਾ ਮੁੱਖ ਦਫਤਰ (ਡੀਆਰਆਈ) ਵੱਲੋਂ ਉਪਰੋਕਤ ਕਾਰਵਾਈ ਕੀਤੀ ਗਹੀ ਹੈ।
ਉਨ੍ਹਾਂ ਨੇ ਦਸਿਆ ਕਿ ਪੁਲਿਸ ਵੱਲੋਂ 40.22 ਲੱਖ ਰੁਪਏ ਨਗਦ, 225.57 ਲੱਖ ਰੁਪਏ ਦੀ ਕੀਮਤ ਦੀ 70,671.54 ਲੀਟਰ ਸ਼ਰਾਬ, 514.48 ਲੱਖ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ, ਲੋਭ-ਲਾਲਚ ਤੇ ਹੋਰ ਵਸਤੂਆਂ, ਜਿਨ੍ਹਾਂ ਦੀ ਕੀਮਤ 56.81 ਲੱਖ ਰੁਪਏ ਹੈ, ਜਬਤ ਕੀਤੀ ਗਈ ਹੈ। ਇਸੀ ਤਰ੍ਹਾਂ, ਇੰਕਮ ਟੈਕਸ ਵਿਭਾਗ ਵੱਲੋਂ 42 ਲੱਖ ਰੁਪਏ ਨਗਦ, 173 ਲੱਖ ਰੁਪਏ ਤੋਂ ਵੱਧ ਦੇ 2967.88 ਗ੍ਰਾਮ ਕੀਮਤੀ ਸਮਾਨ ਅਤੇ 42.19 ਲੱਖ ਰੁਪਏ ਦੀ ਹੋਰ ਵਸਤੂਆਂ ਨੂੰ ਜਬਤ ਕੀਤਾ ਗਿਆ ਹੈ। ਸ੍ਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ ਆਬਕਾਰੀ ਵਿਭਾਗ ਵੱਲੋਂ ਢਾਈ ਲੱਖ ਰੁਪਏ ਨਗਦ, 40 ਲੱਖ ਰੁਪਏ ਦੀ 101036 ਲੀਟਰ ਸ਼ਰਾਬ ਜਬਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਡੀਆਰਆਈ ਵੱਲੋਂ 2 ਕਰੋੜ 78 ਲੱਖ ਰੁਪਏ ਦੀ ਲਗਦ ਰਕਮ ਜਬਤ ਕੀਤੀ ਗਈ ਹੈ।