ਹੁਣ ਤਕ ਪੂਰੇ ਸੂਬੇ ਤੋਂ 1204 ਸ਼ਿਕਾਇਤਾਂ ਹੋ ਚੁੱਕੀਆਂ ਪ੍ਰਾਪਤ : ਅਨੁਰਾਗ ਅਗਰਵਾਲ
ਨਾਗਰਿਕਾਂ ਨੂੰ ਅਪੀਲ- ਨਿਰਪੱਖ, ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਕਰਨ ਸਹਿਯੋਗ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣਾਂ ਦੇ ਮੱਦੇਨਜਰ ਲਾਗੂ ਚੋਣ ਜਾਬਤਾ ਦੇ ਉਲੰਘਣ ਦੇ ਸਬੰਧ ਵਿਚ ਸੀ-ਵਿਜਿਲ ਐਪ ਰਾਹੀਂ ਨਾਗਰਿਕਾਂ ਵੱਲੋਂ ਵੀ ਪੈਨੀ ਨਜਰ ਰੱਖੀ ਜਾ ਰਹੀ ਹੈ। ਰਾਜ ਵਿਚ ਹੁਣ ਤਕ 1204 ਸ਼ਿਕਾਇਤਾਂ ਸੀ-ਵਿਜਿਲ ਮੋਬਾਇਲ ਐਪ 'ਤੇ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਦਾ ਯਕੀਨੀ ਸਮੇਂ ਵਿਚ ਹੱਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਆਮਜਨਤਾ ਸੀ-ਵਿਜਿਲ ਮੋਬਾਇਲ ਐਪ ਰਾਹੀਂ ਸਿਸਟਮ ਵਿਚ ਆਪਣੀ ਭਾਗੀਦਾਰੀ ਯਕੀਨੀ ਕਰ ਰਹੇ ਹਨ, ਇਹ ਮਾਣ ਦੀ ਗੱਲ ਹੈ।
ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਸੀ-ਵਿਜਿਲ ਮੋਬਾਇਲ ਐਪ ਰਾਹੀਂ ਆਮਜਨਤਾ ਨੁੰ ਚੋਣ ਆਬਜਰਵਰ ਦੇ ਸਮਾਨ ਇਕ ਸ਼ਕਤੀ ਪ੍ਰਦਾਨ ਕਰ ਰਿਹਾ ਹੈ, ਜਿਸ ਤੋਂ ਨਾਗਰਿਕ ਚੋਣ ਜਾਬਤਾ ਦਾ ਉਲੰਘਣ ਹੋਣ ਦੀ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉਨ੍ਹਾਂ ਨੇ ਜਿਲਾਵਾਰ ਵੇਰਵਾ ਦਿੰਦੇ ਹੋਏ ਦਸਿਆ ਕਿ ਸੱਭ ਤੋਂ ਵੱਧ 317 ਸ਼ਿਕਾਇਤਾਂ ਜਿਲ੍ਹਾ ਸਿਰਸਾ ਤੋਂ ਪ੍ਰਾਪਤ ਹੋਈਆਂ ਹਨ। ਇਸੀ ਤਰ੍ਹਾ ਜਿਲ੍ਹਾ ਅੰਬਾਲਾ ਤੋਂ 219 , ਭਿਵਾਨੀ ਤੋਂ 46, ਫਰੀਦਾਬਾਦ ਤੋਂ 40, ਫਤਿਹਾਬਾਦ ਤੋਂ 437, ਗੁੜਗਾਂਓ ਤੋਂ 78, ਹਿਸਾਰ ਤੋਂ 40, ਝੱਜਰ ਤੋਂ 20, ਜੀਂਦ ਤੇਂ ਕੈਥਲ ਤੋਂ 22-22, ਕਰਨਾਲ ਤੋਂ 16, ਕੁਰੂਕਸ਼ੇਤਰ ਤੋਂ 31, ਮਹੇਂਦਰਗੜ੍ਹ ਤੋਂ 3, ਮੇਵਾਤ ਤੋਂ 36, ਪਲਵਲ ਤੋਂ 32, ਪੰਚਕੂਲਾ ਤੋਂ 67, ਪਾਦੀਪਤ ਤੋਂ 5, ਰਿਵਾੜੀ ਤੋਂ 3, ਰੋਹਤਕ ਤੋਂ 34, ਸੋਨੀਪਤ ਤੋਂ 87 ਅਤੇ ਯਮੁਨਾਨਗਰ ਤੋਂ 43 ਸ਼ਿਕਾਇਤਾਂ ਪ੍ਰਾਪਤ. ਹੋਈਆਂ ਹਨ। ਇੰਨ੍ਹਾਂ ਵਿੱਚੋਂ 959 ਸ਼ਿਕਾਇਤਾਂ ਸਹੀ ਪਾਈਆਂ ਗਈਆਂ ਅਤੇ ਇੰਨ੍ਹਾਂ 'ਤੇ ਨਿਯਮਅਨੁਸਾਰ ਕਾਰਵਾਈ ਕੀਤੀ ਗਈ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੋਣਾਂ ਨੂੰ ਨਿਰਪੱਖ, ਸਵੱਛ ਅਤੇ ਪਾਰਦਰਸ਼ੀ ਬਨਾਉਣ ਵਿਚ ਨਾਗਰਿਕ ਆਪਣਾ ਸਹਿਯੋਗ ਕਰਨ। ਇਸ ਸੀ-ਵਿਜਿਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਏਂਡਰਾਇਡ ਫੋਨ ਅਤੇ ਐਪ ਸਟੋਰ ਤੋਂ ਆਈ ਸਟੋ 'ਤੇ ਡਾਉਨਲੋਡ ਕਰ ਸਕਦੇ ਹਨ। ਆਮਜਨਤਾ ਫੋਟੋ ਖਿੱਚ ਸਕਦੇ ਹਨ ਜਾਂ ਦੋ ਮਿੰਟ ਦੀ ਵੀਡੀਓ ਵੀ ਰਿਕਾਰਡ ਕਰ ਕੇ ਇਸ ਐਪ 'ਤੇ ਅਪਲੋਡ ਕਰ ਸਕਦੇ ਹਨ। ਉਹ ਫੋਟੋ ਅਤੇ ਵੀਡੀਓ ਜੀਪੀਐਸ ਲੋਕੇਸ਼ਨ ਦੇ ਨਾਲ ਐਪ 'ਤੇ ਅਪਲੋਡ ਹੋ ਜਾਵੇਗੀ। ਸ਼ਿਕਾਇਤ ਦਰਜ ਕਰਨ ਦੇ 100 ਮਿੰਟਾਂ ਵਿਚ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਫਲਾਇੰਗ ਸਕਵਾਰਡ, ਸਟੇਟਿਕ ਸਰਵਿਲੈਂਸ ਟੀਮਾਂ ਦੀ ਲਾਇਵ ਜਾਣਕਾਰੀ ਰਹਿੰਦੀ ਹੈ ਅਤੇ ਸੀ-ਵਿਜਿਲ ਐਪ 'ਤੇ ਜਿਸ ਸਥਾਨ ਤੋਂ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਜੋ ਨੇੜੇ ਟੀਮਾਂ ਤੁਰੰਤ ਉੱਥੇ ਪਹੁੰਚਣਗੀਆਂ।