ਚੰਡੀਗੜ੍ਹ : ਹਰਿਆਣਾ ਦੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਕਮਿਸ਼ਨਰ ਆਸ਼ੋਕ ਕੁਮਾਰ ਮੀਣਾ ਨੇ ਕਿਹਾ ਕਿ ਲੋਕਸਭਾ ਚੋਣ ਦੇ ਮੱਦੇਨਜਰ ਸ਼ਰਾਬ ਦੀ ਅਵੈਧ ਤਸਕਰੀ ਦੇ ਵਿਰੁੱਧ ਜੀਰੋ ਟੋਲਰੇਂਸ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਨੂੰ ਜਿਲ੍ਹਿਆਂ ਵਿਚ ਸਖਤੀ ਨਾਲ ਲਾਗੂ ਕਰਨ। ਹੋਰ ਰਾਜਾਂ ਤੋਂ ਅਵੈਧ ਸ਼ਰਾਬ ਵਜੋ ਇਕ ਬੋਤਲ ਵੀ ਸੂਬੇ ਤੋਂ ਨਹੀਂ ਲੰਘਣੀ ਚਾਹੀਦੀ ਹੈ। ਪਰਮਿਟਸ਼ੁਦਾ ਸ਼ਰਾਬ ਦੀ ਆਵਾਜਾਈ ਦੇ ਲਈ ਪੂਰੇ ਸੂਬੇ ਵਿਚ 45 ਰੂਟ ਨਿਰਧਾਰਿਤ ਕੀਤੇ ਗਏ ਹਨ। ਨਿਰਧਾਰਿਤ ਰੂਟਾਂ ਤੋਂ ਹੀ ਮੰਜੂਰੀਸ਼ੁਦਾ ਸ਼ਰਾਬ ਲੈ ਕੇ ਜਾ ਸਕਦੇ ਹਨ। ਹੋਰ ਕਿਸੇ ਵੀ ਰੂਟ 'ਤੇ ਸ਼ਰਾਬ ਦੀ ਆਵਾਜਾਈ ਮਿਲਣ 'ਤੇ ਵਾਹਨ ਅਤੇ ਸ਼ਰਾਬ ਨੂੰ ਤੁਰੰਤ ਸੀਜ ਕਰਨ।
ਆਬਾਕਾਰੀ ਅਤੇ ਕਰਾਧਾਨ ਕਮਿਸ਼ਨਰ ਆਸ਼ੋਕ ਕੁਮਾਰ ਮੀਣਾ ਨੇ ਸੋਨੀਪਤ ਵਿਚ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਲੋਕਸਭਾ ਚੋਣ ਦੇ ਤਹਿਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਅਵੈਧ ਸ਼ਰਾਬ ਦੀ ਆਵਾਜਾਈ 'ਤੇ ਪੂਰੀ ਪਾਬੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਵੈਧ ਸ਼ਰਾਬ 'ਤੇ ਪੂਰੀ ਲਗਾਮ ਲਈ ਮਾਲ ਅਤੇ ਏਸਾਇਜ ਅਤੇ ਪੁਲਿਸ ਵਿਭਾਗ ਨੁੰ ਬਿਹਤਰੀਨ ਤਾਲਮੇਲ ਦੇ ਨਾਲ ਕਾਰਵਾਈ ਕਰਨੀ ਹੋਵੇਗੀ। ਅਵੈਧ ਸ਼ਰਾਬ ਨੂੰ ਲੈ ਕੇ ਚੋਣ ਕਮਿਸ਼ਨ ਬੇਹੱਦ ਗੰਭੀਰ ਹੈ। ਇਸ ਦੇ ਲਈ ਵਿਭਾਗ ਨੇ ਕਿਯੂਆਰ ਕੋਡ ਦੀ ਵਿਵਸਥਾ ਕੀਤੀ ਹੈ, ਜਿਸ ਦੇ ਰਾਹੀਂ ਉਤਪਾਦਨ ਮਿੱਤੀ, ਰਵਾਨਗੀ, ਹੋਲਸੇਲ ਤੇ ਰਿਟੇਲ ਆਦਿ ਦੀ ਪੂਰੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਚੌਵੀਂ ਘੰਟੇ ਕੈਮਰੇ ਨਾਲ ਨਿਗਰਾਨੀ ਦੀ ਵਿਵਸਥਾ ਕੀਤੀ ਗਈ ਹੈ। ਆਨਲਾਇਨ ਸਿਸਟਮ ਤੋਂ ਪਰਮਿਟ ਦੀ ਜਾਣਕਾਰੀ ਲਈ ਜਾ ਸਕਦੀ ਹੈ। ਮਿਸਮੈਚ ਮਿਲਣ 'ਤੇ ਫੌਰਨ ਸਖਤ ਕਾਰਵਾਈ ਕਰਨ।
ਕਮਿਸ਼ਨਰ ਆਸ਼ੋਕ ਮੀਣਾ ਨੇ ਜਾਣਕਾਰੀ ਦਿੱਤੀ ਕਿ ਬਾਹਰੀ ਸੂਬਿਆਂ ਤੋਂ ਆਉਣ ਵਾਲੀ ਅਵੈਧ ਸ਼ਰਾਬ ਦੀ ਰੋਕਥਾਮ ਲਈ ਟ੍ਰਾਂਜਿਟ ਸਲਿਪ ਦੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਸਹਾਇਤਾ ਨਾਲ ਸਰਲਤਾ ਨਾਲ ਅਵੈਧ ਸ਼ਰਾਬ ਦੀ ਪਹਿਚਾਣ ਹੋ ਸਕਦੀ ਹੈ। ਏਂਟਰੀ ਪੁਆਇੰਟ ਟ੍ਰਾਂਜਿਟ ਸਲਿਪ ਦੀ ਜਾਂਚ ਜਰੂਰ ਕਰਨ, ਜਿਸ ਵਿਚ ਹਰ ਤਰ੍ਹਾ ਦੀ ਜਰੂਰੀ ਜਾਣਕਾਰੀ ਮਿਲੇਗੀ। ਇਸ ਦੇ ਲਈ 45 ਰੂਟ ਬਣਾਏ ਗਏ ਹਨ। ਜੇਕਰ ਇਕ ਵੀ ਜਾਣਕਾਰੀ ਅਤੇ ਰੂਟ ਦੀ ਪਾਲਣਾ ਨਾ ਮਿਲੇ ਤਾਂ ਤੁਰੰਤ ਸਖਤ ਕਾਰਵਾਈ ਕਰਨ। ਐਫਐਸਟੀ ਅਤੇ ਐਸਐਸਟੀ ਰਾਹੀਂ ਨਿਯਮਤ ਤੌਰ 'ਤੇ ਜਾਂਚ ਕਰਨ। ਐਸਐਸਟੀ ਤੇ ਐਫਐਸਟੀ ਦੇ ਨਾਲ ਜੀਐਸਟੀ ਅਤੇ ਏਕਸਾਇਜ ਦੇ ਇਕ ਅਧਿਕਾਰੀ ਦੀ ਡਿਊਟੀ ਰਹੇਗੀ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਐਫਐਸਟੀ ਤੇ ਐਸਐਸਟੀ ਟੀਮ ਚੈਕਿੰਗ ਲਈ ਕੋਈ ਇਕ ਸਥਾਨ ਨਿਰਧਾਰਿਤ ਨਾ ਕਰਨ। ਉਹ ਆਪਣੀ ਥਾਂ ਬਦਲਦੇ ਰਹਿਣ। ਉਨ੍ਹਾਂ ਨੇ ਕਿਹਾ ਕਿ ਅਵੈਧ ਅਤੇ ਨਕਲੀ ਸ਼ਰਾਬ ਫੜਨ ਲਈ ਹਿਯੂਮਨ ਇੰਟੈਲੀਜੈਂਸ ਨੂੰ ਮਜਬੂਤ ਕਰਨ। ਇਸ ਦੇ ਲਈ ਉਨ੍ਹਾਂ ਨੇ ਜਰੂਰੀ ਟਿਪਸ ਵੀ ਦਿੱਤੇ। ਨਾਲ ਹੀ ਉਨ੍ਹਾਂ ਨੇ ਨਕਲੀ ਸ਼ਰਾਬ ਬਨਾਉਣ ਨੁੰ ਲੈ ਕੇ ਸੰਭਾਵਿਤ ਸਥਾਨਾਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਤਾਂ ਜੋ ਸਹੀ ਵਿਅਕਤੀ ਨੂੰ ਪਰੇਸ਼ਾਨੀ ਨਾ ਹੋਵੇ।ਉਨ੍ਹਾਂ ਨੇ ਈਐਸਐਮਐਸ 'ਤੇ ਸਹੀ ਤਰ੍ਹਾ ਨਾਲ ਜਾਣਕਾਰੀ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ।