ਚੰਡੀਗੜ੍ਹ : ਲੋਕਸਭਾ ਚੋਣ 2024 ਦੌਰਾਨ ਪ੍ਰਚਾਰ ਸਮੱਗਰੀ ਦਾ ਪ੍ਰਕਾਸ਼ਨ ਕਰਨ ਦੇ ਲਈ ਪੋਸਟਰ ਜਾਂ ਪੰਫਲੇਟ 'ਤੇ ਪ੍ਰਕਾਸ਼ਨ ਕਰਨ ਵਾਲੇ ਦਾ ਨਾਂਅ ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਅਤੇ ਕਾਪੀਆਂ ਦੀ ਗਿਣਤੀ ਛਪੀ ਹੋਣੀ ਚਾਹੀਦੀ ਹੈ। ਚੋਣ ਵਿਭਾਗ ਵੱਲੋਂ ਚੋਣ ਖਰਚ ਦੇ ਵੇਰਵੇ 'ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ। ਇਸ ਲਈ ਪ੍ਰਿੰਟਿੰਗ ਪ੍ਰੈਸ ਸੰਚਾਲਕ ੲਨੇਕਸਚਰ ਫਾਰਮ ਵਨ ਅਤੇ ਬੀ ਭਰ ਕੇ ਇਹ ਸਪਸ਼ਟ ਕਰਣਗੇ ਕਿ ਪ੍ਰਚਾਰ ਦੀ ਸਮੱਗਰੀ ਕਿਸੇ ਪ੍ਰੈਸ ਤੋਂ ਛਪਵਾਈ ਗਈ ਅਤੇ ਇਸ ਸਮੱਗਰੀ ਨੂੰ ਛਪਵਾਉਣ ਵਾਲਾ ਕੌਣ ਹੈ। ਨਾਲ ਹੀ ਕਿੰਨ੍ਹੀ ਕਾਪੀਆਂ ਛਾਪੀ ਗਈਆਂ ਹਨ, ਇਹ ਬਿਊਰਾ ਵੀ ਪ੍ਰੈਸ ਸੰਚਾਲਕਾਂ ਨੂੰ ਦੇਣਾ ਹੋਵੇਗਾ।
ਚੋਣ ਪ੍ਰਚਾਰ ਦੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਪ੍ਰੈਸ ਸੰਚਾਲਕ ਇਸ ਗੱਲ ਦੀ ਜਾਂਚ ਕਰ ਲੈਣ ਕਿ ਪ੍ਰਚਾਰ ਸਮੱਗਰੀ ਦੀ ਭਾਸ਼ਾ ਅਤੇ ਵਿਸ਼ਾ ਵਸਤੂ ਵਿਚ ਕੋਈ ਇਤਰਾਜਜਨਕ ਸ਼ਬਦ ਤਾਂ ਨਹੀਂ ਹਨ। ਪ੍ਰਚਾਰ ਸਮੱਗਰੀ ਦੀ ਭਾਸ਼ਾ ਕਿਸੇ ਵਿਅਕਤੀ ਜਾਂ ਪਾਰਟੀ ਦੇ ਪ੍ਰਤੀ ਇਤਰਾਜਜਨਕ ਨਹੀਂ ਹੋਣੀ ਚਾਹੀਦੀ ਹੈ। ਇਹ ਸ਼ਿਕਾਇਤ ਕਿਤੇ ਪਾਈ ਗਈ ਤਾਂ ਪ੍ਰਕਾਸ਼ਨ ਕਰਵਾਉਣ ਵਾਲੇ ਅਤੇ ਪ੍ਰਕਾਸ਼ਕ ਦੋਵਾਂ ਦੇ ਖਿਲਾਫ ਜਨਪ੍ਰਤੀਨਿਧੀ ਐਕਟ, 1951 ਦੀ ਧਾਰਾ 127 ਏ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਜਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਹੈਂਡਬਿੱਲ, ਪੰਫਲੇਟ, ਪੋਸਟਰ, ਬੈਨਰ ਆਦਿ ਛਾਪਣ ਦਾ ਪੂਰਾ ਵੇਰਵਾ ਪ੍ਰੈਸ ਸੰਚਾਲਕ ਆਪਣੇ ਕੋਲ ਰੱਖਣਗੇ। ਇਸ ਨੂੰ ਚੋਣ ਵਿਭਾਗ ਵੱਲੋਂ ਕਦੀ ਵੀ ਮੰਗਿਆ ਜਾ ਸਕਦਾ ਹੈ। ਚੋਣ ਪ੍ਰਚਾਰ ਸਮੱਗਰੀ ਦੇ ਛਾਪਣ 'ਤੇ ਪੂਰੀ ਜਿਮੇਵਾਰੀ ਪ੍ਰਕਾਸ਼ਕ ਅਤੇ ਪ੍ਰਕਾਸ਼ਨ ਕਰਵਾਉਣ ਵਾਲੇ ਦੀ ਰਹੇਗੀ। ਇਸ ਕਾਰਜ ਵਿਚ ਚੋਣ ਜਾਬਤਾ ਦਾ ਧਿਆਨ ਰੱਖਣ।