ਸੁਨਾਮ ਊਧਮ ਸਿੰਘ ਵਾਲਾ : ਅੱਜ ਪੂਰਾ ਦੇਸ਼ ਇਕਜੁੱਟ ਹੋ ਕੇ ਕੋਵਿਡ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ।ਸਮਾਜਿਕ ਸੰਸਥਾਵਾ, ਪੁਲਿਸ ਪ੍ਰਸ਼ਾਸਨ, ਮੈਡੀਕਲ ਅਤੇ ਪੈਰਾਮੈਡੀਕਲ ਸਟਾਫਨੇ ਇਸ ਮਹਾਂਮਾਰੀ ਨੂੰ ਹਰਾਉਣ ਲਈ ਦਿਨ ਰਾਤ ਇਕ ਕਰ ਰੱਖਿਆ ਹੈ।ਇਨ੍ਹਾਂ ਵਿੱਚੋਂ ਕਿਸੇ ਦੀ ਸੇਵਾ ਨੂੰ ਨਕਾਰਿਆ ਨਹੀਂ ਜਾ ਸਕਦਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਿਟੀ ਮੀਡੀਆ ਕਲੱਬ ਦੇ ਪ੍ਰਧਾਨ ਤਰੁਨ ਬਾਂਸਲ ਨੇ ਅੱਗੇ ਬੋਲਦਿਆਂ ਕਿਹਾ ਕਿ ਸਾਰਿਆਂ ਤੋਂ ਇਲਾਵਾ ਇਕ ਪੱਤਰਕਾਰ ਭਾਈਚਾਰਾ ਹੀ ਹੈ ਜੋ ਕਿ ਬਿਲਕੁਲ ਨਿਸਵਾਰਥ ਭਾਵਨਾ ਨਾਲ ਫੀਲਡ ਵਿਚ ਕੰਮ ਕਰ ਰਿਹਾ ਹੈ।ਕਿਸੇ ਨੂੰ ਟੈਸਟ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਜਾ ਵੈਕਸੀਨੇਸ਼ਨ ਦੀ ਕੋਈ ਸਮੱਸਿਆ ਹੈ ਕਿਸੇ ਸਰਕਾਰੀ ਹਸਪਤਾਲ ਵਿਚ ਜਾਂ ਪ੍ਰਾਈਵੇਟ ਡਾਕਟਰ ਵੱਲੋਂ ਕੋਵਿਡ ਮਰੀਜ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੋਵੇ ਲਾਕ ਡਾਊਨ ਦੌਰਾਨ ਜਨਤਾ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਜਗ੍ਹਾ ਪੱਤਰਕਾਰ ਭਾਈਚਾਰਾ ਜਨਤਾ ਦੀ ਆਵਾਜ਼ ਬਣ ਕੇ ਸਰਕਾਰ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹੁੰਚਾਉਣ ਵਿੱਚ ਕਾਮਯਾਬ ਰਹਿੰਦਾ ਹੈ ਸਿਰਫ਼ ਪੱਤਰਕਾਰ ਹੀ ਐਸਾ ਹੈ ਜਿਸ ਨੂੰ ਸਰਕਾਰ ਵੱਲੋਂ ਕੋਈ ਤਨਖਾਹ ਨਹੀਂ ਮਿਲਦੀ ਜਦੋਂ ਉਹ ਆਪਣੇ ਆਪ ਵਿੱਚ ਸੇਵਾ ਭਾਵਨਾ ਲੈ ਕੇ ਫੀਲਡ ਵਿੱਚ ਉਤਰਦਾ ਹੈ ਤਾਂ ਉਸ ਦਾ ਜਨੂੰਨ ਦੇਖਣ ਵਾਲਾ ਹੁੰਦਾ ਹੈ ਜਦੋਂ ਉਹ ਜਨਤਾ ਦੀ ਸਮੱਸਿਆ ਨੂੰ ਸਹੀ ਮਾਇਨੇ ਵਿਚ ਸਰਕਾਰ ਅੱਗੇ ਰੱਖ ਕੇ ਹੱਲ ਕਰਵਾਉਣ ਵਿੱਚ ਕਾਮਯਾਬ ਹੁੰਦਾ ਹੈ ਤਾਂ ਉਸ ਦੇ ਚਿਹਰੇ ਦੀ ਖੁਸ਼ੀ ਦੇਖਦਿਆਂ ਹੀ ਬਣਦੀ ਹੈਫਿਰ ਵੀ ਪਤਾ ਨਹੀਂ ਕਿਉਂ ਹਰ ਸਮੇਂ ਦੀ ਸਰਕਾਰ ਨੇ ਪੱਤਰਕਾਰਾਂ ਨੂੰ ਹਮੇਸ਼ਾ ਅੱਖੋਂ ਓਹਲੇ ਹੀ ਕੀਤਾ ਹੈ ਹੁਣ ਸਮਾਂ ਆ ਗਿਆ ਹੈ ਕੀ ਜਨਤਾ ਲਈ ਹੱਕ ਸੱਚ ਦੀ ਲੜਾਈ ਲੜਦੇ ਹੋਏ ਆਪਣੀ ਲੜਾਈ ਆਪ ਲੜਨੀ ਪਵੇਗੀ ਸਿਟੀ ਮੀਡੀਆ ਕਲੱਬ ਦੇ ਪ੍ਰਧਾਨ ਤਰੁਨ ਬਾਂਸਲ ਨੇ ਅੱਗੇ ਬੋਲਦਿਆਂ ਕਿਹਾ ਹੋਰ ਰਾਜਾਂ ਦੀ ਤਰ੍ਹਾਂ ਪੱਤਰਕਾਰ ਲਈ ਮੈਡੀਕਲ ਸਰਵਿਸ ਫ੍ਰੀ ਹੋਣੀ ਚਾਹੀਦੀ ਹੈ ਅਤੇ ਹਰ ਪੱਤਰਕਾਰ ਦਾ ਉਚਿੱਤ ਬੀਮਾ ਹੋਣਾ ਚਾਹੀਦਾ ਹੈ ਸਮੇਂ ਸਮੇਂ ਸਿਰ ਇਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨਇਸ ਮੌਕੇ ਦਿਵੰਗਤ ਪੱਤਰਕਾਰ ਸਰਦਾਨਾ ਜੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਤਰੁਨ ਬਾਂਸਲ ਨੇ ਕਿਹਾ ਕੀ ਇਸ ਮਹਾਂਮਾਰੀ ਦੀ ਜੰਗ ਵਿੱਚ ਜਿਹੜੇ ਪੱਤਰਕਾਰ ਸਾਥੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਆਰਥਿਕ ਪੈਕੇਜ ਅਤੇ ਉਨ੍ਹਾਂ ਦੀ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਹੋਣੀ ਚਾਹੀਦੀ ਹੈ।