Friday, November 22, 2024

Malwa

ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਨੇ ਫਤਿਹਗੜ੍ਹ 'ਚ ਫੂਕਿਆ ਪੁਤਲਾ

April 10, 2024 06:21 PM
SehajTimes
ਭਾਜਪਾ ਦੇ ਲੋਕ ਸਭਾ ਚੋਣਾਂ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ : ਭੱਟੀ

ਭਾਜਪਾ ਦੀ ਕੇਦਰ ਸਰਕਾਰ ਕਿਸਾਨ ਹਿਤੈਸ਼ੀ : ਪ੍ਰਦੀਪ ਗਰਗ

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨੈਤਿਕ ਕਦਰਾਂ ਕੀਮਤਾ ਦਾ ਕੀਤਾ ਘਾਣ :ਕੈਂਥ

ਫਤਿਹਗੜ੍ਹ ਸਾਹਿਬ : ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਨੇ ਫਤਿਹਗੜ੍ਹ ਸਾਹਿਬ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਮਹਾਨ ਆਗੂਆਂ ਸ਼ਹੀਦ-ਏ- ਆਜ਼ਮ ਸ੍ਰ ਭਗਤ ਸਿੰਘ ਅਤੇ ਭਾਰਤ ਰਤਨ ਡਾਂ ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਨੂੰ ਲੈ ਕੇ ਧਰਨਾ-ਪ੍ਰਦਰਸ਼ਨ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ। ਭਾਜਪਾ ਜਿਲਾ ਪ੍ਰਧਾਨ ਦਿਦਾਰ ਸਿੰਘ ਭੱਟੀ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਰਾਜਨੀਤਕ ਸ਼ਾਖ ਬਚਾਉਣ ਲਈ ਦੇਸ਼ ਦੇ ਮਹਾਨ ਆਗੂਆਂ ਸ਼ਹੀਦ-ਏ- ਆਜ਼ਮ ਸ੍ਰ ਭਗਤ ਸਿੰਘ ਅਤੇ ਭਾਰਤ ਰਤਨ ਡਾਂ ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾਉਣ ਦੀ ਅਸੀਂ ਨਿਖੇਧੀ ਕਰਦੇ ਹਾਂ ਅਜਿਹਾ ਕਰਨ ਨਾਲ ਆਮ ਆਦਮੀ ਪਾਰਟੀ ਦਾ ਅਸਲ ਚੇਹਰਾ ਬੇਨਕਾਬ ਹੋਇਆ ਹੈ। ਭਾਜਪਾ ਪੰਜਾਬ ਅੰਦਰ ਆਪਣੇ ਲੋਕ ਭਲਾਈ ਸਕੀਮਾਂ ਦੇ ਤਹਿਤ ਆਪਣਾ ਜਨ ਆਧਾਰ ਅਤੇ ਕਾਰਡ ਨੂੰ ਮਜਬੂਰ ਕੀਤਾ ਹੈ ਆਉਂਦਿਆ ਲੋਕ ਸਭਾ ਚੋਣਾਂ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ। ਸੂਬਾਈ ਆਗੂ ਤੇ ਲੋਕ ਸਭਾ ਦੇ ਸਹਿ ਇੰਨਚਾਰਜ ਪ੍ਰਦੀਪ ਗਰਗ ਨੇ ਸੰਬੋਧਨ ਕਰਦਿਆ ਦੱਸਿਆ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰ ਵਰਗ ਦੀ ਭਲਾਈ ਲਈ ਸ਼ਾਨਦਾਰ ਕੰਮ ਦਾ ਪ੍ਰਦਰਸ਼ਨ ਕੀਤਾ ਹੈ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਡੀਬੀਟੀ ਰਾਂਹੀ ਬੈਂਕ ਖਾਤਿਆਂ ਵਿੱਚ ਪਵਾਉਣ ਮਹਾਨ ਕੰਮ ਕੀਤਾ ਹੈ।
 
 
ਭਾਜਪਾ ਦੀ ਕੇਦਰ ਸਰਕਾਰ ਕਿਸਾਨ ਹਿਤੈਸ਼ੀ ਹੈ ਐਮਐਸਪੀ ਰਾਂਹੀ ਕਰੋੜਾਂ ਕਿਸਾਨ ਖੁਸ਼ਹਾਲ ਹੋ ਰਹੇ ਹਨ। ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾ ਵਿੱਚ ਫਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇੰਦਰੀ ਜਾਂਚ ਏਜੰਸੀਆਂ ਦੀ ਪੁੱਛ ਪੜਤਾਲ ਕਰਨ ਨਾਲ ਹੈਰਾਨੀਜਨਕ ਤੱਥ ਪੇਸ਼ ਹੋ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਮਹਾਨ ਆਗੂਆਂ ਬਰਾਬਰ ਲਗਾਉਣਾ ਗਲਤ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਧਰਨਾ-ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਮੋਰਚਾ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਇਸ ਤਰ੍ਹਾਂ ਮਹਾਨ ਲੋਕਾਂ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ।ਸੁਨੀਤਾ ਕੇਜਰੀਵਾਲ ਦੀ ਇੱਕ ਵੀਡੀਓ ਆਈ ਸੀ, ਜਿਸ ਨੂੰ ਦੇਖ ਕੇ ਭਾਰਤ ਵਾਸੀਆਂ ਨੂੰ ਬਹੁਤ ਬੁਰਾ ਲੱਗਿਆ ਹੈ ਅਨੁਸੂਚਿਤ ਜਾਤੀ ਸਮਾਜ ਇਸ ਦਾ ਵਿਰੋਧ ਕਰ ਰਹਿਆ ਹੈ। ਕੈਂਥ ਨੇ ਦੱਸਿਆ ਕਿ ਸ਼ਹੀਦ-ਏ- ਆਜ਼ਮ ਸ੍ਰ ਭਗਤ ਸਿੰਘ ਅਤੇ ਭਾਰਤ ਰਤਨ ਡਾਂ ਭੀਮ ਰਾਓ ਅੰਬੇਡਕਰ ਜੀ ਸਾਡੇ ਨਾਇਕ ਅਤੇ ਆਦਰਸ਼ ਹਨ ਆਮ ਆਦਮੀ ਪਾਰਟੀ ਦੇ ਆਗੂ ਭ੍ਰਿਸ਼ਟਾਚਾਰ ਦੇ ਕੇਸਾਂ ਕਾਰਨ ਜੇਲ੍ਹਾ ਵਿੱਚ ਬੰਦ ਹਨ ਅਤੇ ਨੈਤਿਕ ਕਦਰਾਂ ਕੀਮਤਾ ਦਾ ਘਾਣ ਕਰ ਰਹੇ ਹਨ।ਇਸ ਰੋਸਮਈ ਧਰਨੇ-ਪ੍ਰਦਰਸ਼ਨ ਨੂੰ ਐਸ ਸੀ ਮੋਰਚਾ ਹਲਕਾ ਲੋਕ ਸਭਾ ਫਤਿਹਗੜ੍ਹ ਸਾਹਿਬ ਦੀ ਸਹਿ ਇੰਨਚਾਰਜ ਨਰਿੰਦਰ ਕੌਰ,ਕਰਨਲ ਇੰਦਰਪਾਲ ਸਿੰਘ ਪ੍ਰਧਾਨ ਜਿਲਾ ਜਗਰਾਉ, ਜਿਲਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਐਕਸ ਐਮ ਐਲ ਏ ਹਰਬੰਸ ਲਾਲ,ਡਾਂ ਨਰੇਸ਼ ਚੌਹਾਨ,ਗੇਜਾ ਰਾਮ ਵਾਲਮੀਕੀ, ਕੁਲਦੀਪ ਸਿੰਘ ਸਿੱਧੂਪੁਰ, ਹਰਿਸ਼ ਅਗਰਵਾਲ,ਸਰਬਜੀਤ ਸਿੰਘ ਕਡਿਆਣਾ,ਪਰਮਿੰਦਰ ਸਿੰਘ ਬਾਸੀ, ਰਣਜੀਤ ਸਿੰਘ ਰਾਣਾ,ਗੁਰਸੇਵਕ ਸਿੰਘ ਮੈਣਮਜਰੀ ਅਤੇ ਹੋਰਨਾ ਆਗੂਆਂ ਨੇ ਵੀ ਸੰਬੋਧਨ ਕੀਤਾ।ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਫੂਕਿਆ ਗਿਆ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ