ਚੰਡੀਗੜ੍ਹ : ਲੋਕਸਭਾ ਆਮ ਚੋਣ 2024 ਵਿਚ ਵੋਟਰਾਂ ਦੀ ਸਹੂਲਤ ਤਹਿਤ ਭਾਰਤ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਡਿਜੀਟਲ ਪਹਿਲਾਂ ਕੀਤੀਆਂ ਗਈਆਂ ਹਨ। ਇੰਨ੍ਹਾਂ ਵਿਚ ਸੱਭ ਤੋਂ ਪ੍ਰਮੁੱਖ ਹੈ ਈ-ਏਪਿਕ ਯਾਨੀ ਫੋਟੋਯੁਕਤ ਵੋਟਰ ਪਹਿਚਾਣ ਪੱਤਰ ਨੂੰ ਡਿਜੀਟਲ ਢੰਗ ਨਾਲ ਪ੍ਰਾਪਤ ਕਰਨਾ। ਹੁਣ ਵੋਟਰ ਘਰ ਬੈਠੇ ਹੀ ਆਪਣਾ ਵੋਟਰ ਕਾਰਡ ਡਾਊਨਲੋਡ ਕਰ ਸਕਦੇ ਹਨ। ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਵੋਟਰ ਦੀ ਵੋਟਰ ਆਈਡੀ ਕਿਤੇ ਗੁੰਮ ਗਿਆ ਹੈ ਜਾਂ ਫਿਰ ਉਹ ਵੋਟਰ ਕਾਰਡ ਦੀ ਡਿਜੀਟਲ ਕਾਪੀ ਸਹੇਜ ਕੇ ਰੱਖਨਾ ਚਾਹੁੰਦਾ ਹੈ ਤਾਂ ਵੋਟਰ ਹੈਲਪਲਾਇਨ ਐਪ ਜਾਂ ਚੋਣ ਕਮਿਸ਼ਨ ਦੀ ਵੈਬਾਇਟ voters.eci.gov.in ਤੋਂ ਆਪਣਾ ਵੋਟਰ ਕਾਰਡ ਆਸਾਨੀ ਨਾਲ ਮੋਬਾਇਲ ਜਾਂ ਕੰਪਿਊਟਰ 'ਤੇ ਡਾਊਨਲੋਡ ਕਰ ਸਕਦੇ ਹਨ। ਇਹ ਡਿਜੀਟਲ ਵੋਟਰ ਕਾਰਡ ਚੋਣ ਕਰਨ ਲਈ ਪੂਰੀ ਤਰ੍ਹਾ ਨਾਲ ਵੇਲਿਡ ਹੈ। ਡਿਜੀਟਲ ਵੋਟਰ ਕਾਰਡ ਈ-ਈਪੀਆਈਸੀ ਨੂੰ ਡਿਜੀ ਲਾਕਰ ਵਿਚ ਵੀ ਅਪਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਪ੍ਰਿੰਟ ਵੀ ਕਰਾਇਆ ਜਾ ਸਕਦਾ ਹੈ।
ਇਹ ਈ-ਏਪਿਕ ਓਰਿਜਨਲ ਵੋਟਰ ਆਈਡੀ ਕਾਰਡ ਦਾ ਇਕ ਨਾਨ-ਏਡਿਟੇਬਲ ਪੀਡੀਐਫ ਵਰਜਨ ਹੈ। ਵੋਟਰ ਆਈਡੀ ਦੇ ਇਸ ਪੀਡੀਐਫ ਵਰਜਨ ਨੂੰ ਵੀ ਆਈਡੇਂਟਿਟੀ ਦੇ ਨਾਲ ਏਡਰੇਸ ਪਰੂਫ ਵਜੋ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਡਿਜੀਟਲ ਆਈਡੀ ਪਰੂਫ ਨੂੰ ਆਸਾਨੀ ਨਾਲ ਏਕਸੈਸ ਕਰਨ ਦੇ ਲਈ ਮੋਬਾਇਲ ਫੋਨ ਜਾਂ ਡਿਜੀਲਾਕਰ ਵਿਚ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ। ਬੁਲਾਰੇ ਨੇ ਦਸਿਆ ਕਿ ਡਿਜੀਟਲ ਕਾਰਡ ਨੂੰ ਡਾਊਨਲੋਡ ਕਰਨ ਲਈ ਰਜਿਸਟਰਡ ਵੋਟਰ ਨੂੰ ਕੌਮੀ ਰਾਸ਼ਟਰ ਚੋਣ ਪੋਰਟਲ eci.gov.in 'ਤੇ ਜਾਣਾ ਹੋਵੇਗਾ। ਨਵੇਂ ਯੂਜਰ ਨੂੰ ਆਪਣੇ ਆਪਨੂੰ ਰਜਿਸਟਰ ਕਰਨਾ ਹੋਵੇਗਾ। ਇਸ ਦੇ ਬਾਅਦ ਈ-ਏਪਿਕ ਡਾਊਨਲੋਡ ਕਰਨ ਦੇ ਵਿਕਲਪ 'ਤੇ ਕਲਿਕ ਕਰਨ। ਫਿਰ ਆਪਣਾ ਏਪਿਕ ਯਾਨੀ ਵੋਟਰ ਕਾਰਡ ਨੰਬਰ ਜਾਂ ਫਾਰਮ ਰਫਰੇਂਸ ਨੰਬਰ ਨੁੰ ਦਰਜ ਕਰਨ। ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਓਟੀਪੀ ਆਵੇਗਾ। ਇਸ ਦੇ ਬਾਅਦ ਈ-ਏਪਿਕ ਡਾਊਨਲੋਡ ਦਾ ਵਿਕਲਪ ਵੀ ਆਵੇਗਾ।