ਲੌਂਗੋਵਾਲ : ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ) ਵਿਖੇ ਵਿਗਿਆਨ ਭਾਰਤੀ ਸੰਸਥਾ ਦੀ ਜਿਸਤ (ਜੀ.ਆਈ.ਐੱਸ.ਟੀ.) ਇਕਾਈ ਵਲੋਂ ਡਾਇਰੈਕਟਰ ਸਲਾਈਟ ਡਾ. ਐਮ. ਕੇ. ਪਾਸਵਾਨ ਦੀ ਅਗਵਾਈ ਹੇਠ ਆਹਾਰ ਕ੍ਰਾਂਤੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਭਾਰਤੀ ਖਾਦ ਨਿਗਮ ਭਾਰਤ ਸਰਕਾਰ ਦੇ ਡਾਇਰੈਕਟਰ ਜੀਵਨ ਗਰਗ ਨੇ ਮੁੱਖ ਮਹਿਮਾਨ ਵਜੋਂ ਜਦਕਿ ਜਿਸਤ ਵਲੋਂ ਡਾ. ਯੇਲੋਜੀ ਰਾਓ ਨੇ ਆਨਲਾਈਨ ਮਾਧਿਅਮ ਨਾਲ ਹਾਜ਼ਰੀ ਲਗਵਾਈ।
ਇਸ ਵਰਕਸ਼ਾਪ ਵਿਚ ਬੁਲਾਰਿਆਂ ਨੇ ਵਿਦਿਅਰਥੀਆਂ ਨੂੰ ਜੰਕ ਫੂਡ ਅਤੇ ਡੱਬਾਬੰਦ ਫੂਡ ਦੇ ਨੁਕਸਾਨ ਗਿਣਉਂਦੇ ਹੋਏ ਘਰੇਲੂ ਬਣੇ ਭੋਜਨ ਅਤੇ ਖਾਣ ਦੀਆਂ ਵਸਤਾਂ ਨੂੰ ਆਹਾਰ ਵਿੱਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਅਜੋਕੇ ਸਮੇਂ ਵਿੱਚ ਵਧ ਰਹੀਆਂ ਬਿਮਾਰੀਆਂ ਦਾ ਕਾਰਨ ਵੀ ਸਹੀ ਆਹਾਰ ਦੀ ਜਾਣਕਾਰੀ ਨਾ ਹੋਣ ਨੂੰ ਦੱਸਿਆ। ਇਹ ਨਿਵੇਕਲਾ ਪ੍ਰੋਗਰਾਮ ਆਹਾਰ ਕ੍ਰਾਂਤੀ ਪੂਰੇ ਦੇਸ਼ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਸਾਨੂੰ ਕੀ ਖਾਣਾ ਚਾਹੀਦਾ, ਕਿਸ ਰੂਪ ਚ ਖਾਣਾ ਚਾਹੀਦਾ ਅਤੇ ਕਦੋਂ ਖਾਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿਚ ਪ੍ਰੋ. ਰਾਜੇਸ਼ ਕੁਮਾਰ, ਪ੍ਰੋ. ਗੁਲਸ਼ਨ ਜਾਵਾ, ਪ੍ਰੋ. ਵਿਕਾਸ ਨੰਦਾ, ਪ੍ਰੋ. ਸਕਸੈਨਾ, ਪ੍ਰੋ. ਨਵਨੀਤ ਕੁਮਾਰ ਅਤੇ ਵਿਗਿਆਨ ਭਾਰਤੀ ਵੱਲੋਂ ਅਰੁਣ ਗਰਗ ਅਤੇ ਸੁਮੀਤ ਗੁਪਤਾ ਹਾਜ਼ਰ ਸਨ।