ਪ੍ਰਨੀਤ ਕੌਰ ਨੇ ਸਮਾਣਾ ਚ ਚੋਣ ਪ੍ਰਚਾਰ ਕਰਨ ਅਤੇ ਵਰਕਰ ਮੀਟਿੰਗ ਚ ਸ਼ਾਮਲ ਹੋਣ ਲਈ ਆੳਣਾ ਸੀ
ਪਟਿਆਲਾ : ਪਟਿਆਲਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਸਮਾਣਾ ਦੇ ਸਮਰਾਟ ਪੈਲੇਸ 'ਚ ਰਖੇ ਗਏ ਆਪਣੇ ਪ੍ਰੋਗਰਾਮ ਮੋਕੇ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਨਾ ਸਿਰਫ ਉਨ੍ਹਾਂ ਦਾ ਪ੍ਰੋਗਰਾਮ ਲੇਟ ਹੋ ਗਿਆ ਹੈ ਬਲਕਿ ਕਿਸਾਨਾਂ ਨੇ ਕਾਫੀ ਸਮੇਂ ਲਈ ਸਮਾਣਾ ਪਟਿਆਲਾ ਰੋਡ ਵੀ ਜਾਮ ਕਰ ਦਿੱਤਾ। ਭਾਜਪਾ ਖਿਲਾਫ ਕਿਸਾਨਾਂ ਦੇ ਇਸ ਧਰਨੇ ਨੂੰ ਦੇਖਦਿਆਂ ਸਮਾਣਾ ਪੁਲਿਸ ਵੱਲੋਂ ਭਾਵੇਂ ਵੱਡੇ ਪੱਧਰ 'ਤੇ ਪੁਲਿਸ ਮੁਲਾਜ਼ਮਾਂ ਦੇ ਪ੍ਰਬੰਧ ਕੀਤੇ ਗਏ ਪਰ ਫਿਰ ਵੀ ਇਹ ਪੁਲਿਸ ਪ੍ਰਬੰਧ ਕਿਸਾਨਾਂ ਦੇ ਧਰਨੇ ਦੇ ਸਾਹਮਣੇ ਫਿੱਕੇ ਪੈਦੇ ਨਜ਼ਰ ਆਏ ਕਿਉਂਕਿ ਕਿਸੇ ਵੀ ਸੂਰਤ ਵਿੱਚ ਸਮਾਣਾ ਪੁਲਿਸ ਦੇ ਮੁਲਾਜ਼ਮ ਕਿਸੇ ਵੀ ਤਰਾਂ੍ਹ ਦਾ ਕੋਈ ਝਗੜਾ ਨਹੀਂ ਚਾਹੁੰਦੇ ਸਨ ਇਸ ਲਈ ਕਿਸਾਨਾਂ ਨੂੰ ਸਮਝਾਉਣ ਅਤੇ ਪਿਆਰ ਨਾਲ ਇਕ ਪਾਸੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸਾਨਾ ਦੇ ਭਾਰੀ ਵਿਰੋਧ ਪ੍ਰਦਰਸ਼ਨ ਨੂੰ ਦੇਖਦਿਆ ਪੁਲਿਸ ਵੱਲੋ ਕੁਝ ਕਿਸਾਨ ਆਗੂਆਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਜਿਸ ਕਾਰਨ ਕਿਸਾਨਾਂ ਨੇ ਆਪਣੇ ਸਾਥੀਆ ਨੂੰ ਛਡਾਉਣ ਲਈ ਸੜਕ ਤੇ ਜਾਮ ਲਗਾ ਦਿੱਤਾ ਜਿਸ ਕਾਰਨ ਸੜਕ ਤੇ ਦੋਵਾਂ ਸਾਇਡ ਤੇ ਵਹੀਕਲ ਦੀਆ ਲਮੀਆ ਲਾਈਨਾ ਲਗ ਗਈਆ ਪੁਲਿਸ ਵੱਲੋ ਕਿਸਾਨ ਸਾਥੀਆ ਨੂੰ ਰਿਹਾਅ ਕਰਨ ਤੇ ਹੀ ਕਿਸਾਨਾ ਵੱਲੋ ਧਰਨਾ ਹਟਾਇਆ ਗਿਆ। ਜਿਕਰਯੋਗ ਹੈ ਕਿ ਕਿਸਾਨਾ ਵੱਲੋ ਪਹਿਲਾ ਵੀ ਕਈ ਥਾਵਾਂ ਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਵਿਰੋਧ ਕੀਤਾ ਜਾ ਚੁੱਕਿਆ ਹੈ।
ਕਿਸਾਨ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈ ਰਹੇ -: ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਸੂਰਤ ਵਿੱਚ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈ ਰਹੇ, ਸਗੋਂ ਲੋਕਤੰਤਰ ਵੱਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਂਦੇ ਪਰ ਕਾਨੂੰਨ ਦੀ ਕਠਪੁਤਲੀ ਵਜੋਂ ਕੰਮ ਕਰਨ ਵਾਲੀ ਭਾਜਪਾ ਦਾ ਜ਼ਰੂਰ ਵਿਰੋਧ ਕਰਨਗੇ । ਭਾਜਪਾ ਨੇ ਹਮੇਸ਼ਾ ਕਿਸਾਨਾਂ ਦੇ ਖਿਲਾਫ ਕੰਮ ਕੀਤਾ ਹੈ। ਜਦੋਂਕਿ ਅੱਜ ਵੀ ਕਿਸਾਨ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਦੀ ਮਾਨਸਿਕਤਾ ਵਾਲੇ ਆਗੂ ਉਸ 'ਤੇ ਕਾਨੂੰਨ ਤੋੜਨ ਦਾ ਦੋਸ਼ ਲਾਉਣ 'ਚ ਲੱਗੇ ਹੋਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਸਾਰੇ ਪੰਜਾਬ ਵਿਚ ਭਾਜਪਾ ਉਮੀਦਵਾਰਾ ਦਾ ਇਸੇ ਤਰਾਂ੍ਹ ਹੀ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਕਿ ਭਾਜਪਾ ਨੇ ਹਮੇਸ਼ਾ ਕਿਸਾਨ ਵਿਰੋਧੀ ਫੈਸਲੇ ਲਏ ਹਨ ਤੇ ਕਿਸਾਨ ਵਿਰੋਧੀ ਨੀਤੀਆਂ ਘੜ ਕੇ ਕੰਮ ਕੀਤਾ ਹੈ।