ਨਵੀਂ ਦਿੱਲੀ : ਆਈਪੀਐਲ ਦਾ 14ਵਾਂ ਸੀਜ਼ਨ ਭਾਰਤ ’ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਹੋ ਰਿਹਾ ਹੈ। ਬਾਇਉ-ਬਬਲ (ਖਿਡਾਰੀਆਂ ਲਈ ਕੋਰੋਨਾ ਤੋਂ ਸੁਰੱਖਿਆ ਮਾਹੌਲ) ’ਚ ਇਹ ਕਰਵਾਇਆ ਜਾ ਰਿਹਾ ਹੈ। ਹਾਲਾਂਕਿ, ਸ਼ੁਰੂਆਤ ’ਚ ਕੱੁਝ ਮਾਮਲੇ ਸਾਹਮਣੇ ਆਏ ਸਨ ਪਰ ਟੂਰਨਾਮੈਂਟ ’ਤੇ ਇਸ ਦਾ ਅਸਰ ਨਹੀਂ ਪਿਆ ਸੀ ਪਰ ਹੁਣ ਆਈਪੀਐਲ 2021 ’ਤੇ ਕੋਰੋਨਾ ਦਾ ਸਾਇਆ ਮੰਡਰਾ ਰਿਹਾ ਹੈ ਕਿਉਂਕਿ ਆਈਪੀਐੱਲ ਦੇ ਇਸ ਸੀਜ਼ਨ ਦੇ 30ਵੇਂ ਮੈਚ ਨੂੰ ਰੱਦ ਕੀਤਾ ਗਿਆ ਹੈ।
ਦਰਅਸਲ, ਆਈਪੀਐੱਲ ਦੇ 14ਵੇਂ ਸੀਜ਼ਨ ਦਾ 30ਵਾਂ ਮੈਚ ਅੱਜ ਭਾਵ ਸੋਮਵਾਰ 3 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੌਰਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੋਣਾ ਸੀ ਪਰ ਕੋਵਿਡ19 ਕ੍ਰਾਈਸਿਸ ਕਾਰਨ ਇਸ ਮੁਕਾਬਲੇ ਨੂੰ ਕੈਂਸਲ ਕਰ ਦਿਤਾ ਗਿਆ ਹੈ। ਕੋਲਕਾਤਾ ਨਾਈਟ ਰਾਈਡਰਸ ਦੇ ਖੇਮੇ ਤੋਂ ਵਰੁਣ ਚੱਕਰਵਰਤੀ ਅਤੇ ਸੰਦੀਪ ਵਾਰੀਅਰਜ ਨੂੰ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਇਆ ਗਿਆ ਹੈ। ਅਜਿਹੇ ’ਚ ਇਹ ਮੁਕਾਬਲਾ ਰੱਦ ਕਰਨਾ ਪਿਆ ਹੈ।