ਪਟਿਆਲਾ : ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਕਿਹਾ ਕਿ 48 ਘੰਟੇ ਪਹਿਲਾਂ ਮੈਂ ਅਨਾਜ ਮੰਡੀ ਦਾ ਦੌਰਾ ਕੀਤਾ ਸੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਮੌਸਮ ਖ਼ਰਾਬ ਹੋਵੇਗਾ। ਮੌਸਮ ਵਿਭਾਗ ਪੰਜਾਬ ਵੱਲੋਂ ਜਾਰੀ ਯੈਲੋ ਅਲਰਟ ਦੇ ਮੱਦੇਨਜ਼ਰ ਬਾਰਦਾਨੇ, ਤਰਪਾਲਾਂ ਅਤੇ ਲਿਫਟਿੰਗ ਦੇ ਪ੍ਰਬੰਧ ਕੀਤੇ ਜਾਣ, ਪਰ ਜਦੋਂ ਮਾਨ ਸਾਹਿਬ ਨੂੰ ਕੇਜਰੀਵਾਲ ਦੀ ਸੇਵਾ ਕਰਨ ਤੋਂ ਵਿਹਲਾ ਸਮਾਂ ਮਿਲੇ ਤਾਂ ਹੀ ਉਹ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਅਤੇ ਪਈ ਕਣਕ ਦੀ ਸੰਭਾਲ ਕਰਨਗੇ। ਸ਼ਰਮਾ ਨੇ ਕਿਹਾ ਕਿ ਮੌਜੂਦਾ ਹਾਲਾਤ 'ਚ ਕਿਸਾਨਾਂ ਦੀ ਪ੍ਰਵਾਹ ਨਾ ਕਰਕੇ 'ਆਪ' ਸਰਕਾਰ ਨੇ ਆਪਣੇ ਕਿਸਾਨ ਵਿਰੋਧੀ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਹੈ। ਮੰਡੀਆਂ 'ਚ ਕਿਸਾਨ ਦੀਆ ਪੁੱਤਾਂ ਤੋਂ ਪਿਆਰਿਆ ਪਈਆ ਫਸਲਾਂ ਕਦੋਂ ਵਿਕਣਗੀਆਂ ਇਹ ਸਮਾਂ ਹੀ ਦੱਸੇਗਾ ਕਿ ਸਰਕਾਰ ਕਿਸਾਨਾਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਕੀ ਹੱਲ ਕੱਢੇਗੀ ਪਰ ਇਸ ਮੌਕੇ ਭਗਵੰਤ ਮਾਨ ਦਾ ਕਿਸਾਨ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਨੰਗਾ ਹੋ ਗਿਆ ਹੈ। ਜਿਸਦਾ ਪੰਜਾਬ ਦੋ ਲੋਕ ਲੋਕਸਭਾ ਵੋਟਾਂ ਵਿੱਚ ਸਰਕਾਰ ਵਿਰੋਧੀ ਫਤਵਾ ਦੇ ਕੇ ਜਵਾਬ ਦੇਣਗੇ।