Sunday, April 20, 2025

International

ਨਾਸਾ ਦੇ ਵੋਏਜਰ -1 ਨੇ 24 ਬਿਲੀਅਨ ਕਿਲੋਮੀਟਰ ਤੋਂ ਸਿਗਰਲ ਭੇਜਿਆ

April 24, 2024 02:06 PM
SehajTimes

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਨ ਵੋਏਜਰ -1 ਨੇ 24 ਅਰਬ ਕਿਲੋਮੀਟਰ ਦੀ ਦੂਰੀ ਤੋਂ ਸਿਗਰਲ ਭੇਜੀਆ ਹੈ। ਪਿਛਲੇ 5 ਮਹੀਨੀਆਂ ’ਚ ਇਹ ਪਹਿਲੀ ਵਾਰ ਹੈ ਜਦੋਂ ਵੋਏਜਰ ਨੇ ਸੰਦੇਸ਼ ਭੇਜੀਆ ਹੈ ਅਤੇ ਨਾਸਾ ਦੇ ਇੰਜੀਨੀਅਰ ਇਸ ਨੂੰ ਪੜ੍ਹਨ ’ਚ ਸਫਲ ਰਹੇ ਹਨ। ਵੋਏਜਰ -1 ਨੂੰ ਸਾਲ 1977 ਵਿੱਚ ਪੁਲਾੜ ਵਿੱਚ ਭੇਜਿਆ ਗਿਆ ਸੀ। ਇਹ ਮਨੁੱਖ ਦੁਆਰਾ ਬਣਾਇਆ ਗਿਆ ਪੁਲਾੜ ਯਾਨ ਹੈ ਜੋ ਪੁਲਾੜ ਵਿੱਚ ਸਭ ਤੋਂ ਦੂਰੀ ’ਤੇ ਮੌਜੂਦ ਹੈ। ਵੋਏਜ ਦੁਆਰਾ 20 ਅਪ੍ਰੈਲ ਨੂੰ ਭੇਜੇ ਗਏ ਸਿਗਰਲ ਵਿੱਚ ਇਸ ਨੇ ਆਪਣੀ ਸਿਹਤ ਅਤੇ ਸਥਿਤੀ ਅਪਡੇਟ ਦਿੱਤੀ ਹੈ। ਨਾਸਾ ਦੇ ਅਨੁਸਾਰ ਅਗਲਾ ਕਦਮ ਪੁਲਾੜ ਯਾਨ ਤੋਂ ਵਿਗਿਆਨ ਡੇਟਾ ਪ੍ਰਾਪਤ ਕਰਨਾ ਹੈ। ਇਸ ਪੁਲਾੜ ਯਾਨ ਨੇ ਪਿਛਲੇੇ ਸਾਲ 14 ਨਵੰਬਰ ਤੋਂ ਸਿਗਰਲ ਭੇਜਣਾ ਬੰਦ ਕਰ ਦਿੱਤਾ ਹੈ। ਹਾਲਾਂਕਿ ਉਸਨੂੰ ਧਰਤੀ ਤੋਂ ਭੇਜੇ ਗਏ ਆਦੇਸ਼ ਮਿਲ ਰਹੇ ਸਨ। ਦਰਅਸਲ, ਡੇਟਾ ਇੱਕਠਾ ਕਰਨ ਅਤੇ ਇਸਨੂੰ ਧਰਤੀ ’ਤੇ ਭੇਜਣ ਲਈ ਜ਼ਿੰਮੇੇਵਾਰ ਪੁਲਾੜ ਯਾੜ ਦੀ ਉਡਾਣ ਡੇਟਾ ਪ੍ਰਣਾਲੀ ਲੂਪ ਫਸ ਗਈ ਸੀ। ਜਾਣਕਾਰੀ ਮੁਤਾਬਕ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੋਏਜਰ 2 ਪੁਲਾੜ ਯਾਨ ਨਾਲ ਇਕ ਵਾਰ ਫਿਰ ਸੰਪਰਕ ਕਾਇਮ ਕੀਤਾ ਹੈ। ਨਾਸਾ ਦੀ ਜੈਟ ਪ੍ਰੋਪਲਸ਼ਨ ਲੈਬਾਰਟਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । ਨਾਸਾ ਆਸਟ੍ਰੇਲੀਆ ਦੇ ਕੈਨਬਰਾ ਵਿੱਚ ਸਥਿਤ ਆਪਣੇ ਸਭ ਤੋਂ ਵੱਡੇ ਐਂਟੀਨਾ ਤੋਂ ਵੋਏਜਰ 2 ਦੀ ਖੋਜ ਕੀਤੀ ਹੈ। ਵੋਏਜਰ ਪੁਲਾੜ ਯਾਨ ਦੋਵਾਂ ’ਚ ਸੁਨਹਿਰੀ ਰਿਕਾਰਡ ਮੌਜੂਦ ਹਨ। ਇਨ੍ਹਾਂ ਵਿੱਚ ਸੂਰਜੀ ਸਿਸਟਮ ਦਾ ਨਕਸ਼ਾ, ਪੁਲਾੜ ਯਾਨ ’ਤੇ ਰਿਕਾਰਡ ਚਲਾਉਣ ਲਈ ਨਿਰਦੇਸ਼ ਅਤੇ ਯੂਰੇੇਨੀਅਮ ਦਾ ਇੱਕ ਟੁਕੜਾ ਸ਼ਾਮਲ ਹੈ। ਇਹ ਇੱਕ ਰੇਡੀਓਐਕਟਿਵ ਘੜੀ ਦੀ ਤਰ੍ਹਾਂ ਕੰਮ ਕਰਦਾ ਹੈ। ਜੋ ਸਪੇਸਸ਼ਿਪ ਦੇ ਲਾਂਚ ਹੋਣ ਦੀ ਮਿਤੀ ਬਾਰੇ ਜਾਣਕਾਰੀ ਦਿੰਦਾ ਹੈ। ਮਾਰਚ ਵਿੱਚ ਨਾਸਾ ਦੀ ਟੀਮ ਨੇ ਖੋਜ ਕੀਤੀ ਕਿ ਸਪਸਸ਼ਿਪ ਵਿੱਚ ਇੱਕ ਚਿੱਪ ਖਰਾਬ ਹੋ ਗਈ ਸੀ, ਜਿਸ ਕਾਰਨ 3% ਡਾਟਾ ਸਿਸਟਮ ਮੈਮੋਰੀ ਖਰਾਬ ਹੋ ਗਈ ਸੀ। ਇਸ ਕਾਰਨ ਪੁਲਾੜ ਜਹਾਜ਼ ਕੋਈ ਪੜ੍ਹਨ ਯੋਗ ਸਿਗਨਲ ਭੇਜਣ ਦੇ ਯੋਗ ਨਹੀਂ ਸੀ। ਇਸ ਤੋਪ ਬਾਅਦ ਵਿਗਿਆਨਆਂ ਨੇ ਕੋਡਿੰਗ ਰਾਹੀਂ ਚਿਪ ਨੂੰ ਠੀਕ ਕੀਤਾ। ਇਸ ਤੋਂ ਇਲਾਵਾ ਇਸ ਵਿਚ 12 ਇੰਚ ਦੀ ਗੋਲਡ ਪਲੇਟੇਡ ਕਾਪਰ ਡਿਸਕ ਵੀ ਹੈ ਜਿਸ ਦੀ ਵਰਤੋਂ ਪੁਲਾੜ ਵਿੱਚ ਸਾਡੀ ਦੁਨੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਜਾਂਦੀ ਹੈ। ਇਨ੍ਹਾਂ ਵਿਚ ਤਸਵੀਰਾਂ, ਸੰਗੀਤ ਅਤੇ ਧਰਤੀ ’ਤੇ ਜੀਵਨ ਨਾਲ ਸਬੰਧਤ ਕੁਝ ਵਿਸ਼ੇਸ਼ ਆਵਾਂਜ਼ਾਂ ਸ਼ਾਮਲ ਹਨ। ਨਾਸਾ ਦੇ ਅਨੁਸਾਰ, ਵੋਏਜਰ ਪੁਲਾੜ ਯਾਨ ਦਾ ਪਾਵਰ ਬੈਂਕ 2025 ਤੱਕ ਖਤਮ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਇਹ ਮਿਲਕੀ ਵੇ ਗਲੈਕਸੀ ਵਿੱਚ ਘੁੰਮਦੀ ਰਹੇਗੀ।

Have something to say? Post your comment

 

More in International

ਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ

UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

ਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼

ਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ

ਅੱਤਵਾਦੀਆਂ ਨੇ ਬਲੋਚਿਸਤਾਨ ‘ਚ ਬੱਸ ‘ਤੇ ਕੀਤਾ ਹਮਲਾ

ਡੌਂਕੀ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ‘ਚ ਕਿਸਾਨ ਆਗੂ ਸੁਖਵਿੰਦਰ ਸਿੰਘ ‘ਤੇ FIR ਦਰਜ

USA ਜਹਾਜ਼ ਲੈਂਡਿੰਗ ‘ਤੇ ਬੋਲੇ ਮਨੀਸ਼ ਤਿਵਾੜੀ ‘CM ਮਾਨ ਬਿਲਕੁਲ ਸਹੀ… ਅੰਮ੍ਰਿਤਸਰ ਹੀ ਕਿਉਂ?’

ਅੱਜ USA ਤੋਂ ਡਿਪੋਰਟ 119 ਭਾਰਤੀ ਪਹੁੰਚਣਗੇ ਅੰਮ੍ਰਿਤਸਰ

ਟਰੰਪ ਦੇ ਹੁਕਮ ‘ਤੇ ਕੋਰਟ ਨੇ ਲਗਾਈ ਰੋਕ ਅਮਰੀਕਾ ‘ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ