ਫ਼ਤਹਿਗੜ੍ਹ ਸਾਹਿਬ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਇਸ਼ਮਿਤ ਵਿਜੈ ਸਿੰਘ ਨੇ ਅਨਾਜ ਮੰਡੀ ਸਰਹਿੰਦ, ਮੂਲੇਪੁਰ ਤੇ ਭਮਾਰਸੀ ਵਿਖੇ ਹੋ ਰਹੀ ਕਣਕ ਦੀ ਖਰੀਦ ਦੇ ਸਟੋਰੇਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਭੱਟੀ ਗੌਦਾਮ ਦਾ ਦੌਰਾ ਕੀਤਾ ਅਤੇ ਕਣਕ ਦੀ ਸਹੀ ਸਟੌਰੇਜ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਸੰਬੰਧਿਤ ਲੇਬਰ ਠੇਕੇਦਾਰ ਅਤੇ ਟਰਾਂਸਪੋਰਟਰੇਸ਼ਨ ਠੇਕੇਦਾਰ ਨੂੰ ਲੇਬਰ ਅਤੇ ਟਰੱਕ ਮੁਹਈਆ ਕਰਨ ਲਈ ਵੀ ਹਦਾਇਤ ਕੀਤੀ ਤਾਂ ਕਿ ਮੰਡੀ ਵਿੱਚ ਫਸਲ ਦੇ ਢੇਰ ਨਾ ਬਣ ਸਕਣ। ਉਨ੍ਹਾਂ ਦੇ ਨਾਲ ਕੇਵਲ ਸਿੰਘ ਏਐਫਐਸਓ ਭਵਨਜੀਤ ਸਿੰਘ ਸੁਨੀਲ ਕੁਮਾਰ ਹਰਪ੍ਰੀਤ ਮਾਣਕੂ ਨਰੀਖਕ ਪਨਗਰੇਨ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਐਸ.ਡੀ.ਐਮ. ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿੱਚ ਕਣਕ ਦੀ ਸਟੋਰੇਜ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਸਟੋਰੇਜ ਵਿੱਚ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਸਰਹਿੰਦ ਅਨਾਜ ਮੰਡੀ ਵਿੱਚ ਪਨਗ੍ਰੇਨ, ਮਾਰਕਫੈੱਡ ਤੇ ਪਨਸਪ ਵੱਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਏਜੰਸੀਆਂ ਵੱਲੋਂ ਹੁਣ ਤੱਕ 25819 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਲਿਫਟਿੰਗ ਵੀ ਤੇਜੀ ਨਾਲ ਚੱਲ ਰਹੀ ਹੈ।