ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਸਭਾ ਆਮ ਚੋਣ-2024 ਦੌਰਾਨ ਹੀਟਵੇਵ ਦੇ ਪ੍ਰਭਾਵ ਨੂੰ ਦੇਖਦੇ ਹੋਏ ਸੂਬੇ ਦੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ/ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਾਰੇ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਯਕੀਨੀ ਕੀਤੀ ਜਾਵੇ। ਇਸ ਤੋਂ ਇਲਾਵਾ, ਜਿੱਥੇ ਵੋਟਰ ਕਿਯੂ ਵਿਚ ਖੜ੍ਹੇ ਹੋਣਗੇ, ਉੱਥੇ ਵੋਟਰਾਂ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਕਾਫੀ ਛਾਂ, ਬੈਠਨ ਅਤੇ ਪੱਖਿਆਂ ਦੀ ਵਿਵਸਥਾ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਅਤੇ ਦਿਵਆਂਗ ਵਿਅਕਤੀਆਂ ਵਰਗੇ ਕਮਜੋਰ ਵੋਟਰਾਂ ਨੂੰ ਵਿਸ਼ੇਸ਼ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਭਾਰਤ ਚੋਣ ਕਮਿਸ਼ਨ ਅਨੁਸਾਰ ਦਿਵਆਂਗ (ਜੋ 40 ਫੀਸਦੀ ਤੋਂ ਵੱਧ ਦਿਵਆਂਗ) ਅਤੇ ਸੀਨੀਅਰ ਨਾਗਰਿਕਾਂ, ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ ਉਨ੍ਹਾਂ ਨੁੰ ਘਰ ਤੋਂ ਹੀ ਵੋਟ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਾਰੇ ਚੋਣ ਕੇਂਦਰਾਂ 'ਤੇ ਕਾਫੀ ਵੇਂਟੀਲੇਸ਼ਨ ਯਕੀਨੀ ਕੀਤੀ ਜਾਵੇ। ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਚੋਣ ਕੇਂਦਰ ਦੇ ਕਰਮਚਾਰੀਆਂ ਲਈ ਸਿਖਲਾਈ ਸੈਸ਼ਨ ਵਿਚ ਗਰਮੀ ਨਾਲ ਸਬੰਧਿਤ ਬੀਮਾਰੀਆਂ ਦੇ ਲੱਛਣਾਂ ਨੂੰ ਪਹਿਚਾਨਣ ਅਤੇ ਸਹੀ ਪ੍ਰਤੀਕ੍ਰਿਆ, ਪ੍ਰਕ੍ਰਿਆਵਾਂ ਦੀ ਜਾਣਕਾਰੀ ਵੀ ਸ਼ਾਮਿਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਹੀਟਵੇਵੇ ਦੇ ਲਈ ਵੱਧ ਸਰੋਤਾਂ ਅਤੇ ਸਥਾਨਕ ਸਰਕਾਰੀ ਏਜੰਸੀਆਂ, ਸਿਹਤ ਵਿਪਾਗ ਅਤੇ ਐਮਰਜੈਂਸੀ ਸੇਵਾਵਾਂ ਦੇ ਨਾਲ ਤਾਲਮੇਲ ਕਰਨ।