ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਧਰਮਪਤਨੀ ਅਮਾਨਤ ਫਾਊਂਡੇਸ਼ਨ ਦੀ ਚੇਅਰਪਰਸਨ ਬੀਬਾ ਗਗਨਦੀਪ ਕੌਰ ਢੀਂਡਸਾ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਪਾਰਟੀ ਆਗੂਆਂ ਨੂੰ ਹੱਲਾਸ਼ੇਰੀ ਦੇਣ ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ ਦੇ ਸੁਨਾਮ ਸਥਿਤ ਦਫਤਰ ਵਿਖੇ ਪੁੱਜੇ। ਇਸ ਦੌਰਾਨ ਪਾਰਟੀ ਦੇ ਵੱਡੀ ਗਿਣਤੀ ਸਮਰਥਕ ਉਨ੍ਹਾਂ ਨੂੰ ਮਿਲਣ ਪੁੱਜੇ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਅਕਾਲੀ ਦਲ ਵੱਲੋਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਹਲਕੇ ਤੋਂ ਟਿਕਟ ਨਾ ਦਿੱਤੇ ਜਾਣ ’ਤੇ ਨਿਰਾਸ਼ਤਾ ਪ੍ਰਗਟਾਈ। ਇਸ ਮੌਕੇ ਗਗਨਦੀਪ ਕੌਰ ਢੀਂਡਸਾ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ, ਵਰਕਰ ਹੀ ਢੀਂਡਸਾ ਪਰਿਵਾਰ ਦੀ ਅਸਲ ਤਾਕਤ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਆਉਣ ਵਾਲਾ ਸਮਾਂ ਸਭ ਕੁੱਝ ਠੀਕ ਕਰ ਦੇਵੇਗਾ। ਢੀਂਡਸਾ ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਸ਼ੁਭਚਿੰਤਕ ਔਖੇ ਸਮੇਂ ਵਿੱਚ ਵੀ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਇਹੀ ਢੀਂਡਸਾ ਪਰਿਵਾਰ ਦੀ ਅਸਲ ਕਮਾਈ ਹੈ। ਇਸ ਮੌਕੇ ਸੁਨੀਤਾ ਸ਼ਰਮਾ, ਗੁਰਚਰਨ ਸਿੰਘ ਧਾਲੀਵਾਲ, ਚਮਕੌਰ ਸਿੰਘ ਮੋਰਾਂਵਾਲੀ, ਯਾਦਵਿੰਦਰ ਸਿੰਘ ਨਿਰਮਾਣ, ਮਨਿੰਦਰ ਸਿੰਘ ਲਖਮੀਰਵਾਲਾ, ਸਾਬਕਾ ਕੌਂਸਲਰ ਕਾਂਤਾ ਪੱਪਾ, ਕੌਂਸਲਰ ਮੋਂਟੀ ਮਧਾਨ, ਬਾਵਾ ਸਿੰਘ ਢਾਬੇ ਵਾਲਾ, ਗੋਪਾਲ ਸ਼ਰਮਾ, ਬਘੀਰਥ ਰਾਏ ਗੀਰਾ, ਗੁਰਸਿਮਰਤ ਸਿੰਘ ਜਖੇਪਲ, ਸੰਦੀਪ ਸਿੰਘ ਦਿਓਸੀ, ਹਰਪ੍ਰੀਤ ਸਿੰਘ ਢੀਂਡਸਾ, ਮਾਸਟਰ ਦਲਜੀਤ ਸਿੰਘ, ਕੁਲਵੰਤ ਸਿੰਘ ਕਾਲਾ ਨੰਬਰਦਾਰ, ਨਰਿੰਦਰ ਸਿੰਘ ਨੀਨਾ, ਜਸਪਾਲ ਸਿੰਘ ਕੋਚ, ਰਵਿੰਦਰ ਗੋਰਖਾ, ਰੋਹਤਾਸ ਬੰਗਾਲੀ , ਰੰਜਨਾ ਸੈਣੀ ਆਦਿ ਹਾਜ਼ਰ ਸਨ।