ਚੰਡੀਗੜ੍ਹ : ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਵੱਲੋਂ ਸੰਚਾਲਿਤ ਕਰਵਾਈ ਗਈ ਸੀਨੀਅਰ ਸੈਕੇਂਡਰੀ (ਵਿਦਿਅਕ/ਓਪਨ ਸਕੂਲ) ਸਾਲਾਨਾ ਪ੍ਰੀਖਿਆ-2024 ਦਾ ਨਤੀਜਾ ਦਾ ਅੱਜ ਐਲਾਨ ਕੀਤਾ ਜਾ ਰਿਹਾ ਹੈ। ਪ੍ਰੀਖਿਆਰਥੀ ਆਪਣੀ ਪ੍ਰੀਖਿਆ ਨਤੀਜਾ ਬਾਅਦ ਦੁਪਹਿਰ ਬੋਰਡ ਦੀ ਅਥੋਰਾਇਜਡ ਵੈਬਸਾਇਟ www.bseh.org.in 'ਤੇ ਦੇਖ ਸਕਦੇ ਹਨ। ਬੋਰਡ ਦੇ ਚੇਅਰਮੈਨ ਡਾ. ਵੀ ਪੀ ਯਾਦਵ ਨੇ ਅੱਜ ਦਸਿਆ ਕਿ ਸਿਖਿਆ ਬੋਰਡ ਵੱਲੋਂ ਸੀਨੀਅਰ ਸੈਕੇਂਡਰੀ (ਵਿਦਿਅਕ) ਨਿਯਮਤ ਪ੍ਰੀਖਿਆਰਥੀਆਂ ਦਾ ਪ੍ਰੀਖਿਆ ਨਤੀਜਾ 85.31 ਫੀਸਦੀ ਅਤੇ ਪ੍ਰਾਈਵੇਟ ਪ੍ਰੀਖਿਆਰਥੀਆਂ ਦਾ ਨਤੀਜਾ 65.32 ਫੀਸਦੀ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਸੀਨੀਅਰ ਸੈਕੇਂਡਰੀ (ਵਿਦਿਅਕ) ਨਿਯਮਤ ਪ੍ਰੀਖਿਆ ਵਿਚ 213504 ਪ੍ਰੀਖਿਆਰਥੀ ਐਂਟਰ ਹੋਏ ਸਨ, ਜਿਨ੍ਹਾਂ ਵਿੱਚੋਂ 182136 ਪਾਸ ਹੋਏ ਅਤੇ 6169 ਪ੍ਰੀਖਿਆਰਥੀ ਫੇਲ ਰਹੇ। ਇਸ ਪ੍ਰੀਖਿਆ ਵਿਚ 105993 ਐਂਟਰ ਵਿਦਿਆਰਥਣਾਂ ਵਿੱਚੋਂ 93418 ਪਾਸ ਹੋਏ, ਇੰਨ੍ਹਾਂ ਦੀ ਪਾਸ ਫੀਸਦੀ 88.14 ਰਹੀ, ਜਦੋਂ ਕਿ 107511 ਵਿਦਿਆਰਥੀਆਂ ਵਿੱਚੋਂ 88718 ਪਾਸ ਹੋਏ, ਇੰਨ੍ਹਾਂ ਦੀ ਪਾਸ ਫੀਸਦੀ 82.52 ਰਹੀ। ਇਸ ਤਰ੍ਹਾ ਵਿਦਿਆਰਥਣਾਂ ਨੇ ਵਿਦਿਆਰਥੀਆਂ ਤੋਂ 5.62 ਫੀਸਦੀ ਵੱਧ ਪਾਸ ਫੀਸਦੀ ਦਰਜ ਕਰ ਵਧਤ ਹਾਸਲ ਕੀਤੀ ਹੈ।
ਉਨ੍ਹਾਂ ਨੇ ਦਸਿਆ ਕਿ ਇਸ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦੀ ਪਾਸ ਫੀਸਦੀ 83.35 ਰਹੀ ਅਤੇ ਪ੍ਰਾਈਵੇਟ ਸਕੂਲਾਂ ਦੀ ਪਾਸ ਫੀਸਦੀ 88.12 ਰਹੀ ਹੈ। ਇਸ ਪ੍ਰੀਖਿਆ ਵਿਚ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦੀ 86.17 ਰਹੀ ਹੈ ਜਦੋਂ ਕਿ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਫੀਸਦੀ 83.53 ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਪਾਸ ਫੀਸਦੀ ਵਿਚ ਜਿਲ੍ਹਾ ਮਹੇਂਦਰਗੜ੍ਹ ਟਾਪ ਅਤੇ ਜਿਲ੍ਹਾ ਨੁੰਹ ਪਾਇਦਾਨ ਵਿਚ ਸੱਭ ਤੋਂ ਹੇਠਾਂ ਰਹੇ। ਬੋਰਡ ਚੇਅਰਮੈਨ ਨੇ ਦਸਿਆ ਕਿ ਇਹ ਨਤੀਜਾ ਅੱਜ ਦੁਪਹਿਰ ਬਾਅਦ ਤੋਂ ਸਬੰਧਿਤ ਸਕੂਲਾਂ/ਸੰਸਥਾਨਾਂ ਵੱਲੋਂ ਬੋਰਡ ਦੀ ਵੈਬਸਾਇਟ 'ਤੇ ਜਾ ਕੇ ਆਪਣੀ ਯੂਜਰ ਆਈਡੀ ਤੇ ਪਾਸਵਰਡ ਵੱਲੋਂ ਲਾਗਿਨ ਕਰਦੇ ਹੋਏ ਡਾਊਨਲੋਡ ਵੀ ਕੀਤਾ ਜਾ ਸਕੇਗਾ। ਕੋਈ ਸਕੂਲ ਜੇਮਰ ਸਮੇਂ 'ਤੇ ਨਤੀਜੇ ਪ੍ਰਾਪਤ ਨਹੀਂ ਕਰਦਾ ਹੈ ਤਾਂ ਇਸ ਦੇ ਲਈ ਉਹ ਖੁਦ ਜਿਮੇਵਾਰ ਹੋਵੇਗਾ। ਉਨ੍ਹਾਂ ਨੇ ਅੱਗੇ ਦਸਿਆ ਕਿ ਸੀਨੀਅਰ ਸੈਕੇਂਡਰੀ ਪ੍ਰੀਖਿਆ ਦੇ ਪ੍ਰਾਈਵੇਅ ਪ੍ਰੀਖਿਆ ਦਾ ਨਤੀਜਾ 65.32 ਫੀਸਦੀ ਰਿਹਾ ਹੈ। ਇਸ ਪ੍ਰੀਖਿਆ ਵਿਚ 5672 ਪ੍ਰੀਖਿਆਰਥੀ ਐਂਟਰ ਹੋਏ ਜਿਸ ਵਿੱਚੋਂ 3705 ਪਾਸ ਹੋਏ। ਪ੍ਰਾਈਵੇਟ ਪ੍ਰੀਖਿਅਆਰਥੀ ਆਪਣਾ ਸੀਰੀਅਲ ਨੰਬਰ ਅਤੇ ਨਾਂਅ, ਪਿਤਾ ਦਾ ਨਾਂਅ, ਮਾਤਾ ਦਾ ਨਾਂਅ ਤੇ ਜਨਮ ਮਿਤੀ ਭਰਦੇ ਹੋਏ ਪ੍ਰੀਖਿਆ ਨਤੀਜੇ ਦੇਖ ਸਕਦੇ ਹਨ। ਸਕੂਲੀ ਪ੍ਰੀਖਿਆਰਥੀ ਵੀ ਆਪਣਾ ਨਤੀਜੇ ਸੀਰੀਅਲ ਨੰਬਰ ਤੇ ਜਨਤ ਮਿੱਤੀ ਭਰਦੇ ਹੋਏ ਦੇਖ ਸਕਦੇ ਹਨ।