ਮਾਲੇਰਕੋਟਲਾ : ਮਾਲਵਾ ਲਿਖ਼ਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਮਾਗਮ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਇਆ ਅਤੇ ਪ੍ਰਧਨਾਗੀ ਮੰਡਲ ਵਿੱਚ ਉਨ੍ਹਾਂ ਨਾਲ ਰਜਿੰਦਰ ਸਿੰਘ ਰਾਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:), ਉੱਘੇ ਗ਼ਜ਼ਲਕਾਰ ਡਾ. ਪਰਮਜੀਤ ਸਿੰਘ ਦਰਦੀ ਅਤੇ ਸਭਾ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਲੋਟੇ ਸ਼ਾਮਲ ਹੋਏ।ਇਸ ਮੌਕੇ ਹਾਜ਼ਰ ਸਾਹਿਤਕਾਰਾਂ ਵੱਲੋਂ ਵਿਸਾਖੀ ਦੇ ਇਨਕਲਾਬੀ ਦਿਹਾੜੇ ਨਾਲ ਜੁੜੇ ਗੌਰਵਮਈ ਇਤਿਹਾਸ ਬਾਰੇ ਵਿਸਥਾਰ ਪੂਰਬਕ ਚਰਚਾ ਕੀਤੀ ਗਈ। ਪ੍ਰਸਿੱਧ ਸਿੱਖ ਚਿੰਤਕ ਸੁਰਿੰਦਰਪਾਲ ਸਿੰਘ ਸਿਦਕੀ ਵਧੀਕ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕਿਹਾ ਕਿ ਖ਼ਾਲਸਾ ਸਾਜਨਾ ਦਿਵਸ ਦੀ ਘਟਨਾ ਨੇ ਦਇਆ, ਧਰਮ, ਮੋਹਕਮ, ਹਿੰਮਤ ਅਤੇ ਸਾਹਿਬ ਦੇ ਰੂਪ ਵਿੱਚ ਮਾਨਵੀ ਜੀਵਨ ਮੁੱਲਾਂ ਦੇ ਬ੍ਰਹਿਮੰਡੀ ਸਿਧਾਂਤ ਨੂੰ ਅਮਲੀ ਰੂਪ ਵਿੱਚ ਰੂਪਮਾਨ ਕੀਤਾ। ਰਜਿੰਦਰ ਸਿੰਘ ਰਾਜਨ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਲੋਕ ਹਿਤੈਸ਼ੀ ਕਦਮ ਨੇ ਦੱਬੇ-ਕੁਚਲੇ ਲੋਕਾਂ ਵਿੱਚ ਸਾਮਰਾਜ ਦੀਆਂ ਚੂਲਾਂ ਹਿਲਾਉਣ ਦੀ ਹਿੰਮਤ ਅਤੇ ਦਲੇਰੀ ਭਰ ਦਿੱਤੀ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਉਨ੍ਹਾਂ ਲੋਕਾਂ ਨੂੰ ਹਥਿਆਰ ਫੜਾ ਕੇ ਜਰਨੈਲ਼ ਹੋਣ ਦਾ ਮਾਣ ਬਖ਼ਸ਼ਿਆ, ਜਿਨ੍ਹਾਂ ਨੂੰ ਕੋਈ ਬਰਾਬਰ ਵੀ ਖੜ੍ਹਨ ਨਹੀਂ ਦਿੰਦਾ ਸੀ। ਕੁਲਵੰਤ ਖ਼ਨੌਰੀ ਨੇ ਕਿਹਾ ਕਿ ਇਸੇ ਦਿਨ ਵਾਪਰੇ ਜ਼ਲ੍ਹਿਆਂ ਵਾਲੇ ਬਾਗ ਦੀ ਘਟਨਾ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਹੋਰ ਪ੍ਰਚੰਡ ਕੀਤਾ। ਸਮਾਗਮ ਵਿੱਚ ਸਭਾ ਵੱਲੋਂ ਉਸਾਰੇ ਜਾ ਰਹੇ ਲੇਖਕ ਭਵਨ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਉਪਰੰਤ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਸੁਖਵੰਤ ਸਿੰਘ ਰਾਜਗੜ੍ਹ, ਸੁਰਜੀਤ ਸਿੰਘ ਮੌਜੀ, ਪੰਮੀ ਫੱਗੂਵਾਲੀਆ, ਗੁਰੀ ਚੰਦੜ, ਗਗਨਪ੍ਰੀਤ ਕੌਰ ਸੱਪਲ, ਜਸਪ੍ਰੀਤ ਕੌਰ ਉਗਰਾਹਾਂ, ਮਨਪ੍ਰੀਤ ਕੌਰ ਜੱਸਲ, ਕੁਲਵੰਤ ਖ਼ਨੌਰੀ, ਗੁਰਮੀਤ ਸਿੰਘ ਸੋਹੀ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਕਰਮ ਸਿੰਘ ਜ਼ਖ਼ਮੀ, ਗੋਬਿੰਦ ਸਿੰਘ ਤੂਰਬਨਜਾਰਾ, ਰਾਜਦੀਪ ਸਿੰਘ, ਧਰਮਵੀਰ ਸਿੰਘ, ਬਹਾਦਰ ਸਿੰਘ, ਮੀਤ ਸਕਰੌਦੀ, ਜਰਨੈਲ ਸਿੰਘ ਸੱਗੂ, ਪਰਮਜੀਤ ਸਿੰਘ ਦਰਦੀ, ਮਹਿੰਦਰਜੀਤ ਸਿੰਘ ਧੂਰੀ, ਸਤਪਾਲ ਸਿੰਘ ਲੌਂਗੋਵਾਲ, ਰਘਵੀਰ ਸਿੰਘ ਭਵਾਨੀਗੜ੍ਹ, ਭਗਤ ਸਿੰਘ ਭਵਾਨੀਗੜ੍ਹ, ਚਰਨਜੀਤ ਸਿੰਘ ਮੀਮਸਾ, ਬਲਜਿੰਦਰ ਈਲਵਾਲ, ਨਵਦੀਪ ਮਾਨ, ਬਲਜੀਤ ਸਿੰਘ ਬਾਂਸਲ, ਜਗਜੀਤ ਸਿੰਘ ਲੱਡਾ, ਸਰਬਜੀਤ ਸੰਗਰੂਰਵੀ, ਦਰਸ਼ਨ ਵਧਵਾ, ਬਲਵੰਤ ਕੌਰ ਘਨੌਰੀ ਕਲਾਂ, ਖੁਸ਼ਪ੍ਰੀਤ ਕੌਰ, ਸੁਰਿੰਦਰਪਾਲ ਸਿੰਘ ਸਿਦਕੀ, ਅਤੇ ਪੰਥਕ ਕਵੀ ਲਾਭ ਸਿੰਘ ਝੱਮਟ ਆਦਿ ਕਵੀਆਂ ਨੇ ਹਿੱਸਾ ਲਿਆ। ਸਮਾਗਮ ਦੇ ਅੰਤ ਵਿੱਚ ਅਗਲੇ ਮਹੀਨੇ ਦੇ ਸਮਾਗਮ ਦੀ ਸੂਚਨਾ ਸਾਂਝੀ ਕਰਦਿਆਂ ਸੁਖਵਿੰਦਰ ਸਿੰਘ ਲੋਟੇ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਵੀ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।