ਸੁਨਾਮ : ਨਗਰ ਕੌਂਸਲ ਸੁਨਾਮ ਦੀ ਹਦੂਦ ਅੰਦਰ ਪੈਂਦੀ ਟੁੱਟੀ ਹੋਈ ਬਖਸ਼ੀਵਾਲਾ ਰੋਡ ਤੇ ਸਵਾਰੀਆਂ ਨਾਲ ਭਰੀ ਇੱਕ ਬੱਸ ਅਤੇ ਇੱਕ ਕਾਰ ਸੜਕ ਤੇ ਧੱਸ ਗਈ। ਲੋਕਾਂ ਨੇ ਕਾਰ ਅਤੇ ਬੱਸ ਨੂੰ ਭਾਰੀ ਮੁਸ਼ੱਕਤ ਨਾਲ ਖੱਡੇ ਵਿੱਚੋਂ ਕੱਢਿਆ। ਇਸ ਮੌਕੇ ਇੱਕਠੇ ਹੋਏ ਸਥਾਨਕ ਲੋਕਾਂ ਨੇ ਸੀਵਰੇਜ ਬੋਰਡ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇੱਕਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ) ਦੇ ਆਗੂ ਕਾਮਰੇਡ ਵਰਿੰਦਰ ਕੌਸਿਕ ਨੇ ਕਿਹਾ ਕਿ ਟੁੱਟੀ ਹੋਈ ਸੁਨਾਮ ਦੀ ਬਖਸ਼ੀਵਾਲਾ ਸੜਕ ਤੋਂ ਸਥਾਨਕ ਲੋਕ ਪਹਿਲਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ ਇਸ ਟੁੱਟੀ ਹੋਈ ਸੜਕ ਤੇ ਅੱਜ ਇੱਕ ਕਾਰ ਸਵਾਰ ਵਾਲ ਵਾਲ ਬਚ ਗਿਆ। ਇਸ ਤੋਂ ਬਾਅਦ ਇੱਕ ਸਵਾਰੀਆਂ ਦੀ ਭਰੀ ਬੱਸ ਸੜਕ ਤੇ ਧੱਸ ਗਈ, ਭਾਰੀ ਮੁਸ਼ੱਕਤ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਲੋਕਾਂ ਨੇ ਕੱਢਿਆ।ਕਾਮਰੇਡ ਵਰਿੰਦਰ ਕੌਸਿਕ ਨੇ ਕਿਹਾ ਟੁੱਟੀ ਹੋਈ ਸ਼ੜਕ ਦੇ ਖੱਡੇ ਨੂੰ ਦਰਸਾਉਂਦਾ ਚੇਤਾਵਨੀ ਬੋਰਡ ਵਗੈਰਾ ਵੀ ਨਹੀਂ ਲਗਾਇਆ ਗਿਆ । ਜਿਸ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਸੀਵਰੇਜ ਬੋਰਡ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਉਣ ਵਾਲੇ ਦਿਨਾ ਵਿੱਚ ਕਿਸੇ ਵਾਹਨ ਚਾਲਕ ਦਾ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਇਸ ਦੇ ਜ਼ਿੰਮੇਵਾਰ ਸੀਵਰੇਜ਼ ਬੋਰਡ ਦੇ ਸਬੰਧਿਤ ਅਧਿਕਾਰੀ ਹੋਣਗੇ।