ਚੰਡੀਗੜ੍ਹ : ਹਰਿਆਣਾ ਦੇ ਜੇ ਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਦੇ ਸੰਚਾਰ ਅਤੇ ਮੀਡੀਆ ਤਕਨੀਕੀ ਵਿਭਾਗ ਵੱਲੋਂ ਅੱਜ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਮਨਾਇਆ ਗਿਆ। ਵਿਭਾਗ ਦੇ ਚੇਅਰਮੈਨ ਡਾ. ਪਵਨ ਸਿੰਘ ਤੇ ਫੈਕੇਲਟੀ ਮੈਂਬਰਾਂ ਅਤੇ ਕਰਮਚਾਰੀਆਂ ਅਤੇ ਮੀਡੀਆ ਵਿਦਿਆਰਥੀਆਂ ਨੇ ਪੱਤਕਾਰਿਤਾ ਵਿਚ ਸੱਚ, ਨਿਰਪੱਖਤਾ ਅਤੇ ਪਬਲਿਕ ਸੇਵਾ ਦੇ ਸਿਦਾਂਤਾਂ ਨੂੰ ਬਣਾਏ ਰੱਖਣ ਦੀ ਸੁੰਹ ਲਈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕਦੇ ਕਿ ਪੱਤਰਕਾਰਿਤਾ ਵਿਚ ਜਨਤਾ ਦੇ ਭਰੋਸੇ ਨਾਲ ਕਦੀ ਸਮਝੌਤਾ ਨਾ ਹੋਵੇ। ਇਸ ਮੌਕੇ 'ਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਐਸ ਕੇ ਤੋਮਰ ਨੇ ਵਿਭਾਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ 'ਤੇ ਚੇਅਰਮੈਨ ਨੇ ਕਿਹਾ ਕਿ ਪੱਤਰਕਾਰਿਤਾ ਇਕ ਜਿਮੇਵਾਰੀ ਅਤੇ ਚਨੌਤੀਪੂਰਨ ਪੇਸ਼ਾ ਹੈ। ਮੀਡੀਆ ਅਧਿਆਪਕ ਹੋਣ ਦੇ ਨਾਤੇ ਸਾਨੂੰ ਕੁੱਝ ਵਿਸ਼ੇਸ਼ ਅਧਿਕਾਰ ਮਿਲਦੇ ਹਨ ਅਤੇ ਇੰਨ੍ਹਾਂ ਵਿਸ਼ੇਸ਼ ਅਧਿਕਾਰਾਂ ਦੀ ਵਰਤੋ ਸਮਾਜ ਦੀ ਭਲਾਈ ਦੇ ਲਈ ਕਰਨਾ ਸਾਡੀ ਜਿਮੇਵਾਰੀ ਹੈ। ਸਾਡਾ ਗਲਤ ਲੇਖਨ ਅਤੇ ਰਿਪੋਰਟਿੰਗ ਲੋਕਾਂ ਦਾ ਕੈਰਿਅਰ ਬਰਬਾਦ ਕਰ ਸਕਦਾ ਹੈ ਅਤੇ ਸਮਾਜਿਕ ਤਨਾਅ ਵੀ ਪੈਦਾ ਕਰ ਸਕਦਾ ਹੈ। ਇਸ ਲਈ ਸਾਨੂੰ ਕਿਸੇ ਵੀ ਮੁੱਦੇ 'ਤੇ ਰਿਪੋਰਟ ਕਰਨ ਤੋਂ ਪਹਿਲਾਂ ਹਮੇਸ਼ਾ ਤੱਥਾਂ ਦੀ ਚੰਗੀ ਤਰ੍ਹਾ ਜਾਂਚ ਕਰਨੀ ਚਾਹੀਦੀ ਹੈ। ਪ੍ਰੋਗ੍ਰਾਮ ਦਾ ਸੰਚਾਲਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਭਾਰਤ ਧੀਮਾਨ ਨੇ ਕੀਤਾ। ਉਨ੍ਹਾਂ ਨੇ ਦਸਿਆ ਕਿ ਵਿਸ਼ਵ ਪ੍ਰੈਸ ਸੁਤੰਤਰਤਾ ਦਿਵਸ ਹਰ ਸਾਲ 3 ਮਈ ਨੁੰ ਮਨਾਇਆ ਜਾਂਦਾ ਹੈ। ਯੂਨੇਸਕੋ ਦੇ ਸਮੇਲਨ ਦੀ ਸਿਫਾਰਿਸ਼ ਦੇ ਬਾਅਦ ਦਸੰਬਰ, 1993 ਵਿਚ ਸੰਯੂਕਤ ਰਾਸ਼ਟਰ ਮਹਾਸਭਾ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ।